
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਕ ਅਧਿਐਨ ’ਚ, ਜਿਸ ਵਿਚ ਮਰੀਜ਼ਾਂ ਨੂੰ ਰੈਂਡਮ ਤੌਰ ’ਤੇ ਪ੍ਰਯੋਗਿਕ ਇਲਾਜ ਜਾਂ ਵੱਧ ਕੀਮੋਥੈਰੇਪੀ ਹਾਸਲ ਕਰਨ ਲਈ ਸੌਂਪਿਆ ਗਿਆ ਸੀ, ਦਵਾਈ ਲੈਣ ਵਾਲੇ ਮਰੀਜ਼ਾਂ ਦਾ ਜ਼ਿੰਦਾ ਰਹਿਣ ਦਾ ਸਮਾਂ ਲਗਪਗ ਦੁੱਗਣਾ ਹੋ ਗਿਆ ਤੇ ਗੰਭੀਰ ਸਾਈਡਇਫੈਕਟ ਵੀ ਘੱਟ ਹੋਏ।

ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਫੂਟ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਨੇ ਬੁੱਧਵਾਰ ਨੂੰ ਪੈਨਕ੍ਰੀਆਟਿਕ ਕੈਂਸਰ ਦੀ ਸਭ ਤੋਂ ਆਮ ਕਿਸਮ ਲਈ ਇਕ ਨਵੀਂ ਦਵਾਈ ਡਾਰਾਕਸੋਨਰਾਸਿਬ ਨੂੰ ਮਨਜ਼ੂਰੀ ਦਿੱਤੀ। ਇਸ ਨਾਲ ਮਰੀਜ਼ਾਂ ਨੂੰ ਕੈਂਸਰ ਦੀਆਂ ਸਭ ਤੋਂ ਜਾਨਲੇਵਾ ਕਿਸਮਾਂ ’ਚੋਂ ਇਕ ਦੇ ਖ਼ਿਲਾਫ਼ ਜ਼ਿਆਦਾ ਅਸਰਦਾਰ ਇਲਾਜ ਮਿਲ ਸਕੇਗਾ। ਇਹ ਇਕ ਅਜਿਹੇ ਮਿਊਟੇਟਿਡ ਪ੍ਰੋਟੀਨ ਨੂੰ ਰੋਕਦੀ ਹੈ, ਜੋ 90 ਫ਼ੀਸਦੀ ਤੋਂ ਵੱਧ ਪੈਨਕ੍ਰੀਆਟਿਕ ਕੈਂਸਰ ਦੇ ਮਾਮਲਿਆਂ ’ਚ ਟਿਊਮਰ ਨੂੰ ਵਧਣ ’ਚ ਮਦਦ ਕਰਦਾ ਹੈ।
ਇਕ ਅਧਿਐਨ ’ਚ, ਜਿਸ ਵਿਚ ਮਰੀਜ਼ਾਂ ਨੂੰ ਰੈਂਡਮ ਤੌਰ ’ਤੇ ਪ੍ਰਯੋਗਿਕ ਇਲਾਜ ਜਾਂ ਵੱਧ ਕੀਮੋਥੈਰੇਪੀ ਹਾਸਲ ਕਰਨ ਲਈ ਸੌਂਪਿਆ ਗਿਆ ਸੀ, ਦਵਾਈ ਲੈਣ ਵਾਲੇ ਮਰੀਜ਼ਾਂ ਦਾ ਜ਼ਿੰਦਾ ਰਹਿਣ ਦਾ ਸਮਾਂ ਲਗਪਗ ਦੁੱਗਣਾ ਹੋ ਗਿਆ ਤੇ ਗੰਭੀਰ ਸਾਈਡਇਫੈਕਟ ਵੀ ਘੱਟ ਹੋਏ। ਇਸ ਅਧਿਐਨ ’ਚ 500 ਅਜਿਹੇ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦਾ ਮੈਟਾਸਟੈਟਿਕ, ਜਾਂ ਫੈਲਣ ਵਾਲਾ, ਕੈਂਸਰ ਪਿਛਲੇ ਇਲਾਜ ਪ੍ਰਤੀ ਪ੍ਰਤੀਕਿਰਿਆ ਦੇਣਾ ਬੰਦ ਕਰ ਚੁੱਕਾ ਸੀ। ਨਵੇਂ ਇਲਾਜ ਪਾਉਣ ਵਾਲੇ ਮਰੀਜ਼ ਔਸਤਨ 13.2 ਮਹੀਨਿਆਂ ਤੱਕ ਜ਼ਿੰਦਾ ਰਹੇ, ਜਦਕਿ ਕੀਮੋਥੈਰੇਪੀ ਪਾਉਣ ਵਾਲੇ ਮਰੀਜ਼ਾਂ ਦਾ ਔਸਤ ਜੀਵਨਕਾਲ 6.7 ਮਹੀਨੇ ਸੀ। ਰੋਜ਼ਾਨਾ ਲਈਆਂ ਜਾਣ ਵਾਲੀਆਂ ਇਹ ਗੋਲ਼ੀਆਂ ਰਾਸੋਨਕ ਬ੍ਰਾਂਡ ਨਾਂ ਨਾਲ ਵੇਚੀਆਂ ਜਾਣਗੀਆਂ।
ਪੈਨਕ੍ਰੀਆਟਿਕ ਕੈਂਸਰ ਸਭ ਤੋਂ ਖ਼ਤਰਨਾਕ ਕੈਂਸਰਾਂ ’ਚੋਂ ਇਕ ਹੈ ਕਿਉਂਕਿ ਇਸਦਾ ਪਤਾ ਉਦੋਂ ਤੱਕ ਲਗਾਉਣਾ ਮੁਸ਼ਕਲ ਹੁੰਦਾ ਹੈ, ਜਦੋਂ ਤੱਕ ਇਹ ਸਰੀਰ ਦੇ ਦੂਜੇ ਅੰਗਾਂ ’ਚ ਫੈਲਣਾ ਸ਼ੁਰੂ ਨਾ ਹੋ ਜਾਵੇ। ਅਮੇਰਿਕਨ ਕੈਂਸਰ ਸੁਸਾਇਟੀ ਦਾ ਅੰਦਾਜ਼ਾ ਹੈ ਕਿ ਇਸ ਸਾਲ ਅਮਰੀਕਾ ’ਚ ਇਸਦੇ 67 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਉਣਗੇ ਤੇ 52 ਹਜ਼ਾਰ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਜਾਵੇਗੀ। ਇਸਦੇ ਮਰੀਜ਼ਾਂ ਦੇ ਪੰਜ ਸਾਲਾਂ ਤੱਕ ਜ਼ਿੰਦਾ ਰਹਿਣ ਦੀ ਕੁੱਲ ਦਰ 13 ਫ਼ੀਸਦੀ ਹੈ।