ਇਹ ਹਾਦਸਾ ਸਟੈਫੋਰਡ ਕਾਊਂਟੀ ਵਿਚ ਕਵਾਂਟਿਕੋ ਦੇ ਲਾਗੇ 1-95 ਦੇ ਦੱਖਣ ਵੱਲ ਜਾਣ ਵਾਲੇ ਰਸਤੇ ’ਤੇ ਕਰੀਬ 2.35 ਵਜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਜਿਨ੍ਹਾਂ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ, ਉਹ ਸਾਰੇ ਉਨ੍ਹਾਂ ਵਾਹਨਾਂ ਵਿਚ ਸਵਾਰ ਸਨ ਜਿਨ੍ਹਾਂ ਨੂੰ ਬੱਸ ਨੇ ਟੱਕਰ ਮਾਰੀ ਸੀ। ਇਸ ਤੋਂ ਇਲਾਵਾ 44 ਲੋਕਾਂ ਨੂੰ ਹਸਪਤਾਲ ਲੈ ਕੇ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

ਸਟੈਫੋਰਡ (ਏਪੀ) : ਅਮਰੀਕਾ ਦੇ ਵਰਜੀਨੀਆ ਵਿਚ ਸ਼ੁੱਕਰਵਾਰ ਤੜਕੇ ਇੰਟਰਸਟੇਟ 95 ’ਤੇ ਵਰਕ ਜ਼ੋਨ ਦੇ ਕਾਰਨ ਹੌਲੀ ਰਫਤਾਰ ਨਾਲ ਚੱਲ ਰਹੇ ਵਾਹਨਾਂ ਨਾਲ ਬੱਸ ਟਕਰਾਅ ਗਈ। ਇਸ ਹਾਦਸੇ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ ਤੇ ਡਰਾਈਵਰ ਸਮੇਤ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਸਟੈਫੋਰਡ ਕਾਊਂਟੀ ਵਿਚ ਕਵਾਂਟਿਕੋ ਦੇ ਲਾਗੇ 1-95 ਦੇ ਦੱਖਣ ਵੱਲ ਜਾਣ ਵਾਲੇ ਰਸਤੇ ’ਤੇ ਕਰੀਬ 2.35 ਵਜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਜਿਨ੍ਹਾਂ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ, ਉਹ ਸਾਰੇ ਉਨ੍ਹਾਂ ਵਾਹਨਾਂ ਵਿਚ ਸਵਾਰ ਸਨ ਜਿਨ੍ਹਾਂ ਨੂੰ ਬੱਸ ਨੇ ਟੱਕਰ ਮਾਰੀ ਸੀ। ਇਸ ਤੋਂ ਇਲਾਵਾ 44 ਲੋਕਾਂ ਨੂੰ ਹਸਪਤਾਲ ਲੈ ਕੇ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 2:35 ਵਜੇ ਸਟੈਫਰਡ ਕਾਊਂਟੀ ਵਿਚ ਕੁਆਂਟੀਕੋ ਨੇੜੇ ਆਈ-95 ਦੇ ਦੱਖਣ ਵੱਲ ਜਾਣ ਵਾਲੇ ਮਾਰਗ ’ਤੇ ਵਾਪਰਿਆ। ਮਰਨ ਵਾਲੇ ਪੰਜੇ ਜਣੇ ਉਨ੍ਹਾਂ ਵਾਹਨਾਂ ਵਿਚ ਸਵਾਰ ਸਨ ਜਿਨ੍ਹਾਂ ਨੂੰ ਬੱਸ ਨੇ ਟੱਕਰ ਮਾਰੀ ਸੀ। ਪੁਲਿਸ ਮੁਤਾਬਕ 44 ਜਣਿਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿਚੋਂ ਤਿੰਨ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਫੈਡਰਲ ਟ੍ਰਾਂਜ਼ਿਟ ਐਡਮਿਨਿਸਟ੍ਰੇਸ਼ਨ ਦੇ ਬੁਲਾਰੇ ਪੇਟਨ ਵੋਗਲ ਨੇ ਕਿਹਾ ਕਿ ਸਾਡੇ ਮਰੀਜ਼ ਕਈ ਹਸਪਤਾਲਾਂ ਵਿਚ ਹਨ। ਡਰਾਈਵਰ ਵੀ ਇੱਥੇ ਇਕ ਹਸਪਤਾਲ ਵਿਚ ਦਾਖ਼ਲ ਹੈ। ਮੈਨੂੰ ਕਹਿਣਾ ਪਵੇਗਾ ਕਿ ਇਹ ਮੇਰੀ ਜ਼ਿੰਦਗੀ ਵਿਚ ਵੇਖੀਆਂ ਸਭ ਤੋਂ ਦੁੱਖਦਾਈ ਘਟਨਾਵਾਂ ਵਿੱਚੋਂ ਇਕ ਹੈ। ਮ੍ਰਿਤਕਾਂ ਵਿੱਚੋਂ ਚਾਰ ਜਣੇ ਇੱਕੋ ਕਾਰ ਵਿਚ ਸਵਾਰ ਸਨ, ਇਸ ਕਾਰ ਨੂੰ ਹਾਦਸੇ ਤੋਂ ਬਾਅਦ ਅੱਗ ਲੱਗ ਗਈ। ਸਟੇਟ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਿਚ 45 ਸਾਲਾ ਮਰਦ, 44 ਸਾਲਾ ਔਰਤ, 13 ਸਾਲਾ ਬੱਚੀ ਅਤੇ ਸੱਤ ਸਾਲਾ ਬੱਚਾ ਸ਼ਾਮਲ ਸਨ। ਇਹ ਸਾਰੇ ਗ੍ਰੀਨਫੀਲਡ ਦੇ ਨਿਵਾਸੀ ਸਨ। ਪੰਜਵੀਂ ਮ੍ਰਿਤਕ 25 ਸਾਲਾ ਔਰਤ ਸੀ, ਜਿਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਉਹ ਵੋਰਕੈਸਟਰ ਦੀ ਰਹਿਣ ਵਾਲੀ ਸੀ ਅਤੇ ਉਸ ਐੱਸਯੂਵੀ ਵਿਚ ਸਵਾਰ ਸੀ, ਜਿਸ ਨੂੰ ਬੱਸ ਨੇ ਟੱਕਰ ਮਾਰੀ ਸੀ।
ਸਟੇਟ ਪੁਲਿਸ ਨੇ ਲਾਪਰਵਾਹ ਬੱਸ ਡਰਾਈਵਰ ਦੀ ਪਛਾਣ 48 ਸਾਲਾ ਜਿੰਗ ਐੱਸ ਡੋਂਗ ਵਜੋਂ ਕੀਤੀ ਹੈ, ਜੋ ਸਟੇਟਨ ਆਈਲੈਂਡ ਦਾ ਰਹਿਣ ਵਾਲਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਜਾਰੀ ਹੈ। ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਦੱਸਦਾ ਹੈ ਲਾਪਰਵਾਹ ਬੱਸ ਡਰਾਈਵਰ ਡੋਂਗ ਅਮਰੀਕੀ ਨਾਗਰਿਕ ਹੈ, ਜਿਸ ਦਾ ਮੂਲ ਸਬੰਧ ਚੀਨ ਨਾਲ ਹੈ ਅਤੇ ਉਸ ਨੇ ਦੋ ਸਾਲ ਪਹਿਲਾਂ ਨਿਊਯਾਰਕ ਵਿਚ ਵਪਾਰਕ ਡਰਾਈਵਿੰਗ ਲਾਇਸੈਂਸ ਹਾਸਲ ਕੀਤਾ ਸੀ। ਮੈਰੀ ਵਾਸ਼ਿੰਗਟਨ ਹੈਲਥਕੇਅਰ ਨੇ ਦੱਸਿਆ ਕਿ ਉਸ ਨੂੰ ਇਸ ਹਾਦਸੇ ਵਿੱਚੋਂ 19 ਮਰੀਜ਼ ਮਿਲੇ। ਉਸ ਨੇ ਆਨਲਾਈਨ ਪੋਸਟ ਕਰ ਕੇ ਕਿਹਾ ਕਿ ਇਨ੍ਹਾਂ ਵਿੱਚੋਂ ਸੱਤ ਮਰੀਜ਼ਾਂ ਨੂੰ ਫ੍ਰੈਡਰਿਕਸਬਰਗ ਸਥਿਤ ਉਸ ਦੇ ਟਰੌਮਾ ਸੈਂਟਰ ਵਿਚ ਲਿਆਂਦਾ ਗਿਆ, ਜਿੱਥੇ ਚਾਰ ਨੂੰ ਛੁੱਟੀ ਦੇ ਦਿੱਤੀ ਗਈ, ਜਦਕਿ ਤਿੰਨ ਦਾ ਇਲਾਜ ਜਾਰੀ ਹੈ।