- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਹਮਲੇ ’ਚ ਤਿੰਨ ਲੋਕ ਜ਼ਖਮੀ ਹੋਏ ਸਨ। ਦੱਖਣੀ ਇਲਾਕੇ ਦੇ ਡਿਪਟੀ ਆਈਜੀ ਨੇ ਕਿਹਾ ਕਿ ਜ਼ਖਮੀਆਂ ’ਚੋਂ ਇਕ ਜ਼ੁਬੈਰ ਬਲੋਚ ਹੈ, ਜਿਹੜਾ ਪਾਬੰਦੀਸ਼ੁਦਾ ਪੀਪਲਜ਼ ਅਮਨ ਕਮੇਟੀ (ਪੀਏਸੀ) ਦੇ ਸਾਬਕਾ ਮੁਖੀ ਉਜੈਰ ਬਲੋਚ ਦਾ ਭਰਾ ਹੈ।

ਨਵੀਂ ਦਿੱਲੀ, ਜਾਗਰਣ ਨਿਊਜ਼ ਨੈੱਟਵਰਕ। ਧੁਰੰਧਰ ਫਿਲਮ ’ਚ ਦਿਖਾਏ ਗਏ ਉਜੈਰ ਬਲੋਚ ਦੇ ਭਰਾ ਜ਼ੁਬੈਰ ਬਲੋਚ ਨੂੰ ਲਯਾਰੀ ਸਥਿਤ ਉਸਦੇ ਘਰ ਦੇ ਬਾਹਰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ। ਗੰਭੀਰ ਹਾਲਤ ’ਚ ਉਸਨੂੰ ਹਸਪਤਾਲ ’ਚ ਦਾਖਲ ਕਰਾਇਆ ਗਿਆ। ਇਸ ਵਾਰਦਾਤ ਦੇ ਬਾਅਦ ਇਲਾਕੇ ’ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਗਿਰੋਹਾਂ ਦੀ ਦੁਸ਼ਮਣੀ ਦੇ ਮੁੜ ਭੜਕਣ ਦਾ ਖਦਸ਼ਾ ਵਧ ਗਿਆ ਹੈ। ਜੀਓ ਨਿਊਜ਼ ਮੁਤਾਬਕ, ਗੋਲੀਬਾਰੀ ਲਯਾਰੀ ਦੇ ਮਿਰਜ਼ਾ ਆਦਮ ਖਾਨ ਰੋਡ ’ਤੇ ਹੋਈ। ਇਹ ਅਜਿਹਾ ਇਲਾਕਾ ਹੈ, ਜਿੱਥੇ ਸਾਲਾਂ ਤੋਂ ਅਪਰਾਧਕ ਗਰੁੱਪਾਂ ’ਚ ਹਿੰਸਕ ਝੜਪਾਂ ਹੁੰਦੀਆਂ ਰਹੀਆਂ ਹਨ।
ਇਸ ਹਮਲੇ ’ਚ ਤਿੰਨ ਲੋਕ ਜ਼ਖਮੀ ਹੋਏ ਸਨ। ਦੱਖਣੀ ਇਲਾਕੇ ਦੇ ਡਿਪਟੀ ਆਈਜੀ ਨੇ ਕਿਹਾ ਕਿ ਜ਼ਖਮੀਆਂ ’ਚੋਂ ਇਕ ਜ਼ੁਬੈਰ ਬਲੋਚ ਹੈ, ਜਿਹੜਾ ਪਾਬੰਦੀਸ਼ੁਦਾ ਪੀਪਲਜ਼ ਅਮਨ ਕਮੇਟੀ (ਪੀਏਸੀ) ਦੇ ਸਾਬਕਾ ਮੁਖੀ ਉਜੈਰ ਬਲੋਚ ਦਾ ਭਰਾ ਹੈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਕਰਾਚੀ ਦੇ ਸਿਵਲ ਹਸਪਤਾਲ ਲਿਜਾਂਦਾ ਗਿਆ। ਜ਼ੁਬੈਰ ਬਲੋਚ ਦੀ ਹਾਲਤ ਗੰਭੀਰ ਹੈ, ਜਦਕਿ ਹੋਰ ਦੋ ਦੀ ਹਾਲਤ ਦੇ ਬਾਰੇ ਹਾਲੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਘਟਨਾਕ੍ਰਮ ਦਾ ਪਤਾ ਲਗਾਉਣ ਤੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਪੱਛਾਣ ਲਈ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਹਾਲੇ ਤੱਕ ਜਾਂਚਕਰਤਾਵਾਂ ਨੇ ਹਮਲਾਵਰਾਂ ਦੀ ਪੱਛਾਣ ਨਹੀਂ ਕੀਤੀ ਤੇ ਨਾ ਹੀ ਗੋਲੀਬਾਰੀ ਦੇ ਪਿੱਛੇ ਦਾ ਮਕਸਦ ਪਤਾ ਲੱਗਾ ਹੈ। ਕਿਸੇ ਵੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।