
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਨੇ ਕਿਹਾ ਕਿ ਇਹ ਕਦਮ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਸੰਪਰਕ, ਸੈਰ-ਸਪਾਟੇ ਅਤੇ ਵਪਾਰਕ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਦੇਵੇਗਾ। ਮਿਰਜ਼ੀਯੋਯੇਵ ਨੇ ਇਹ ਐਲਾਨ ਤਾਸ਼ਕੰਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਫ਼ਦ ਪੱਧਰ ਦੀ ਗੱਲਬਾਤ ਦੌਰਾਨ ਕੀਤਾ।

ਤਾਸ਼ਕੰਦ, ਏਐੱਨਆਈ : ਉਜ਼ਬੇਕਿਸਤਾਨ ਨੇ ਐਤਵਾਰ ਨੂੰ ਭਾਰਤੀ ਨਾਗਰਿਕਾਂ ਲਈ 30 ਦਿਨਾਂ ਦੀ ਵੀਜ਼ਾ-ਮੁਕਤ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਨੇ ਕਿਹਾ ਕਿ ਇਹ ਕਦਮ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਸੰਪਰਕ, ਸੈਰ-ਸਪਾਟੇ ਅਤੇ ਵਪਾਰਕ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਦੇਵੇਗਾ। ਮਿਰਜ਼ੀਯੋਯੇਵ ਨੇ ਇਹ ਐਲਾਨ ਤਾਸ਼ਕੰਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਫ਼ਦ ਪੱਧਰ ਦੀ ਗੱਲਬਾਤ ਦੌਰਾਨ ਕੀਤਾ। ਹੁਣ ਦੋਹਾਂ ਦੇਸ਼ਾਂ ਵਿਚਕਾਰ ਹਰ ਹਫ਼ਤੇ 14 ਸਿੱਧੀਆਂ ਉਡਾਣਾਂ ਹਨ। ਇਸ ਸਾਲ ਜੂਨ ਵਿਚ ਪੂਰੇ ਉਜ਼ਬੇਕਿਸਤਾਨ ਵਿਚ ਰਾਸ਼ਟਰੀ ਯੋਗ ਮਹਾਉਤਸਵ ਮਨਾਇਆ ਗਿਆ ਸੀ।