- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਆਫਤ ਕਿਊਬਾ ਦੇ ਲੋਕਾਂ ਲਈ ਇਕ ਗਹਿਰਾ ਸਦਮਾ ਹੈ, ਜੋ ਪਹਿਲਾਂ ਤੋਂ ਹੀ ਬਦਹਾਲ ਗ੍ਰਿਡ ਤੇ ਅਮਰੀਕੀ ਤੇਲ ਨਾਕਾਬੰਦੀ ਦੇ ਕਾਰਨ ਹਫਤਿਆਂ ਤੇ ਮਹੀਨਿਆਂ ਤੋਂ ਲੰਬੇ ਪਾਵਰ ਕੱਟ ਝੱਲ ਰਹੇ ਸਨ। ਅਮਰੀਕੀ ਪਾਬੰਦੀਆਂ ਦੇ ਕਾਰਨ ਦੇਸ਼ ’ਚ ਈਂਧਣ ਦੀ ਭਾਰੀ ਕਮੀ ਹੋ ਗਈ ਹੈ, ਜਿਸ ਨਾਲ ਬਿਜਲੀਘਰ ਦਮ ਤੋੜ ਰਹੇ ਹਨ। ਸੋਮਵਾਰ ਨੂੰ ਗ੍ਰਿਡ ਪੂਰੀ ਤਰ੍ਹਾਂ ਠੱਪ ਹੋਣ ਤੋਂ ਪਹਿਲਾਂ ਹੀ ਦੇਸ਼ ਦਾ ਲਗਪਗ ਦੋ ਤਿਹਾਈ ਹਿੱਸਾ ਹਨੇਰੇ ’ਚ ਡੁੱਬਿਆ ਹੋਇਆ ਸੀ।

ਹਵਾਨਾ (ਰਾਇਟਰ)–ਸੋਮਵਾਰ ਦੁਪਹਿਰ ਕਿਊਬਾ ਦਾ ਰਾਸ਼ਟਰੀ ਇਲੈਕਟ੍ਰਿਕ ਗ੍ਰਿਡ ਅਚਾਨਕ ਪੂਰੀ ਤਰ੍ਹਾਂ ਠੱਪ ਹੋ ਗਿਆ, ਜਿਸ ਨੇ ਪੂਰੇ ਦੇਸ਼ ਨੂੰ ਇਕ ਝਟਕੇ ’ਚ ਸੰਘਣੇ ਹਨੇਰੇ ’ਚ ਧੱਕ ਦਿੱਤਾ। ਇਸ ਭਿਆਨਕ ਸੰਕਟ ਦੇ ਕਾਰਨ ਕੈਰੇਬਿਆਈ ਦੀਪ ’ਤੇ ਰਹਿਣ ਵਾਲੇ ਲਗਪਗ ਇਕ ਕਰੋੜ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਗ੍ਰਿਡ ਆਪ੍ਰੇਟਰ ਯੂਐੱਨਈ ਫਿਲਹਾਲ ਇਸ ਦੇਸ਼ ਪੱਧਰੀ ਬਲੈਕਆਊਟ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
ਇਹ ਆਫਤ ਕਿਊਬਾ ਦੇ ਲੋਕਾਂ ਲਈ ਇਕ ਗਹਿਰਾ ਸਦਮਾ ਹੈ, ਜੋ ਪਹਿਲਾਂ ਤੋਂ ਹੀ ਬਦਹਾਲ ਗ੍ਰਿਡ ਤੇ ਅਮਰੀਕੀ ਤੇਲ ਨਾਕਾਬੰਦੀ ਦੇ ਕਾਰਨ ਹਫਤਿਆਂ ਤੇ ਮਹੀਨਿਆਂ ਤੋਂ ਲੰਬੇ ਪਾਵਰ ਕੱਟ ਝੱਲ ਰਹੇ ਸਨ। ਅਮਰੀਕੀ ਪਾਬੰਦੀਆਂ ਦੇ ਕਾਰਨ ਦੇਸ਼ ’ਚ ਈਂਧਣ ਦੀ ਭਾਰੀ ਕਮੀ ਹੋ ਗਈ ਹੈ, ਜਿਸ ਨਾਲ ਬਿਜਲੀਘਰ ਦਮ ਤੋੜ ਰਹੇ ਹਨ। ਸੋਮਵਾਰ ਨੂੰ ਗ੍ਰਿਡ ਪੂਰੀ ਤਰ੍ਹਾਂ ਠੱਪ ਹੋਣ ਤੋਂ ਪਹਿਲਾਂ ਹੀ ਦੇਸ਼ ਦਾ ਲਗਪਗ ਦੋ ਤਿਹਾਈ ਹਿੱਸਾ ਹਨੇਰੇ ’ਚ ਡੁੱਬਿਆ ਹੋਇਆ ਸੀ।
ਕੈਰੇਬਿਆਈ ਗਰਮੀ ਦੇ ਇਸ ਬੇਰਹਿਮ ਮੌਸਮ ’ਚ ਬਿਨਾਂ ਬਿਜਲੀ ਦੇ ਨਾ ਤਾਂ ਲੋਕ ਕੰਮ ਕਰ ਪਾ ਰਹੇ ਹਨ ਤੇ ਨਾ ਹੀ ਰਾਤ ਨੂੰ ਸੌਂ ਪਾ ਰਹੇ ਹਨ। ਸਾਲਾਂ ਤੋਂ ਜਾਰੀ ਆਰਥਕ ਸੰਕਟ ਤੇ ਅਮਰੀਕੀ ਦਬਾਅ ਵਿਚਾਲੇ ਕਿਊਬਾ ਦੀ ਕਮਿਊਨਿਸਟ ਸਰਕਾਰ ਤੇ ਉਥੋਂ ਦੀ ਥੱਕੀ-ਹਾਰੀ ਜਨਤਾ ਹੁਣ ਇਕ ਜ਼ਬਰਦਸਤ ਤੇ ਬੇਹੱਦ ਦਰਦਨਾਕ ਪ੍ਰੀਖਿਆ ’ਚੋਂ ਲੰਘ ਰਹੇ ਹੀ, ਜਿਥੇ ਬੁਨਿਆਦੀ ਲੋੜਾਂ ਵੀ ਇਕ ਸੁਪਨਾ ਬਣ ਗਈਆਂ ਹਨ।