- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੰਪ ਨੇ ਨਿਊ ਮੈਕਸੀਕੋ ਦਾ ਨਕਸ਼ਾ ਟਰੁੱਥ ਸੋਸ਼ਲ ’ਤੇ ਪੋਸਟ ਕੀਤਾ। ਇਸ ਨੂੰ ਵ੍ਹਾਈਟ ਹਾਊਸ ਨੇ ਵੀ ਐਕਸ ’ਤੇ ਸਾਂਝਾ ਕੀਤਾ। ਨਕਸ਼ੇ ’ਚ ਸੂਬੇ ਦੀ ਆਊਟਲਾਈਨ ਦਿਖਾਈ ਗਈ ਹੈ ਜਿਸ ’ਚ ‘ਮੈਕਸੀਕੋ’ ਸ਼ਬਦ ਨੂੰ ਲਾਲ ਰੰਗ ਨਾਲ ਕੱਟ ਕੇ ਉਸ ਦੀ ਥਾਂ ‘ਅਮਰੀਕਾ’ ਲਿਖਿਆ ਗਿਆ ਹੈ। ਨਕਸ਼ੇ ਦੇ ਨਾਲ ਕੋਈ ਜਾਣਕਾਰੀ ਜਾਂ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਸੀ। ਹਾਲਾਂਕਿ ਵ੍ਹਾਈਟ ਹਾਊਸ ਨੇ ਨਿਊ ਮੈਕਸੀਕੋ ਦਾ ਨਾਂ ਬਦਲਣ ਦੀ ਕਿਸੇ ਯੋਜਨਾ ਦਾ ਐਲਾਨ ਨਹੀਂ ਕੀਤਾ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਫ਼ੈਸਲਿਆਂ ਨਾਲ ਹੈਰਾਨ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਐਤਵਾਰ ਨੂੰ ਅਮਰੀਕਾ ਦੇ ਇਕ ਸੂਬੇ ਨਿਊ ਮੈਕਸੀਕੋ ਦਾ ਨਾਂ ਨਿਊ ਅਮਰੀਕਾ ਕਰਨ ਦੇ ਸੰਕੇਤ ਦਿੱਤੇ। ਉਨ੍ਹਾਂ ਨਿਊ ਮੈਕਸੀਕੋ ਦੇ ਨਵੇਂ ਨਾਂ ਵਾਲਾ ਨਕਸ਼ਾ ਸਾਂਝਾ ਕੀਤਾ। ਇਸ ਨਕਸ਼ੇ ’ਚ ਮੈਕਸੀਕੋ ਨੂੰ ਕੱਟ ਕੇ ਉਸ ਦੀ ਥਾਂ ਅਮਰੀਕਾ ਲਿਖਿਆ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਲੇਕ ਓਂਟਾਰੀਓ ਦਾ ਨਾਂ ਬਦਲ ਕੇ ‘ਲੇਕ ਅਮਰੀਕਾ’ ਕਰਨ ਲਈ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਸਨ।
ਟਰੰਪ ਨੇ ਨਿਊ ਮੈਕਸੀਕੋ ਦਾ ਨਕਸ਼ਾ ਟਰੁੱਥ ਸੋਸ਼ਲ ’ਤੇ ਪੋਸਟ ਕੀਤਾ। ਇਸ ਨੂੰ ਵ੍ਹਾਈਟ ਹਾਊਸ ਨੇ ਵੀ ਐਕਸ ’ਤੇ ਸਾਂਝਾ ਕੀਤਾ। ਨਕਸ਼ੇ ’ਚ ਸੂਬੇ ਦੀ ਆਊਟਲਾਈਨ ਦਿਖਾਈ ਗਈ ਹੈ ਜਿਸ ’ਚ ‘ਮੈਕਸੀਕੋ’ ਸ਼ਬਦ ਨੂੰ ਲਾਲ ਰੰਗ ਨਾਲ ਕੱਟ ਕੇ ਉਸ ਦੀ ਥਾਂ ‘ਅਮਰੀਕਾ’ ਲਿਖਿਆ ਗਿਆ ਹੈ। ਨਕਸ਼ੇ ਦੇ ਨਾਲ ਕੋਈ ਜਾਣਕਾਰੀ ਜਾਂ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਸੀ। ਹਾਲਾਂਕਿ ਵ੍ਹਾਈਟ ਹਾਊਸ ਨੇ ਨਿਊ ਮੈਕਸੀਕੋ ਦਾ ਨਾਂ ਬਦਲਣ ਦੀ ਕਿਸੇ ਯੋਜਨਾ ਦਾ ਐਲਾਨ ਨਹੀਂ ਕੀਤਾ ਹੈ।
ਟਰੰਪ ਕੋਲ ‘ਜਿਓਗ੍ਰਾਫਿਕ ਨੇਮਜ਼ ਇਨਫਰਮੇਸ਼ਨ ਸਿਸਟਮ’ ਵਿਚ ਝੀਲਾਂ ਵਰਗੇ ਪਾਣੀ ਦੇ ਸਰੋਤਾਂ ਸਮੇਤ ਭੂਗੋਲਿਕ ਥਾਵਾਂ ਦੇ ਨਾਂ ਬਦਲਣ ਦੀ ਤਾਕਤ ਹੈ ਪਰ ਉਨ੍ਹਾਂ ਕੋਲ ਸੂਬਿਆਂ ਦਾ ਕਾਨੂੰਨੀ ਤੌਰ ’ਤੇ ਨਾਂ ਬਦਲਣ ਦੀ ਸੰਵਿਧਾਨਕ ਤਾਕਤ ਨਹੀਂ ਹੈ। ਇਸ ਲਈ ਸੂਬੇ ਦੇ ਅੰਦਰ ਹੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਪਿਛਲੇ ਮਹੀਨੇ ਦੇ ਅਖ਼ੀਰ ’ਚ ਟਰੰਪ ਨੇ ਲੇਕ ਓਂਟਾਰੀਓ ਦਾ ਨਾਂ ਬਦਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਜਨਵਰੀ 2025 ’ਚ ਕਾਰਜਭਾਰ ਸੰਭਾਲਣ ਦੇ ਪਹਿਲੇ ਦਿਨ ਕਾਰਜਕਾਰੀ ਹੁਕਮ ਜਾਰੀ ਕਰ ਕੇ ਗਲਫ ਆਫ ਮੈਕਸੀਕੋ ਦਾ ਨਾਂ ਬਦਲ ਕੇ ਗਲਫ ਆਫ ਅਮਰੀਕਾ ਕਰ ਦਿੱਤਾ ਸੀ।
ਨਿਊ ਮੈਕਸੀਕੋ ਦਾ ਨਾਂ ਬਦਲਣ ਦੀ ਕੋਸ਼ਿਸ਼ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਨਿਊ ਮੈਕਸੀਕੋ ਦੀ ਡੈਮੋਕ੍ਰੈਟਿਕ ਗਵਰਨਰ ਮਿਸ਼ੇਲ ਲੁਜਨ ਗ੍ਰਿਸ਼ਮ ਨੇ ਟਰੰਪ ’ਤੇ ਅਮਰੀਕੀਆਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਐਤਵਾਰ ਨੂੰ ਐਕਸ ’ਤੇ ਪੋਸਟ ਕੀਤਾ ਕਿ ਇਸ ਸਮੇਂ ਜਦੋਂ ਈਰਾਨ ’ਚ ਤਬਾਹਕੁੰਨ ਜੰਗ ਕਾਰਨ ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਰਾਸ਼ਟਰਪਤੀ ਅਮਰੀਕੀਆਂ ਦਾ ਧਿਆਨ ਭਟਕਾਉਣ ਅਤੇ ਵ੍ਹਾਈਟ ਹਾਊਸ ਦੇ ਨਕਸ਼ਿਆਂ ’ਤੇ ਰੰਗ ਭਰਨ ’ਚ ਸਮਾਂ ਬਰਬਾਦ ਕਰ ਰਹੇ ਹਨ। ਡੈਮੋਕ੍ਰੈਟਿਕ ਸੈਨੇਟਰ ਮਾਰਟਿਨ ਹੈਨਰਿਕ ਨੇ ਵੀ ਟਰੰਪ ਦੀ ਪੋਸਟ ’ਤੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਪੋਸਟ ਕੀਤਾ, ‘ਗਲਫ ਆਫ ਮੈਕਸੀਕੋ, ਲੇਕ ਓਂਟਾਰੀਓ ਅਤੇ ਨਿਊ ਮੈਕਸੀਕੋ ਲਈ ਮੈਂ ਹਮੇਸ਼ਾ ਉਨ੍ਹਾਂ ਦੇ ਅਸਲੀ ਨਾਵਾਂ ਦੀ ਹੀ ਵਰਤੋਂ ਕਰਾਂਗਾ।’
ਟਰੰਪ ਨੇ ਬਦਲਿਆ ਵਾਲਾਂ ਦਾ ਰੰਗ
ਨਿਊ ਜਰਸੀ ਏਅਰਪੋਰਟ ’ਤੇ ਡੋਨਾਲਡ ਟਰੰਪ ਦੇ ਵਾਲਾਂ ਦਾ ਰੰਗ ਬਦਲਿਆ ਹੋਇਆ ਦਿਖਾਈ ਦਿੱਤਾ। ਉਹ ਸੁਨਹਿਰੀ ਅਤੇ ਖਿੱਲਰੇ ਹੋਏ ਵਾਲਾਂ ਦੀ ਬਜਾਏ ਗੂੜ੍ਹੇ ਭੂਰੇ ਵਾਲਾਂ ਵਾਲੀ ਲੁੱਕ ’ਚ ਨਜ਼ਰ ਆਏ। ਨਵੇਂ ਹੇਅਰਸਟਾਈਲ ਕਾਰਨ ਛੇਤੀ ਹੀ ਸੋਸ਼ਲ ਮੀਡੀਆ ’ਤੇ ਟਰੰਪ ਦੇ ਵਾਲਾਂ ਦੇ ਰੰਗ ਦੀ ਚਰਚਾ ਹੋਣ ਲੱਗੀ। ਇਕ ਐਕਸ ਯੂਜ਼ਰ ਨੇ ਪੋਸਟ ਕੀਤਾ, ‘ਟਰੰਪ ਸਵੇਰੇ ਉੱਠੇ ਅਤੇ ਬੋਲੇ, ‘ਮੇਕ ਅਮਰੀਕਾ ਬਰੂਨੈੱਟ ਅਗੇਨ।’ ਜ਼ਿਕਰਯੋਗ ਹੈ ਕਿ ਕੁਝ ਹੀ ਦਿਨ ਪਹਿਲਾਂ ਟਰੰਪ ਨੇ ਵਿਗ ਪਹਿਨਣ ਦੀਆਂ ਖ਼ਬਰਾਂ ਨੂੰ ਅਫ਼ਵਾਹ ਕਰਾਰ ਦਿੱਤਾ ਸੀ। ‘ਦਿ ਹਿੱਲ’ ਨੇ ਦਾਅਵਾ ਕੀਤਾ ਸੀ ਕਿ ਟਰੰਪ ਵਿਗ ਪਹਿਨਦੇ ਹਨ। ਟਰੰਪ ਨੇ ਵਿਗ ਪਹਿਨਣ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਖ਼ਬਰਾਂ ਬਾਰੇ ਬੁੱਧਵਾਰ ਨੂੰ ਕਿਹਾ ਸੀ, ‘ਮੈਂ ਵਿਗ ਨਹੀਂ ਪਹਿਨਦਾ। ਜੇ ਮੈਂ ਵਿਗ ਪਹਿਨਦਾ, ਤਾਂ ਉਹ ਜ਼ਿਆਦਾ ਦੇਰ ਤੱਕ ਮੇਰੇ ਸਿਰ ’ਤੇ ਨਹੀਂ ਟਿਕਦਾ।’ ਹਾਲਾਂਕਿ ਕੁਝ ਲੋਕ ਅਜੇ ਵੀ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਇਹ ਵਿਗ ਨਹੀਂ, ਸਗੋਂ ਟਰੰਪ ਦੇ ਅਸਲੀ ਵਾਲ ਹਨ।