- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਐੱਮ ਨਿਊਜ਼ ਦੀ ਇਕ ਰਿਪੋਰਟ ਅਨੁਸਾਰ, ਮੱਧਕਾਲੀ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਪ੍ਰਸ਼ਾਸਨ ਦੇ ਸਿਖਰਲੇ ਪੱਧਰ ’ਤੇ ਅੰਦਰੂਨੀ ਚਰਚਾਵਾਂ ’ਚ ਈਰਾਨ ਜੰਗ ਦਾ ਮੁੱਦਾ ਅਹਿਮ ਬਣਿਆ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਅਹੁਦੇ ’ਤੇ ਬਣਾਈ ਰੱਖਣ ’ਤੇ ਵਿਚਾਰ ਕਰ ਰਹੇ ਹਨ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਸੱਤਾਧਾਰੀ ਰਿਪਬਲਿਕਨ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ’ਚ ਅਹਿਮ ਅਹੁਦਿਆਂ ’ਤੇ ਬਦਲਾਅ ਦੀਆਂ ਚਰਚਾਵਾਂ ਨਿਕਲੀਆਂ ਹਨ। ਟਰੰਪ ਤੇ ਉਪ ਰਾਸ਼ਟਰਪਤੀ ਜੇਡੀ ਵੇਂਸ ਵੱਲੋਂ ਈਰਾਨ ਜੰਗ ਨੂੰ ਚੁਣਾਵੀ ਹਾਰ ਦਾ ਇਕ ਕਾਰਨ ਦੱਸੇ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਸਕਦਾ ਹੈ। ਵਿਦੇਸ ਮੰਤਰੀ ਮਾਰਕੋ ਰੂਬੀਓ ਨੂੰ ਵੀ ਹਟਾਏ ਜਾਣ ਦੀ ਚਰਚਾ ਹੈ। ਉਨ੍ਹਾਂ ਦੀ ਥਾਂ ਟਰੰਪ ਦੇ ਨੇੜਲੇ ਤੇ ਭਾਰਤ ’ਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਨਵਾਂ ਵਿਦੇਸ਼ ਮੰਤਰੀ ਬਣਾਇਆ ਜਾ ਸਕਦਾ ਹੈ। ਇਨ੍ਹਾਂ ਦੋ ਅਹਿਮ ਮੰਤਰੀਆਂ ਤੋਂ ਇਲਾਵਾ ਵੀ ਕਈ ਹੋਰ ਫੇਰਬਦਲ ਦੀਆਂ ਕਿਆਸਅਰਾਈਆਂ ਹਨ।
ਸੀਬੀਐੱਮ ਨਿਊਜ਼ ਦੀ ਇਕ ਰਿਪੋਰਟ ਅਨੁਸਾਰ, ਮੱਧਕਾਲੀ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਪ੍ਰਸ਼ਾਸਨ ਦੇ ਸਿਖਰਲੇ ਪੱਧਰ ’ਤੇ ਅੰਦਰੂਨੀ ਚਰਚਾਵਾਂ ’ਚ ਈਰਾਨ ਜੰਗ ਦਾ ਮੁੱਦਾ ਅਹਿਮ ਬਣਿਆ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਅਹੁਦੇ ’ਤੇ ਬਣਾਈ ਰੱਖਣ ’ਤੇ ਵਿਚਾਰ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਟਰੰਪ ਨੇ ਨੇੜਲੇ ਸਲਾਹਕਾਰਾਂ ਨਾਲ ਫੋਨ ’ਤੇ ਗੱਲਬਾਤ ਤੇ ਵਿਚਾਰ-ਵਟਾਂਦਰਾ ਦੌਰਾਨ ਇਹ ਮੁੱਦਾ ਚੁੱਕਿਆ ਹੈ, ਹਾਲਾਂਕਿ ਸੰਭਾਵੀ ਤਬਦੀਲੀ ’ਤੇ ਹਾਲੇ ਕੋਈ ਆਖਰੀ ਫ਼ੈਸਲਾ ਨਹੀਂ ਹੋਇਆ ਹੈ। ਫਲੋਰੀਡਾ ਦੇ ਗਵਰਨਰ ਰਾਨ ਡੀਸੈਂਟਿਸ ਉਨ੍ਹਾਂ ਦੇ ਸੰਭਾਵੀ ਜਾਨਸ਼ੀਨ ਵਜੋਂ ਉੱਭਰੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਪੰਜ ਜਨਵਰੀ ਨੂੰ ਗਵਰਨਰ ਦੇ ਤੌਰ ’ਤੇ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਡੀਸੈਂਟਿਸ ਰੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਰਿਪਬਲਿਕਨ ਪਾਰਟੀ ਦੀ ਚੋਣ ਹਾਰ ਤੋਂ ਪਹਿਲਾਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਹੇਗਸੇਥ ਵਿਰੁੱਧ ਮਹਾਂਦੋਸ਼ ਚਲਾਉਣ ਦੀ ਮੰਗ ਕਰ ਰਹੇ ਸਨ। ਦੋਵੇਂ ਸਦਨਾਂ ’ਚ ਡੈਮੋਕ੍ਰੇਟਸ ਨੂੰ ਮਜ਼ਬੂਤ ਬਹੁਮਤ ਮਿਲਣ ਦਾ ਅੰਦਾਜ਼ਾ ਹੈ। ਅਜਿਹੇ ’ਚ ਵਿਧਾਨਕ ਦਬਾਅ ਤੇ ਸੰਭਾਵੀ ਮਹਾਂਦੋਸ਼ ਦੀ ਕਾਰਵਾਈ ਤੇਜ਼ ਹੋ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਸੈਂਟਰਲ ਕਮਾਂਡ ਦੇ ਕਮਾਂਡਰ ਐਡਮਿਰਲ ਬ੍ਰੈਡ ਕੂਪਰ ਤੇ ਚੇਅਰਮੈਨ ਆਫ ਜੁਆਇੰਟ ਚੀਫਸ ਆਫ ਸਟਾਫ ਜਨਰਲ ਡੈਨ ਕੇਨ ਨੂੰ ਵੀ ਈਰਾਨ ਜੰਗ ’ਤੇ ਉਨ੍ਹਾਂ ਦੀਆਂ ਸਲਾਹਕਾਰ ਭੂਮਿਕਾਵਾਂ ਕਾਰਨ ਵਿਧਾਨਕ ਤੇ ਜਨਤਕ ਨਿਗਰਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਏਐੱਨਆਈ ਅਨੁਸਾਰ, ਪ੍ਰਸ਼ਾਸਨ ’ਚ ਸੰਭਾਵੀ ਤਬਦੀਲੀਆਂ ’ਚ ਮਾਰਕੋ ਰੂਬੀਓ ਦੀ ਥਾਂ ਸਰਜੀਓ ਗੋਰ ਨੂੰ ਵਿਦੇਸ਼ ਮੰਤਰੀ ਬਣਾਏ ਜਾਣ ਦੀ ਚਰਚਾ ਹੈ। ਸੂਤਰਾਂ ਅਨੁਸਾਰ, ਜੇ ਗੋਰ ਨੂੰ ਵਿਦੇਸ਼ ਮੰਤਰੀ ਨਾ ਬਣਾਇਆ ਗਿਆ ਤਾਂ ਉਹ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਦਾ ਅਹੁਦਾ ਸੰਭਾਲ ਸਕਦੇ ਹਨ ਜਾਂ ਉਪ ਵਿਦੇਸ਼ ਮੰਤਰੀ ਕ੍ਰਿਸ ਲੈਂਡਾਊ ਦੀ ਥਾਂ ਲੈ ਸਕਦੇ ਹਨ। ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਗੋਲ ਅਜਿਹੀ ਭੂਮਿਕਾ ਚਾਹੁੰਦੇ ਹਨ, ਜਿਸ ਵਿਚ ਉਨ੍ਹਾਂ ਨੂੰ ਜਨਤਕ ਤੌਰ ’ਤੇ ਜ਼ਿਆਦਾ ਤੋਂ ਜ਼ਿਆਦਾ ਸਾਹਮਣੇ ਆਉਣ ਦਾ ਮੌਕਾ ਮਿਲੇ। ਹਾਲਾਂਕਿ ਗੋਰ ਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਇਨ੍ਹਾਂ ਖ਼ਬਰਾਂ ਦਾ ਪੁਰਜ਼ੋਰ ਖੰਡਨ ਕੀਤਾ ਹੈ। ਗੋਰ ਨੇ ਕਿਹਾ ਕਿ ਵਿਦੇਸ਼ ਮੰਤਰੀ ਰੂਬੀਓ ਨੇ ਸਾਬਿਤ ਕੀਤਾ ਹੈ ਕਿ ਉਹ ਇਤਿਹਾਸ ਦੇ ਸਭ ਤੋਂ ਯੋਗ, ਉਪਲੱਬਧੀਆਂ ਨਾਲ ਭਰਪੂਰ ਤੇ ਮਹਾਨ ਵਿਦੇਸ਼ ਮੰਤਰੀ ਹਨ। ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਉਹ ਮੇਰੇ ਪਿਆਰੇ ਦੋਸਤ ਹਨ ਤੇ ਭਾਰਤ ’ਚ ਅਮਰੀਕੀ ਰਾਜਦੂਤ ਦੇ ਤੌਰ ’ਤੇ ਰੋਜ਼ਾਨਾ ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ। ਇਹ ਜੀਵਨ ਦਾ ਸੱਚਾ ਸਨਮਾਨ ਹੈ। ਮੈਨੂੰ ਕਿਸੇ ਹੋਰ ਭੂਮਿਕਾ ’ਚ ਬਿਲਕੁਲ ਦਿਲਚਸਪੀ ਨਹੀਂ।
ਉਧਰ, ਸਰਕਾਰ ’ਚ ਤਬਦੀਲੀ ਦੀਆਂ ਕਿਆਸਅਰਾਈਆਂ ਦੇ ਬਾਵਜੂਦ ਟਰੰਪ ਨੇ ਪੱਤਰਕਾਰਾਂ ਦੇ ਸਵਾਲ ’ਤੇ ਆਪਣੇ ਕੈਬਨਿਟ ਸਹਿਯੋਗੀਆਂ ਨੂੰ ਹਟਾਉਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ। ਜਦੋਂ ਉਨ੍ਹਾਂ ਤੋਂ ਅੱਗੇ ਪੁੱਛਿਆ ਗਿਆ ਕਿ ਕੀ ਹੇਗਸੇਥ ਟੈਨੇਸੀ ’ਚ ਸੈਨੇਟ ਦੀ ਖਾਲੀ ਸੀਟ ਭਰਨ ਲਈ ਸੰਘੀ ਵਿਧਾਇਕਾ ’ਚ ਜਾ ਸਕੇਦ ਹਨ ਤਾਂ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੇ ਉਹ ਅਜਿਹਾ ਕਰਦੇ ਹਨ ਤਾਂ ਉਹ ਬਹੁਤ ਮਸ਼ਹੂਰ ਹੋਣਗੇ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਅਜਿਹੀ ਕੋਈ ਗੱਲ ਨਹੀਂ ਸੁਣੀ। ਵ੍ਹਾਈਟ ਹਾਊਸ ਦੀ ਸਪੋਕਸਪਰਸਨ ਅੰਨਾ ਕੈਲੀ ਨੇ ਵੀ ਇਕ ਬਿਆਨ ’ਚ ਕਿਹਾ ਕਿ ਰਾਸ਼ਟਰਪਤੀ ਨੂੰ ਹੇਗਸੇਥ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਈਰਾਨ ਤੇ ਵੈਨੇਜ਼ੁਏਲਾ ’ਚ ਸਰਕਾਰ ਦੀਆਂ ਫ਼ੌਜੀ ਮੁਹਿੰਮਾਂ ਦਾ ਬਚਾਅ ਕੀਤਾ।