ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਫ਼ੌਜੀ ਸਿਧਾਂਤ ਹੁਣ ਤੇਜ਼ੀ ਨਾਲ ਬਦਲਦੇ ਸੁਰੱਖਿਆ ਮਾਹੌਲ ਮੁਤਾਬਕ ਵਿਕਸਤ ਹੋ ਰਹੇ ਹਨ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਿਆਸੀ ਲੀਡਰਸ਼ਿਪ ਫ਼ੌਜ ਦੀਆਂ ਤਿਆਰੀਆਂ ਤੇ ਸੰਭਾਵਿਤ ਸੰਘਰਸ਼ਾਂ ਨਾਲ ਨਜਿੱਠਣ ਦੀ ਸਮਰੱਥਾ ਨੂੰ ਲੈਕੇ ਪਹਿਲਾਂ ਤੋਂ ਵੱਧ ਭਰੋਸੇ ’ਚ ਹੈ।
-1779975201736_v.webp)
ਸਿੰਗੁਪਰ (ਏਜੰਸੀ) : ਚੀਨ ਤੇ ਪਾਕਿਸਤਾਨ ਤੋਂ ਬਣੀ ਦੋਹਰੀ ਸੁਰੱਖਿਆ ਚੁਣੌਤੀ ਨੂੰ ਦੇਖਦੇ ਹੋਏ ਭਾਰਤ ਆਪਣੀ ਫ਼ੌਜੀ ਰਣਨੀਤੀ ਤੇ ਰਵਾਇਤੀ ਜੰਗੀ ਸਮਰੱਥਾ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਇਕ ਕੌਮਾਂਤਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੋਵੇਂ ਪਰਮਾਣੂ ਸੰਪਨ ਗੁਆਂਢੀ ਦੇਸ਼ਾਂ ਨਾਲ ਲੰਬੇ ਸਮੇਂ ਤੋਂ ਜਾਰੀ ਤਣਾਅ ਤੇ ਸਰਹੱਦੀ ਵਿਵਾਦਾਂ ਨੇ ਭਾਰਤ ਨੂੰ ਵੱਡੇ ਪੱਧਰ ਦੇ ਫ਼ੌਜੀ ਮੁਹਿੰਮਾਂ ਲਈ ਤਿਆਰੀ ਵਧਾਉਣ ਨੂੰ ਮਜਬੂਰ ਕੀਤਾ ਹੈ।
ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟਡੀਜ਼ (ਆਈਆਈਐੱਸਐੱਸ) ਦੀ ਏਸ਼ੀਆ ਪ੍ਰਸ਼ਾਂਤ ਖੇਤਰੀ ਸੁਰੱਖਿਆ ਅਨੁਮਾਨ ਰਿਪੋਰਟ ਮੁਤਾਬਕ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਦਾ ਕੇਂਦਰ ਹੁਣ ਵੀ ਪਾਕਿਸਤਾਨ ਤੇ ਚੀਨ ਹੀ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਵਿੱਖ ’ਚ ਹੋਣ ਵਾਲਾ ਕੋਈ ਵੀ ਵੱਡਾ ਸੰਘਰਸ਼ ਤੇ ਖੇਤਰੀ ਸਰੂਪ ਦਾ ਹੋ ਸਕਦਾ ਹੈ, ਪਰ ਇਸ ਦੇ ਬਾਵਜੂਦ ਭਾਰਤ ਆਪਣੀਆਂ ਫ਼ੌਜੀ ਤਿਆਰੀਆਂ ਨੂੰ ਲਗਾਤਾਰ ਆਧੁਨਿਕ ਤੇ ਹਮਲਾਵਰ ਬਣਾ ਰਿਹਾ ਹੈ।
ਰਿਪੋਰਟ ਮੁਤਾਬਕ, ਪਾਕਿਸਤਾਨ ਨਾਲ ਸਰੱਹਦ ਪਾਰ ਅੱਤਵਾਦ ਤੇ ਲਗਾਤਾਰ ਤਣਾਅ ਨੇ ਭਾਰਤ ਦੀ ਫ਼ੌਜੀ ਜਾਂਚ ਨੂੰ ਪ੍ਰਭਾਵਿਤ ਕੀਤਾ ਹੈ। 2016 ਦੀ ਸਰਜੀਕਲ ਸਟ੍ਰਾਈਕ, 2019 ਦੀ ਬਾਲਾਕੋਟ ਕਾਰਵਾਈ ਤੇ 2025 ਦੀ ਮੁਹਿੰਮਾਂ ਵਰਗੇ ਕਦਮਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਭਾਰਤ ਹੁਣ ਤੱਕ ਅੱਤਵਾਦ ਖ਼ਿਲਾਫ਼ ਜਵਾਬੀ ਕਾਰਵਾਈ ਦੇ ਘੇਰੇ ਨੂੰ ਪਹਿਲਾਂ ਤੋਂ ਵੱਧ ਮੰਨ ਰਿਹਾ ਹੈ।
ਆਈਆਈਐੱਸਐੱਸ ਨੇ ਕਿਹਾ ਹੈ ਕਿ ਇਨ੍ਹਾਂ ਫ਼ੌਜੀ ਮੁਹਿੰਮਾਂ ਤੋਂ ਮਿਲੇ ਤਜਰਬਿਆਂ ਨੂੰ ਭਾਰਤੀ ਫ਼ੌਜੀ ਸਿਧਾਂਤ ’ਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਨਾਲ ਫ਼ੌਜ ਦੀ ਆਪ੍ਰੇਸ਼ਨਲ ਸਮਰੱਥਾ ਤੇ ਰਣਨੀਤਕ ਤਿਆਰੀ ਦੋਵੇਂ ਮਜ਼ਬੂਤ ਹੋਈਆਂ ਹਨ। ਰਿਪੋਰਟ ਮੁਤਾਬਕ ਭਾਰਤ ਹੁਣ ‘ਨਾ ਜੰਗ, ਨਾ ਸ਼ਾਂਤੀ’ ਵਰਗੀ ਸਥਿਤੀ ਨਾਲ ਨਜਿੱਠਣ ਦੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ, ਕਿਉੰਕਿ ਚੀਨ ਤੇ ਪਾਕਿਸਤਾਨ ਨਾਲ ਸਰਹੱਦਾਂ ’ਤੇ ਲਗਾਤਾਰ ਤਣਾਅ ਬਣਿਆ ਹੋਇਆ ਹੈ।
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਨਾਲ ਭਾਰਤ ਦਾ ਟਕਰਾਅ ਮੁੱਖ ਰੂਪ ਨਾਲ ਸਰਹੱਦ ਤੇ ਫ਼ੌਜੀ ਤਾਇਨਾਤੀ ਤੱਕ ਸੀਮਤ ਰਿਹਾ ਹੈ, ਪਰ ਹਿੰਦ ਮਹਾਸਾਗਰ ਖੇਤਰ ’ਤੇ ਏਸ਼ੀਆ-ਪ੍ਰਸਾਂਤ ’ਚ ਵਧਦੀ ਚੀਨੀ ਸਰਗਰਮੀ ਭਾਰਤ ਲਈ ਨਵੀਂ ਰਣਨੀਤਕ ਚੁਣੌਤੀ ਬਣਦੀ ਜਾ ਰਹੀ ਹੈ। ਇਸੇ ਕਾਰਨ ਭਾਰਤ ਆਪਣੀ ਫ਼ੌਜੀ ਮੌਜੂਦਗੀ ਤੇ ਤਿਆਰੀ ਨੂੰ ਲਗਾਤਾਰ ਵਿਸਥਾਰ ਦੇ ਰਿਹਾ ਹੈ।
ਹਾਲਾਂਕਿ ਰਿਪੋਰਟ ਦਾ ਮੰਨਣਆ ਹੈ ਕਿ ਹਿੰਦ ਮਹਾਸਾਗਰ ਖੇਤਰ ਤੋਂ ਬਾਹਰ ਭਾਰਤ ਦੀ ਫ਼ੌਜੀ ਭੂਮਿਕਾ ਸੀਮਤ ਰਹਿ ਸਕਦੀ ਹੈ ਤੇ ਉਹ ਤਾਇਵਾਨ ਨੂੰ ਲੈ ਕੇ ਅਮਰੀਕਾ-ਚੀਨ ਟਕਰਾਅ ਤੋਂ ਦੂਰੀ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗਾ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਫ਼ੌਜੀ ਸਿਧਾਂਤ ਹੁਣ ਤੇਜ਼ੀ ਨਾਲ ਬਦਲਦੇ ਸੁਰੱਖਿਆ ਮਾਹੌਲ ਮੁਤਾਬਕ ਵਿਕਸਤ ਹੋ ਰਹੇ ਹਨ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਿਆਸੀ ਲੀਡਰਸ਼ਿਪ ਫ਼ੌਜ ਦੀਆਂ ਤਿਆਰੀਆਂ ਤੇ ਸੰਭਾਵਿਤ ਸੰਘਰਸ਼ਾਂ ਨਾਲ ਨਜਿੱਠਣ ਦੀ ਸਮਰੱਥਾ ਨੂੰ ਲੈਕੇ ਪਹਿਲਾਂ ਤੋਂ ਵੱਧ ਭਰੋਸੇ ’ਚ ਹੈ।
29 ਤੋਂ 31 ਮਈ ਤੱਕ ਸਿੰਗਾਪੁਰ ’ਚ ਹੋਣ ਵਾਲੇ ਸ਼ਾਂਗਰੀ-ਲਾ ਸੰਵਾਦ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਚੁਣੌਤੀਾਂ ਤੇ ਬਦਲਦੇ ਫ਼ੌਜੀ ਸਮੀਕਰਨਾਂ ’ਤੇ ਚਰਚਾ ਹੋਣ ਦੀ ਉਮੀਦ ਹੈ।