- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੀਬ ਦੋ ਤੋਂ ਤਿੰਨ ਮਹੀਨਿਆਂ ’ਚ ਖਾਦ ਵਰਗੀ ਸਮੱਗਰੀ ਤਿਆਰ ਹੋ ਸਕਦੀ ਹੈ। ਹਾਲਾਂਕਿ, ਹੱਡੀਆਂ, ਦੰਦ ਤੇ ਕੁਝ ਬਨਾਉਟੀ ਟ੍ਰਾਂਸਪਲਾਂਟ ਪੂਰੀ ਤਰ੍ਹਾਂ ਨਹੀਂ ਗਲ਼ਦੇ। ਹੱਡੀਆਂ ਨੂੰ ਅਲੱਗ ਤੋਂ ਪ੍ਰੋਸੈੱਸ ਕਰਨਾ ਪੈ ਸਕਦਾ ਹੈ, ਜਦਕਿ ਬਨਾਉਟੀ ਟ੍ਰਾਂਸਪਲਾਂਟ ਕੱਢਣੇ ਹੁੰਦੇ ਹਨ। ਰਵਾਇਤੀ ਦਫ਼ਨ ’ਚ ਸਰੀਰ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ’ਚ ਕਈ ਸਾਲ, ਇਥੋਂ ਤੱਕ ਕਿ ਦਹਾਕੇ ਲੱਗ ਸਕਦੇ ਹਨ।

ਪਰਥ, ਦਿ ਕਨਵਰਸੇਸ਼ਨ : ਮੌਤ ਤੋਂ ਬਾਅਦ ਸਰੀਰ ਨੂੰ ਦਫਨਾਉਣਾ ਜਾਂ ਅਗਨੀ ਹਵਾਲੇ ਕਰਨਾ ਹੁਣ ਤੱਕ ਆਮ ਬਦਲ ਰਹੇ ਹਨ ਪਰ ਕੀ ਇਨਸਾਨ ਦਾ ਸਰੀਰ ਖਾਦ ਬਣ ਕੇ ਵੀ ਧਰਤੀ ਨੂੰ ਪਰਤ ਸਕਕਾ ਹੈ? ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ’ਚ ਇਸ ਬਦਲ ਨੂੰ ਕਾਨੂੰਨੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਸਵਾਲ ਚਰਚਾ ’ਚ ਹੈ। ਇਸ ਪ੍ਰਕਿਰਿਆਨੂੰ ‘ਟੈਰਾਮੇਸ਼ਨ’ ਕਿਹਾ ਜਾਂਦਾ ਹੈ। ਇਸ ਵਿਚ ਕੰਟਰੋਲ ਹਾਲਾਤ ’ਚ ਸੂਖਮ ਜੀਵਾਂ ਦੀ ਮਦਦ ਨਾਲ ਮਨੁੱਖੀ ਅਵਸ਼ੇਸ਼ਾਂ ਨੂੰ ਖਾਦ ਵਰਗੀ ਪੋਸ਼ਕ ਸਮੱਗਰੀ ’ਚ ਬਦਲਿਆ ਜਾਂਦਾ ਹੈ।
ਟੈਰਾਮੇਸ਼•ਨ ’ਚ ਮ੍ਰਿਤਕ ਸਰੀਰ ਨੂੰ ਕੁਦਰਤੀ ਕਫਨ ’ਚ ਲਪੇਟ ਕੇ ਲੱਕੜ ਦੇ ਬੂਰੇ, ਪੁਆਲ ਤੇ ਅਲਫਾਲਫਾ ਵਰਗੀਆਂ ਜੈਵਿਕ ਸਮੱਗਰੀਆਂ ਨਾਲ ਇਕ ਵਿਸ਼ੇਸ਼ ਪਾਤਰ ’ਚ ਰੱਖਿਆ ਜਾਂਦਾ ਹੈ। ਨਮੀ, ਹਵਾ ਤੇ ਤਾਪਮਾਨ ਨੂੰ ਕੰਟਰੋਲ ’ਚ ਕੀਤਾ ਜਾਂਦਾ ਹੈ ਤਾਂਕਿ ਸੂਖਮ ਜੀਵ ਤੇਜ਼ੀ ਨਾਲ ਪ੍ਰਤੀਕਿਰਿਆ ਕਰ ਸਕਣ। ਇਸ ਦੌਰਾਨ ਤਾਪਮਾਨ ਕਰੀਬ 55 ਤੋਂ 70 ਡਿਗਰੀ ਸੈਲਸੀਅਸ ਰੱਖਿਆ ਜਾਂਦਾ ਹੈ, ਜਿਸ ਨਾਲ ਰੋਗਾਣੂਆਂ ਨੂੰ ਨਸ਼ਟ ਕਰਨ ’ਚ ਮਦਦ ਮਿਲਦੀ ਹੈ।
ਕਰੀਬ ਦੋ ਤੋਂ ਤਿੰਨ ਮਹੀਨਿਆਂ ’ਚ ਖਾਦ ਵਰਗੀ ਸਮੱਗਰੀ ਤਿਆਰ ਹੋ ਸਕਦੀ ਹੈ। ਹਾਲਾਂਕਿ, ਹੱਡੀਆਂ, ਦੰਦ ਤੇ ਕੁਝ ਬਨਾਉਟੀ ਟ੍ਰਾਂਸਪਲਾਂਟ ਪੂਰੀ ਤਰ੍ਹਾਂ ਨਹੀਂ ਗਲ਼ਦੇ। ਹੱਡੀਆਂ ਨੂੰ ਅਲੱਗ ਤੋਂ ਪ੍ਰੋਸੈੱਸ ਕਰਨਾ ਪੈ ਸਕਦਾ ਹੈ, ਜਦਕਿ ਬਨਾਉਟੀ ਟ੍ਰਾਂਸਪਲਾਂਟ ਕੱਢਣੇ ਹੁੰਦੇ ਹਨ। ਰਵਾਇਤੀ ਦਫ਼ਨ ’ਚ ਸਰੀਰ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ’ਚ ਕਈ ਸਾਲ, ਇਥੋਂ ਤੱਕ ਕਿ ਦਹਾਕੇ ਲੱਗ ਸਕਦੇ ਹਨ।
ਖੋਜੀਆਂ ਅਨੁਸਾਰ, ਮਿੱਟੀ ਤੇ ਕਬਰ ਦੇ ਹਾਲਾਤ ਦੇ ਆਧਾਰ ’ਤੇ ਇਹ ਮਿਆਦ ਕਾਫੀ ਬਦਲਦੀ ਹੈ। ਕੁਦਰਤੀ ਦਫਨ ’ਚ ਰਸਾਇਣਾਂ ਤੋਂ ਬਚਦੇ ਹੋਏ ਸਰੀਰ ਨੂੰ ਜੈਵਿਕ ਰੂਪ ਨਾਲ ਖ਼ਤਮ ਹੋਣ ਵਾਲੀ ਸਮੱਗਰੀ ਨਾਲ ਮਿੱਟੀ ’ਚ ਵਾਪਸ ਕੀਤਾ ਜਾਂਦਾ ਹੈ। ਟੈਰਾਮੇਸ਼ਨ ਦੇ ਸਮਰਥਕ ਇਸ ਨੂੰ ਕਬਰਸਤਾਨਾਂ ’ਚ ਥਾਂ ਦੀ ਘਾਟ ਤੇ ਵਾਤਾਵਰਨੀ ਚਿੰਤਾਵਾਂ ਵਿਚਾਲੇ ਇਕ ਬਦਲ ਮੰਨਦੇ ਹਨ। ਅਮਰੀਕਾ ਦੇ 14 ਸੂਬਿਆਂ ’ਚ ਇਸ ਨੂੰ ਇਜਾਜ਼ਤ ਮਿਲ ਚੁੱਕੀ ਹੈ। ਉਥੇ 2014 ’ਚ ਕੈਟਰੀਨਾ ਸਪੇਡ ਨੇ ਅਰਬਨ ਡੈੱਥ ਪ੍ਰੋਜੈਕਟ ਸ਼ੁਰੂ ਕੀਤਾ ਸੀ। ਆਸਟ੍ਰੇਲੀਆ ’ਚ ਨਿਊ ਸਾਊਥ ਵੇਲਸ ਦੇ ਕਾਨੂੰਨ ਨੇ ਵੀ ਇਸਦੇ ਲਈ ਰਾਹ ਖੋਲ੍ਹਿਆ ਹੈ ਪਰ ਵਿਸ਼ੇਸ਼ ਸਹੂਲਤਾਂ ਤੇ ਜ਼ਰੂਰੀ ਨਿਯਮ ਵਿਕਸਿਤ ਹੋਣੇ ਬਾਕੀ ਹਨ। ਉਥੇ ਇਸਦੀ ਸ਼ੁਰੂਆਤ 2029 ਤੋਂ ਪਹਿਲਾਂ ਹੋਣ ਦੀ ਉਮੀਦ ਹੈ।