- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਰਫ ਆਧਾਰ ਕਾਰਡ ਦਿਖਾਉਣ ਵਾਲੇ ਸੈਲਾਨੀਆਂ ਨੂੰ ਸਰਹੱਦ ਪਾਰ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ। ਇਵੇਂ ਹੀ, ਸ਼ੁੱਕਰਵਾਰ ਨੂੰ ਨਿਯਮਾਂ ਦੀ ਪਾਲਣਾ ਨਾ ਕਰ ਕੇ 50 ਤੋਂ ਵੱਧ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ।

ਧਰਮੇਸ਼ ਸ਼ੁਕਲਾ, ਜਾਗਰਣ , ਗੌਰੀਫੰਟਾ (ਲਖੀਮਪੁਰ) : ਨੇਪਾਲ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਹੁਣ ਆਧਾਰ ਕਾਰਡ ਮਾਨਤਾ ਪ੍ਰਾਪਤ ਦਸਤਾਵੇਜ਼ ਨਹੀਂ ਹੋਵੇਗਾ। ਸ਼ੁੱਕਰਵਾਰ ਤੋਂ ਗੌਰੀਫੰਟਾ ਸਰਹੱਦ ’ਤੇ ਹਥਿਆਰਬੰਦ ਸਰਹੱਦੀ ਬਲ (ਐੱਸਐੱਸਬੀ) ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਨੇਪਾਲ ਵਿਚ ਪ੍ਰਵੇਸ਼ ਲਈ ਭਾਰਤੀਆਂ ਨੂੰ ਪਾਸਪੋਰਟ, ਚੋਣ ਕਮਿਸ਼ਨ ਦਾ ਵੋਟਰ ਪਛਾਣ-ਪੱਤਰ ਜਾਂ ਭਾਰਤੀ ਦੂਤਘਰ ਵੱਲੋਂ ਜਾਰੀ ਕੀਤਾ ਪ੍ਰਮਾਣ ਪੱਤਰ ਪੇਸ਼ ਕਰਨਾ ਪਵੇਗਾ। ਸਿਰਫ ਆਧਾਰ ਕਾਰਡ ਦਿਖਾਉਣ ਵਾਲੇ ਸੈਲਾਨੀਆਂ ਨੂੰ ਸਰਹੱਦ ਪਾਰ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ। ਇਵੇਂ ਹੀ, ਸ਼ੁੱਕਰਵਾਰ ਨੂੰ ਨਿਯਮਾਂ ਦੀ ਪਾਲਣਾ ਨਾ ਕਰ ਕੇ 50 ਤੋਂ ਵੱਧ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ।
ਸਰਹੱਦ ’ਤੇ ਤਾਇਨਾਤ ਐੱਸਐੱਸਬੀ ਦੀ ਅਧਿਕਾਰੀ ਕਾਜਲ ਕੁਮਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਨਵੇਂ ਨਿਰਦੇਸ਼ ਲਾਗੂ ਹੋ ਗਏ ਹਨ। ਹੁਣ ਹਰ ਯਾਤਰੀ ਨੂੰ ਨੇਪਾਲ ਜਾਣ ਤੋਂ ਪਹਿਲਾਂ ਮਾਨਤਾ ਪ੍ਰਾਪਤ ਦਸਤਾਵੇਜ਼ ਪੇਸ਼ ਕਰਨੇ ਪੈਣਗੇ। ਹਾਲੀਆ ਦਿਨਾਂ ਵਿਚ ਨੇਪਾਲ ਸਰਕਾਰ ਵੱਲੋਂ ਆਧਾਰ ਕਾਰਡ ਨੂੰ ਯਾਤਰਾ ਦਸਤਾਵੇਜ਼ ਵਜੋਂ ਮਾਨਤਾ ਨਾ ਦਿੱਤੇ ਜਾਣ ਤੋਂ ਬਾਅਦ ਇਹ ਪ੍ਰਬੰਧ ਹੋਰ ਸਖ਼ਤਤ ਕਰ ਦਿੱਤੇ ਗਏ ਹਨ। ਗੌਰੀਫੰਟਾ ਸਰਹੱਦ
’ਤੇ ਸ਼ੁੱਕਰਵਾਰ ਨੂੰ ਯਾਤਰੀਆਂ ਦੀ ਭੀੜ ਲੱਗੀ ਰਹੀ। ਕਈ ਲੋਕਾਂ ਨੇ ਨਵੇਂ ਪ੍ਰਬੰਧ ਬਾਰੇ ਜਾਣਕਾਰੀ ਨਾ ਹੋਣ ਸਬੰਧੀ ਗੱਲ ਕੀਤੀ ਹੈ।