
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਹੁਕਮ ਤੋਂ ਬਾਅਦ ਗੂਗਲ ਮੈਪਸ ਨੇ ਅਮਰੀਕਾ ’ਚ ਯੂਜ਼ਰਜ਼ ਲਈ ਲੇਕ ਓਂਟਾਰੀਓ ਦਾ ਨਾਂ ਬਦਲ ਕੇ ਲੇਕ ਅਮੇਰਿਕਾ ਕਰ ਦਿੱਤਾ ਹੈ। ਇਹ ਬਦਲਾਅ ਉਦੋਂ ਹੋਇਆ, ਜਦੋਂ ਅਮਰੀਕੀ ਜੀਓਗ੍ਰਾਫਿਕ ਨੇਮਜ਼ ਇਨਫਾਰਮੇਸ਼ਨ ਸਿਸਟਮ (ਜੀਐੱਨਆਈਐੱਸ) ਨੇ ਅਮਰੀਕਾ ’ਚ ਝੀਲ ਦਾ ਨਾਂ ਅਧਿਕਾਰਤ ਤੌਰ ’ਤੇ ਬਦਲ ਦਿੱਤਾ। ਲੇਕ ਓਂਟਾਰੀਓ ਦਾ ਲਗਪਗ 52 ਫ਼ੀਸਦੀ ਹਿੱਸਾ ਕੈਨੇਡਾ ਦੀ ਸਰਹੱਦ ’ਚ ਤੇ ਲਗਪਗ 48 ਫ਼ੀਸਦੀ ਹਿੱਸਾ ਅਮਰੀਕਾ ਦੀ ਸਰਹੱਦ ’ਚ ਆਉਂਦਾ ਹੈ।

ਵਾਸ਼ਿੰਗਟਨ (ਏਐੱਨਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਹੁਕਮ ਤੋਂ ਬਾਅਦ ਗੂਗਲ ਮੈਪਸ ਨੇ ਅਮਰੀਕਾ ’ਚ ਯੂਜ਼ਰਜ਼ ਲਈ ਲੇਕ ਓਂਟਾਰੀਓ ਦਾ ਨਾਂ ਬਦਲ ਕੇ ਲੇਕ ਅਮੇਰਿਕਾ ਕਰ ਦਿੱਤਾ ਹੈ। ਇਹ ਬਦਲਾਅ ਉਦੋਂ ਹੋਇਆ, ਜਦੋਂ ਅਮਰੀਕੀ ਜੀਓਗ੍ਰਾਫਿਕ ਨੇਮਜ਼ ਇਨਫਾਰਮੇਸ਼ਨ ਸਿਸਟਮ (ਜੀਐੱਨਆਈਐੱਸ) ਨੇ ਅਮਰੀਕਾ ’ਚ ਝੀਲ ਦਾ ਨਾਂ ਅਧਿਕਾਰਤ ਤੌਰ ’ਤੇ ਬਦਲ ਦਿੱਤਾ। ਲੇਕ ਓਂਟਾਰੀਓ ਦਾ ਲਗਪਗ 52 ਫ਼ੀਸਦੀ ਹਿੱਸਾ ਕੈਨੇਡਾ ਦੀ ਸਰਹੱਦ ’ਚ ਤੇ ਲਗਪਗ 48 ਫ਼ੀਸਦੀ ਹਿੱਸਾ ਅਮਰੀਕਾ ਦੀ ਸਰਹੱਦ ’ਚ ਆਉਂਦਾ ਹੈ।
ਗੂਗਲ ਨੇ ਸ਼ਨਿਚਰਵਾਰ (ਸਥਾਨਕ ਸਮਾਂ) ਨੂੰ ਕਿਹਾ ਕਿ ਅਮਰੀਕੀ ਜੀਓਗ੍ਰਾਫਿਕ ਨੇਮਜ਼ ਇਨਫਾਰਮੇਸ਼ਨ ਸਿਸਟਮ ਨੇ ਅਮਰੀਕਾ ’ਚ ਲੇਕ ਓਂਟਾਰੀਓ ਦਾ ਨਾਂ ਅਧਿਕਾਰਤ ਤੌਰ ’ਤੇ ਬਦਲ ਕੇ ਲੇਕ ਅਮੇਰਿਕਾ ਕਰ ਦਿੱਤਾ ਹੈ। ਕਿਉਂਕਿ ਅਸੀਂ ਸਰਕਾਰੀ ਸਰੋਤਾਂ ’ਚ ਨਾਂ ਬਦਲਣ ਦੇ ਹਿਸਾਬ ਨਾਲ ਗੂਗਲ ਮੈਪਸ ਨੂੰ ਅਪਡੇਟ ਕਰਦੇ ਹਾਂ, ਇਸ ਲਈ ਅਮਰੀਕਾ ’ਚ ਇਸਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਲੇਕ ਅਮੇਰਿਕਾ ਦਿਖਾਈ ਦੇਵੇਗਾ, ਜਦਕਿ ਕੈਨੇਡਾ ’ਚ ਲੋਕਾਂ ਨੂੰ ਲੇਕ ਓਂਟਾਰੀਓ ਦਿਖਾਈ ਦੇਵੇਗਾ। ਅਮਰੀਕਾ ਤੇ ਕੈਨੇਡਾ ਦੇ ਬਾਹਰ ਦੇ ਯੂਜ਼ਰਜ਼ ਨੂੰ ਦੋਵੇਂ ਨਾਂ ਦਿਖਾਈ ਦੇਣਗੇ, ਜਿਸ ਵਿਚ ਲੇਕ ਓਂਟਾਰੀਓ ਤੋਂ ਬਾਅਦ ਬ੍ਰੈਕੇਟ ’ਚ ਲੇਕ ਅਮੇਰਿਕਾ ਲਿਖਿਆ ਹੋਵੇਗਾ। ਗੂਗਲ ਨੇ ਕਿਹਾ ਕਿ ਇਹ ਤਬਦੀਲੀ ਉਸਦੀ ਉਸ ਪੁਰਾਣੀ ਨੀਤੀ ਦੇ ਤਹਿਤ ਕੀਤੀ ਗਈ ਹੈ, ਜੋ ਵੱਖ-ਵੱਖ ਦੇਸ਼ਾਂ ’ਚ ਵੱਖ-ਵੱਖ ਨਾਵਾਂ ਤੋਂ ਜਾਣੀਆਂ ਜਾਣ ਵਾਲੀਆਂ ਪਾਣੀ ਦੀਆਂ ਬਾਡੀਜ਼ ਲਈ ਹੈ। ਲੇਕ ਓਂਟਾਰੀਓ ਕੈਨੇਡਾ ਤੇ ਅਮੇਰਿਕਾ ਵਿਚਾਲੇ ਵੰਡੀ ਹੋਈ ਹੈ ਤੇ ਇਹ ਬਾਊਂਡਰੀ ਵਾਟਰਜ਼ ਟ੍ਰੀਟੀ ਦੇ ਤਹਿਤ ਆਉਂਦੀ ਹੈ। ਇਹ ਕਰਾਰ 20ਵੀਂ ਸਦੀ ਦੀ ਸ਼ੁਰੂਆਤ ’ਚ ਸਾਂਝੇ ਪਾਣੀ ਦੇ ਸੋਮਿਆਂ ਨੂੰ ਲੈ ਕੇ ਹੋਣ ਵਾਲੇ ਵਿਵਾਦਾਂ ਨੂੰ ਰੋਕਣ ਤੇ ਸੁਲਝਾਉਣ ਲਈ ਕੀਤਾ ਗਿਆ ਸੀ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਭੂਗੋਲਿਕ ਥਾਵਾਂ ਦੇ ਨਾਂ ਤੈਅ ਕਰਨ ਦੇ ਮਾਮਲੇ ’ਚ ਅਮਰੀਕੀ ਸਰਕਾਰ ਲਈ ਵੱਡੇ ਅਧਿਕਾਰ ਹਨ ਪਰ ਉਹ ਦੂਜੇ ਦੇਸ਼ਾਂ ਨੂੰ ਉਹੀ ਨਾਂ ਅਪਣਾਉਣ ਲਈ ਮਜਬੂਰ ਨਹੀਂ ਕਰ ਸਕਦੇ।