- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਤਰ੍ਹਾਂ, ਗੇਮਿੰਗ ਪਲੇਟਫਾਰਮ ਰੋਬਲਾਕਸ ਬੱਚਿਆਂ ਦੀ ਉਮਰ ਦਾ ਪਤਾ ਲਗਾਉਣ ਲਈ ਵੀਡੀਓ ਸੈਲਫੀ ਦਾ ਇਸਤੇਮਾਲ ਕਰ ਰਿਹਾ ਹੈ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਕਨੀਕਾਂ ਪੂਰੀ ਤਰ੍ਹਾਂ ਸਹੀ ਨਹੀਂ ਹਨ ਅਤੇ ਇਨ੍ਹਾਂ ਨਾਲ ਪੱਖਪਾਤ ਜਾਂ ਗਲਤ ਪਛਾਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।

ਨਿਊਯਾਰਕ (ਏਪੀ) : ਅੱਜ ਦੇ ਡਿਜੀਟਲ ਯੁੱਗ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਮੋੜ ਆ ਗਿਆ ਹੈ। ਮੈਟਾ ਵੱਲੋਂ ਹਾਲ ਹੀ ਵਿਚ ਕੀਤੇ ਗਏ 18 ਅਰਬ ਡਾਲਰ ਦੇ ਇਤਿਹਾਸਕ ਕਾਨੂੰਨੀ ਸਮਝੌਤੇ ਤਹਿਤ ਹੁਣ ਇਹ ਲਾਜ਼ਮੀ ਹੋ ਗਿਆ ਹੈ ਕਿ ਕੰਪਨੀਆਂ ਇਹ ਪੱਕਾ ਕਰਨ ਕਿ ਉਨ੍ਹਾਂ ਦੇ ਪਲੇਟਫਾਰਮ ’ਤੇ ਕਿਹੜਾ ਯੂਜ਼ਰ ਬੱਚਾ ਹੈ ਅਤੇ ਕਿਹੜਾ ਨਹੀਂ। ਇਹ ਚੁਣੌਤੀ ਸਿਰਫ ਮੈਟਾ ਤੱਕ ਸੀਮਤ ਨਹੀਂ ਹੈ, ਬਲਕਿ ਗੂਗਲ, ਟਿਕਟਾਕ ਅਤੇ ਰੋਬਲਾਕਸ ਵਰਗੀਆਂ ਵੱਡੀਆਂ ਟੈੱਕ ਕੰਪਨੀਆਂ ਦੇ ਸਾਹਮਣੇ ਵੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬੱਚਿਆਂ ਦੇ ਖਾਤਿਆਂ ਦੀ ਪਛਾਣ ਕਿਵੇਂ ਕੀਤੀ ਜਾਵੇ।
ਏਆਈ ਤੇ ਵੀਡੀਓ ਸੈਲਫੀ ਦਾ ਸਹਾਰਾ
ਪਛਾਣ ਸਾਬਤ ਕਰਨ ਲਈ ਲੋਕ ਆਮ ਤੌਰ ’ਤੇ ਸਰਕਾਰੀ ਆਈਡੀ ਦਾ ਇਸਤੇਮਾਲ ਕਰਦੇ ਹਨ, ਪਰ ਆਪਣੀਆਂ ਨਿੱਜੀ ਜਾਣਕਾਰੀਆਂ ਕਿਸੇ ਟੈਕ ਕੰਪਨੀ ਨੂੰ ਦੇਣ ਵਿਚ ਹਰ ਕੋਈ ਹਿਚਕਿਚਾਹਟ ਮਹਿਸੂਸ ਕਰਦਾ ਹੈ। ਇਸ ਸਮੱਸਿਆ ਤੋਂ ਨਿਕਲਣ ਲਈ ਕੰਪਨੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਵੀਡੀਓ ਫੇਸ ਸਕੈਨ ਦਾ ਇਸਤੇਮਾਲ ਕਰ ਰਹੀਆਂ ਹਨ। ਮੈਟਾ ਅਤੇ ਯੂਟਿਊਬ ਵਰਗੀਆਂ ਕੰਪਨੀਆਂ ਯੂਜ਼ਰਾਂ ਦੁਆਰਾ ਵੈੱਬਸਾਈਟਾਂ ਦੇ ਦੇਖਣ ਦੀ ਹਿਸਟ੍ਰੀ, ਫ੍ਰੈਂਡ ਸਰਕਲ, ਸਕੂਲ ਦਾ ਸਮੇਂ ਅਤੇ ਜਨਮਦਿਨ ਦੇ ਪੋਸਟ ਵਰਗੇ ਸਬੰਧਿਤ ਸੰਕੇਤਾਂ ਦਾ ਵਿਸ਼ਲੇਸ਼ਣ ਕਰ ਕੇ ਉਮਰ ਦਾ ਅੰਦਾਜ਼ਾ ਲਗਾਉਂਦੀਆਂ ਹਨ। ਇਸੇ ਤਰ੍ਹਾਂ, ਗੇਮਿੰਗ ਪਲੇਟਫਾਰਮ ਰੋਬਲਾਕਸ ਬੱਚਿਆਂ ਦੀ ਉਮਰ ਦਾ ਪਤਾ ਲਗਾਉਣ ਲਈ ਵੀਡੀਓ ਸੈਲਫੀ ਦਾ ਇਸਤੇਮਾਲ ਕਰ ਰਿਹਾ ਹੈ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਕਨੀਕਾਂ ਪੂਰੀ ਤਰ੍ਹਾਂ ਸਹੀ ਨਹੀਂ ਹਨ ਅਤੇ ਇਨ੍ਹਾਂ ਨਾਲ ਪੱਖਪਾਤ ਜਾਂ ਗਲਤ ਪਛਾਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਨਿੱਜਤਾ ’ਤੇ ਮੰਡਰਾ ਰਿਹਾ ਹੈ ਖ਼ਤਰਾ
ਉਮਰ ਦੀ ਇਹ ਜਾਂਚ ਭਾਵੇਂ ਬੱਚਿਆਂ ਨੂੰ ਡਿਜੀਟਲ ਖਤਰਿਆਂ ਤੋਂ ਬਚਾਉਣ ਲਈ ਕੀਤੀ ਜਾ ਰਹੀ ਹੋਵੇ, ਪਰ ਇਸ ਨਾਲ ਡਾਟਾ ਲੀਕ ਅਤੇ ਨਿੱਜਤਾ ਭੰਗ ਦਾ ਗੰਭੀਰ ਸੰਕਟ ਖੜਾ ਹੋ ਗਿਆ ਹੈ। ਇਲੈਕਟ੍ਰਾਨਿਕ ਫਰੰਟਿਅਰ ਫਾਉਂਡੇਸ਼ਨ ਵਰਗੀਆਂ ਡਿਜੀਟਲ ਅਧਿਕਾਰ ਸੰਸਥਾਵਾਂ ਚਿਤਾਵਨੀ ਦੇ ਰਹੀਆਂ ਹਨ ਕਿ ਇੰਟਰਨੈਟ ’ਤੇ ਉਮਰ ਦੀ ਪਾਬੰਦੀ ਲਗਾਉਣ ਨਾਲ ਲੋਕਾਂ ਦੀ ਆਨਲਾਈਨ ਆਜ਼ਾਦੀ ਖੁਸ ਸਕਦੀ ਹੈ। ਯੂਜ਼ਰਾਂ ਨੂੰ ਆਪਣੀ ਪਛਾਣ ਸਾਬਤ ਕਰਨ ਲਈ ਸੰਵੇਦਨਸ਼ੀਲ ਨਿੱਜੀ ਡਾਟਾ ਸਾਂਝਾ ਕਰਨਾ ਪੈ ਰਿਹਾ ਹੈ, ਜਿਸਦੇ ਗਲਤ ਇਸਤੇਮਾਲ ਜਾਂ ਹੈਕ ਹੋਣ ਦਾ ਡਰ ਬਣਿਆ ਰਹਿੰਦਾ ਹੈ। ਬੱਚਿਆਂ ਦੀ ਮਾਸੂਮੀਅਤ ਨੂੰ ਸੁਰੱਖਿਅਤ ਰੱਖਣ ਅਤੇ ਨਾਗਰਿਕਾਂ ਦੀ ਡਿਜੀਟਲ ਨਿੱਜਤਾ ਨੂੰ ਬਚਾਉਣ ਵਿਚਕਾਰ ਦਾ ਇਹ ਸੰਤੁਲਨ ਆਉਣ ਵਾਲੇ ਸਮੇਂ ਵਿਚ ਇੰਟਰਨੈਟ ਦੀ ਦਿਸ਼ਾ ਨਿਰਧਾਰਤ ਕਰੇਗਾ।