- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲੇਅਰ ਤੇ ਇਕ ਫਲਾਈਟ ਅਟੈਂਡੈਂਟ ਨੂੰ ਜਾਂਚ ਲਈ ਹਸਪਤਾਲ ਲਿਜਾਂਦਾ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾ ਰਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਬਲੇਅਰ ਨੂੰ ਸਟ੍ਰੈਚਰ ’ਤੇ ਲਿਜਾ ਰਹੀ ਸੀ ਤਾਂ ਅਦਾਕਾਰਾ ਨੇ ਆਪਣੀ ਲੱਤ ਬਾਹਰ ਕੱਢ ਕੇ ਉਨ੍ਹਾਂ ਦੇ ਚਿਹਰੇ, ਧੌਣ ਤੇ ਛਾਤੀ ’ਤੇ ਮਾਰੀ। ਬਾਅਦ ’ਚ ਇਕ ਨਰਸ ਨੇ ਵੀ ਦੋਸ਼ ਲਾਇਆ ਕਿ ਅਦਾਕਾਰਾ ਨੇ ਉਸਦੀ ਛਾਤੀ ’ਤੇ ਵੀ ਲੱਤ ਮਾਰੀ।

ਨਿਊਯਾਰਕ (ਏਪੀ) : ਲਾਸ ਏਂਜਲਸ ਤੋਂ ਨਿਊਯਾਰਕ ਦੀ ਯਾਤਰਾ ਦੌਰਾਨ ਦੋ ਫਲਾਈਟ ਅਟੈਂਡੈਂਟਾਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਅਦਾਕਾਰਾ ਸੈਲਮਾ ਬਲੇਅਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਸੋਮਵਾਰ ਨੂੰ ਹਸਪਤਾਲ ਲਿਜਾ ਰਹੀ ਇਕ ਪੁਲਿਸ ਅਧਿਕਾਰੀ ਤੇ ਹਸਪਤਾਲ ਪਹੁੰਚਣ ਮਗਰੋਂ ਇਕ ਨਰਸ ਨਾਲ ਕੁੱਟਮਾਰ ਕਰਨ ਦਾ ਵੀ ਦੋਸ਼ ਹੈ। 54 ਸਾਲਾ ਬਲੇਅਰ ਨੂੰ ਐਤਵਾਰ ਰਾਤ 11 ਵਜੇ (ਸਥਾਨਕ ਸਮਾਂ) ਪੁਲਿਸ ਨੇ ਹਿਰਾਸਤ ’ਚ ਲਿਆ।
ਬਲੇਅਰ ਤੇ ਇਕ ਫਲਾਈਟ ਅਟੈਂਡੈਂਟ ਨੂੰ ਜਾਂਚ ਲਈ ਹਸਪਤਾਲ ਲਿਜਾਂਦਾ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾ ਰਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਬਲੇਅਰ ਨੂੰ ਸਟ੍ਰੈਚਰ ’ਤੇ ਲਿਜਾ ਰਹੀ ਸੀ ਤਾਂ ਅਦਾਕਾਰਾ ਨੇ ਆਪਣੀ ਲੱਤ ਬਾਹਰ ਕੱਢ ਕੇ ਉਨ੍ਹਾਂ ਦੇ ਚਿਹਰੇ, ਧੌਣ ਤੇ ਛਾਤੀ ’ਤੇ ਮਾਰੀ। ਬਾਅਦ ’ਚ ਇਕ ਨਰਸ ਨੇ ਵੀ ਦੋਸ਼ ਲਾਇਆ ਕਿ ਅਦਾਕਾਰਾ ਨੇ ਉਸਦੀ ਛਾਤੀ ’ਤੇ ਵੀ ਲੱਤ ਮਾਰੀ।
ਸੋਮਵਾਰ ਦੇਰ ਰਾਤ ਕੁਈਨਜ਼ ਦੀ ਅਦਾਲਤ ’ਚ ਬਲੇਅਰ ’ਤੇ ਕੁੱਟਮਾਰ ਦੇ ਦੋ ਦੋਸ਼ ਲਾਏ ਗਏ। ਜੱਜ ਨੇ ਜ਼ਮਾਨਤ ਲਈ 20 ਹਜ਼ਾਰ ਅਮਰੀਕੀ ਡਾਲਰ ਨਕਦ ਜਾਂ 60 ਹਜ਼ਾਰ ਅਮਰੀਕੀ ਡਾਲਰ ਦਾ ਬਾਂਡ ਤੈਅ ਕੀਤਾ। ਮਾਮਲੇ ਦੀ ਅਗਲੀ ਸੁਣਵਾਈ ਜਨਵਰੀ ’ਚ ਹੋਵੇਗੀ। ਬਲੇਅਰ ਦੇ ਇਕ ਨੁਮਾਇੰਦੇ ਨੇ ਦੱਸਿਆ ਕਿ ਅਦਾਕਾਰਾ ਨੂੰ ਮੈਡੀਕਲ ਐਮਰਜੈਂਸੀ ਆਈ ਸੀ, ਜਿਸ ਕਾਰਨ ਉਸ ਦਾ ਅਜਿਹਾ ਵਿਹਾਰ ਰਿਹਾ। ਏਅਰਲਾਈਨ, ਪੁਲਿਸ ਜਾਂ ਐੱਫਬੀਆਈ ਨੇ ਤੁਰੰਤ ਇਹ ਨਹੀਂ ਦੱਸਿਆ ਕਿ ਜਹਾਜ਼ ’ਚ ਕੀ ਹੋਇਆ ਸੀ। ਹਾਲਾਂਕਿ, ਡੈਲਟਾ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਬਦਸਲੂਕੀ ਜਾਂ ਗ਼ੈਰ-ਕਾਨੂੰਨੀ ਵਿਹਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਚੱਲਦੀ ਹੈ।