
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਮਹੀਨੇ ਦੇ ਅਖੀਰ ’ਚ ਲਿਊਸਰਨ ਸ਼ਹਿਰ ਦੇ ਦੱਖਣ ’ਚ ਟ੍ਰਿਫਟ ਗਲੇਸ਼ੀਅਰ ਦੇ ਪਿਘਲਣ ਤੋਂ ਬਾਅਦ ਇਨਸਾਨੀ ਅਵਸ਼ੇਸ਼ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ।

ਜਿਨੇਵਾ (ਏਪੀ) : ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਸਵਿਸ ਆਲਪਸ ’ਚ ਲਾਪਤਾ ਹੋਏ ਬੈਲਜੀਅਮ ਦੇ ਦੋ ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਗਲੇਸ਼ੀਅਰਾਂ ਦੇ ਪਿਘਲਣ ਨਾਲ ਦਹਾਕਿਆਂ ਪਹਿਲਾਂ ਲਾਪਤਾ ਹੋਏ ਲੋਕਾਂ ਦੇ ਅਵਸ਼ੇਸ਼ ਸਾਹਮਣੇ ਆ ਰਹੇ ਹਨ। ਸਰਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਮਹੀਨੇ ਦੇ ਅਖੀਰ ’ਚ ਲਿਊਸਰਨ ਸ਼ਹਿਰ ਦੇ ਦੱਖਣ ’ਚ ਟ੍ਰਿਫਟ ਗਲੇਸ਼ੀਅਰ ਦੇ ਪਿਘਲਣ ਤੋਂ ਬਾਅਦ ਇਨਸਾਨੀ ਅਵਸ਼ੇਸ਼ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ।
ਵੈਲੇਸ ਦੇ ਇਕ ਹਸਪਤਾਲ ’ਚ ਹੋਏ ਡੀਐੱਨਏ ਟੈਸਟ ਤੋਂ ਪਤਾ ਲੱਗਾ ਕਿ ਇਹ ਅਵਸ਼ੇਸ਼ ਬੈਲਜੀਅਮ ਦੇ ਦੋ ਪਰਬਤਾਰੋਹੀ ਸੀ, ਜਿਨ੍ਹਾਂ ਦੀ ਉਮਰ ਉਸ ਸਮੇਂ 39 ਤੇ 41 ਸਾਲ ਸੀ। ਉਹ 1992 ’ਚ ਦੱਖਣ ’ਚ ਕਈ ਕਿਲੋਮੀਟਰ ਦੂਰ ਵੇਈਸਮੀਸ ਪਹਾੜ ਕੋਲ ਲਾਪਤਾ ਹੋ ਗਏ ਸੀ। ਅਜਿਹੀਆਂ ਖੋਜਾਂ ਕੋਈ ਨਵੀਂ ਗੱਲ ਨਹੀਂ ਹੈ ਪਰ ਸਵਿਟਜ਼ਰਲੈਂਡ ਦੇ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਕਾਰਨ ਇਹ ਜ਼ਿਆਦਾ ਆਮ ਹੋ ਗਈਆਂ ਹਨ। ਤਿੰਨ ਸਾਲ ਪਹਿਲਾਂ ਡੀਐੱਨਏ ਟੈਸਟ ਨਾਲ ਪੁਸ਼ਟੀ ਹੋਈ ਸੀ ਕਿ ਮੈਟਰਹਾਰਨ ਕੋਲ ਇਕ ਸਵਿਸ ਗਲੇਸ਼ੀਅਰ ’ਤੇ ਮਿਲੀ ਲਾਸ਼ ਇਕ ਜਰਮਨ ਪਰਬਤਾਰੋਹੀ ਦੀ ਸੀ, ਜੋ 1986 ’ਚ ਲਾਪਤਾ ਹੋ ਗਿਆ ਸੀ।