- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਮੁਤਾਬਕ, ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਲੋਕਾਂ ਨੇ ਵੱਖ-ਵੱਖ ਇਲਾਕਿਆਂ ਵਿਚ ਆਜ਼ਾਦੀ ਦਾ ਜਸ਼ਨ ਮਨਾਇਆ। ਇੰਟਰਨੈੱਟ ਬੰਦ ਹੋਣ ਕਾਰਨ ਸਮਾਗਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਉਣ ਵਿਚ ਸਮਾਂ ਲੱਗ ਰਿਹਾ ਹੈ। ਵਿਸ਼ਵ ਮੰਚ ’ਤੇ ਬਲੋਚਿਸਤਾਨ ਦੇ ਲੋਕਾਂ ਦੀ ਆਵਾਜ਼ ਉਠਾਉਣ ਲਈ ਬਲੂਚ ਨੇਤਾ ਨੇ ਮੁੱਖ ਤੌਰ ’ਤੇ ਭਾਰਤ ਦਾ ਧੰਨਵਾਦ ਕੀਤਾ।

ਜੇਐੱਨਐੱਨ, ਨਵੀਂ ਦਿੱਲੀ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਮੰਗਲਵਾਰ ਨੂੰ ਬਲੋਚ ਰਾਸ਼ਟਰਵਾਦੀਆਂ ਨੇ ‘ਜਸ਼ਨ-ਏ-ਆਜ਼ਾਦੀ’ ਮਨਾਇਆ। ਸਮਾਗਮਾਂ ਨੂੰ ਰੋਕਣ ਲਈ ਪਾਕਿਸਤਾਨੀ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਤੇ ਕਈ ਖੇਤਰਾਂ ਵਿਚ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਬੰਦ ਕੀਤੀਆਂ ਜਾਣ ਦੇ ਬਾਵਜੂਦ ਸਥਾਨਕ ਲੋਕਾਂ ਨੇ ਜਸ਼ਨ ਮਨਾਇਆ। ਬਲੋਚ ਰਾਸ਼ਟਰਵਾਦੀ 1948 ਵਿਚ ਪਾਕਿਸਤਾਨ ਨਾਲ ਬਲੋਚਿਸਤਾਨ ਦੇ ਮਿਲਾਪ ਨੂੰ ਜਬਰਦਸਤੀ ਕਬਜ਼ੇ ਵਜੋਂ ਦੇਖਦੇ ਹਨ ਅਤੇ ਲੰਮੇ ਸਮੇਂ ਤੋਂ ਇਸਦਾ ਵਿਰੋਧ ਕਰ ਰਹੇ ਹਨ।
ਆਈਏਐੱਨਐੱਸ ਮੁਤਾਬਕ, ਮਨੁੱਖੀ ਅਧਿਕਾਰਾਂ ਦੇ ਵਰਕਰਾਂ ਤੇ ਬਲੋਚ ਨੇਤਾ ਮੀਰ ਯਾਰ ਬਲੋਚ ਨੇ ਦੋਸ਼ ਲਾਇਆ ਕਿ ਬਲੋਚਿਸਤਾਨ ਦੇ ਕਲਾਤ, ਕੁਏਟਾ ਅਤੇ ਖੁਜ਼ਦਾਰ ਸਣੇ ਕਈ ਇਲਾਕਿਆਂ ਵਿਚ ਸੰਚਾਰ ਸੇਵਾਵਾਂ ਰੋਕੀਆਂ ਗਈਆਂ ਤੇ ਸੁਰੱਖਿਆ ਫੌਜ ਦੀ ਤਾਇਨਾਤੀ ਵਧਾਈ ਗਈ। ਉਨ੍ਹਾਂ ਨੇ ਐਕਸ ’ਤੇ ਦਾਅਵਾ ਕੀਤਾ ਕਿ ਫੌਜੀ ਢਾਂਚਿਆਂ ਤੇ ਪੁਲਿਸ ਸਟੇਸ਼ਨਾਂ ਦੇ ਨੇੜੇ ਸੁਰੱਖਿਆ ਵਧਾਉਣ ਦੇ ਨਾਲ-ਨਾਲ ਹਵਾਈ ਨਿਗਰਾਨੀ ਵੀ ਕੀਤੀ ਗਈ।
ਉਨ੍ਹਾਂ ਮੁਤਾਬਕ, ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਲੋਕਾਂ ਨੇ ਵੱਖ-ਵੱਖ ਇਲਾਕਿਆਂ ਵਿਚ ਆਜ਼ਾਦੀ ਦਾ ਜਸ਼ਨ ਮਨਾਇਆ। ਇੰਟਰਨੈੱਟ ਬੰਦ ਹੋਣ ਕਾਰਨ ਸਮਾਗਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਉਣ ਵਿਚ ਸਮਾਂ ਲੱਗ ਰਿਹਾ ਹੈ। ਵਿਸ਼ਵ ਮੰਚ ’ਤੇ ਬਲੋਚਿਸਤਾਨ ਦੇ ਲੋਕਾਂ ਦੀ ਆਵਾਜ਼ ਉਠਾਉਣ ਲਈ ਬਲੂਚ ਨੇਤਾ ਨੇ ਮੁੱਖ ਤੌਰ ’ਤੇ ਭਾਰਤ ਦਾ ਧੰਨਵਾਦ ਕੀਤਾ।
ਯੂਬੀਏ ਨੇ ਲਈ ਪੁਲ਼ ਉਡਾਉਣ ਦੀ ਜ਼ਿੰਮੇਵਾਰੀ
ਸਥਾਨਕ ਮੀਡੀਆ ਮੁਤਾਬਕ, ਯੂਨਾਈਟਡ ਬਲੋਚ ਆਰਮੀ (ਯੂਬੀਏ) ਨੇ ਕੱਛੀ ਜ਼ਿਲ੍ਹੇ ਵਿਚ ਇੱਕ ਪੁਲ ਨੂੰ ਧਮਾਕੇ ਨਾਲ ਉਡਾਉਣ ਦੀ ਜ਼ਿੰਮੇਵਾਰੀ ਲਈ ਹੈ। ‘ਬਲੂਚਿਸਤਾਨ ਪੋਸਟ’ ਅਨੁਸਾਰ, ਯੂਬੀਏ ਦੇ ਬੁਲਾਰੇ ਮਜ਼ਾਰ ਬਲੋਚ ਨੇ ਦਾਅਵਾ ਕੀਤਾ ਕਿ ਸੰਗਠਨ ਦੇ ਲੜਾਕੂਆਂ ਨੇ ਧਾਦਰ ਕੋਲ ਸੰਨੀ ਰੋਡ ’ਤੇ ਸਬਰੀ ਵਿਚ ਪੁਲ ਨੂੰ ਨਿਸ਼ਾਨਾ ਬਣਾਇਆ। ਸੰਗਠਨ ਨੇ ਇਸ ਨੂੰ ਪਾਕਿਸਤਾਨੀ ਫੌਜ ਦੀ ਚਲਚਲ ਤੇ ਲਾਜਿਸਟਿਕਸ ਨੂੰ ਰੁਕਾਉਣ ਦੀ ਕਾਰਵਾਈ ਵਜੋਂ ਦਰਸਾਇਆ ਹੈ।