- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਵਿਚ ਸਾਇਕਲੋਸਪੋਰਾ ਦੀ ਇਨਫੈਕਸ਼ਨ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਅਮਰੀਕਾ ਵਿਚ ਇਸ ਸੂਖਮ ਪਰਜੀਵੀ ਦੇ ਪ੍ਰਕੋਪ ਨਾਲ ਸਬੰਧਤ ਪਹਿਲੀ ਮੌਤ ਹੈ। ਮਿਸ਼ੀਗਨ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਨੇ ਕਿਹਾ ਕਿ ਦੋਹਾਂ ਲੋਕਾਂ ਨੂੰ ਪਹਿਲਾਂ ਹੀ ਕੁਝ ਸਿਹਤ ਸਮੱਸਿਆਵਾਂ ਸਨ। ਉਨ੍ਹਾਂ ’ਤੇ ਅੰਤੜੀਆਂ ਦੀ ਬਿਮਾਰੀ ਅਤੇ ਡੀਹਾਈਡ੍ਰੇਸ਼ਨ ਦਾ ਪ੍ਰਭਾਵ ਹੋ ਸਕਦਾ ਸੀ।

ਵਾਸ਼ਿੰਗਟਨ, ਏਪੀ : ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਸਾਇਕਲੋਸਪੋਰਾ ਦੀ ਇਨਫੈਕਸ਼ਨ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਅਮਰੀਕਾ ਵਿਚ ਇਸ ਸੂਖਮ ਪਰਜੀਵੀ ਦੇ ਪ੍ਰਕੋਪ ਨਾਲ ਸਬੰਧਤ ਪਹਿਲੀ ਮੌਤ ਹੈ। ਮਿਸ਼ੀਗਨ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਨੇ ਕਿਹਾ ਕਿ ਦੋਹਾਂ ਲੋਕਾਂ ਨੂੰ ਪਹਿਲਾਂ ਹੀ ਕੁਝ ਸਿਹਤ ਸਮੱਸਿਆਵਾਂ ਸਨ। ਉਨ੍ਹਾਂ ’ਤੇ ਅੰਤੜੀਆਂ ਦੀ ਬਿਮਾਰੀ ਅਤੇ ਡੀਹਾਈਡ੍ਰੇਸ਼ਨ ਦਾ ਪ੍ਰਭਾਵ ਹੋ ਸਕਦਾ ਸੀ।
ਵਿਭਾਗ ਨੇ ਕਿਹਾ ਕਿ ਉਹ ਮੌਤਾਂ ਬਾਰੇ ਹੋਰ ਜਾਣਕਾਰੀ ਨਹੀਂ ਦੇਵੇਗਾ। ਇਹ ਪਰਜੀਵੀ ਉਹ ਖਾਣ ਵਾਲੀਆਂ ਚੀਜ਼ਾਂ ਨੂੰ ਸੰਕਰਮਿਤ ਕਰਦਾ ਹੈ ਜੋ ਮਨੁੱਖੀ ਮਲ ਦੇ ਸੰਪਰਕ ਵਿਚ ਆਈਆਂ ਹਨ। ਇਹ ਜ਼ਿਆਦਾਤਰ ਉਸ ਵੇਲੇ ਹੁੰਦਾ ਹੈ ਜਦੋਂ ਫ਼ਸਲਾਂ ਨੂੰ ਪ੍ਰਦੂਸ਼ਿਤ ਪਾਣੀ ਨਾਲ ਸਿੰਜਿਆ ਜਾਂਦਾ ਹੈ ਜਾਂ ਧੋਇਆ ਜਾਂਦਾ ਹੈ। ਇਸ ਅਨਾਜ ਨੂੰ ਖਾਣ ਨਾਲ ਅੰਤੜੀਆਂ ਦੀ ਬਿਮਾਰੀ ਹੋ ਸਕਦੀ ਹੈ, ਜਿਸ ਵਿਚ ਵਾਰ-ਵਾਰ ਅਤੇ ਕਈ ਵਾਰ ਤੇਜ਼ੀ ਨਾਲ ਮਲ ਤਿਆਗਣ ਦੀ ਸਮੱਸਿਆ ਹੁੰਦੀ ਹੈ। ਸਿਹਤ ਅਧਿਕਾਰੀਆਂ ਨੇ ਪੰਜ ਰਾਜਾਂ ਵਿਚ ਮੈਕਸੀਕੋ ਦੀ ਲੇਟਿਊਸ (ਸਲਾਦ ਪੱਤਾ) ਨੂੰ ਇਸ ਲਾਗ ਦਾ ਕਾਰਨ ਦੱਸਿਆ ਹੈ।