- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਬੂਧਾਬੀ ਨੇ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਮੁਫਤ ਵੀਜ਼ਾ ਯੋਜਨਾ ਸ਼ੁਰੂ ਕੀਤੀ ਹੈ। ਇਸਦੇ ਤਹਿਤ ਯੋਗ ਭਾਰਤੀ ਯਾਤਰੀਆਂ ਨੂੰ ਯੂਏਈ ਦਾਖਲਾ ਵੀਜ਼ਾ ਲਈ ਕੋਈ ਚਾਰਜ ਨਹੀਂ ਦੇਣਾ ਪਵੇਗਾ। ਆਬੂਧਾਬੀ ਦੇ ਸਭਿਆਚਾਰਕ ਤੇ ਸੈਲਾਨੀ ਵਿਭਾਗ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ, ਯੋਜਨਾ ਦਾ ਲਾਭ ਇਕ ਅਗਸਤ ਤੋਂ 31 ਅਗਸਤ ਤੱਕ ਚੁੱਕਿਆ ਜਾ ਸਕੇਗਾ।

ਦੁਬਈ(ਪੀਟੀਆਈ) : ਆਬੂਧਾਬੀ ਨੇ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਮੁਫਤ ਵੀਜ਼ਾ ਯੋਜਨਾ ਸ਼ੁਰੂ ਕੀਤੀ ਹੈ। ਇਸਦੇ ਤਹਿਤ ਯੋਗ ਭਾਰਤੀ ਯਾਤਰੀਆਂ ਨੂੰ ਯੂਏਈ ਦਾਖਲਾ ਵੀਜ਼ਾ ਲਈ ਕੋਈ ਚਾਰਜ ਨਹੀਂ ਦੇਣਾ ਪਵੇਗਾ। ਆਬੂਧਾਬੀ ਦੇ ਸਭਿਆਚਾਰਕ ਤੇ ਸੈਲਾਨੀ ਵਿਭਾਗ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ, ਯੋਜਨਾ ਦਾ ਲਾਭ ਇਕ ਅਗਸਤ ਤੋਂ 31 ਅਗਸਤ ਤੱਕ ਚੁੱਕਿਆ ਜਾ ਸਕੇਗਾ।
ਯੋਜਨਾ ਦਾ ਫਾਇਦਾ ਉਨ੍ਹਾਂ ਯਾਤਰੀਆਂ ਨੂੰ ਮਿਲੇਗਾ, ਜਿਹੜੇ ਆਬੂਧਾਬੀ ਸੈਰ ਸਪਾਟਾ ਵਿਭਾਗ ਤੋਂ ਮਾਨਤਾ ਪ੍ਰਾਪਤ ਆਨਲਾਈਨ ਟ੍ਰੈਵਲ ਏਜੰਸੀਆਂ ਰਾਹੀਂ ਆਪਣੀ ਯਾਤਰਾ ਦੀ ਬੁਕਿੰਗ ਕਰਨਗੇ। ਇਸ ਦੇ ਲਈ ਸੈਲਾਨੀਆਂ ਨੂੰ ਆਬੂਧਾਬੀ ਦੇ ਕਿਸੇ ਹੋਟਲ ’ਚ ਘੱਟੋ ਘੱਟ ਲਗਾਤਾਰ ਤਿੰਨ ਰਾਤਾਂ ਠਹਿਰਣਾ ਪਵੇਗਾ। ਨਾਲ ਹੀ, ਵਾਪਸੀ ਦਾ ਟਿਕਟ ਭਾਰਤ ਤੋਂ ਬੁੱਕ ਕੀਤਾ ਗਿਆ ਹੋਣਾ ਜ਼ਰੂਰੀ ਹੈ। ਪਾਤਰ ਬੁਕਿੰਗ ਦੇ ਮਾਮਲਿਆਂ ’ਚ ਆਬੂਧਾਬੀ ਦਾ ਸੈਰ ਸਪਾਟਾ ਵਿਭਾਗ ਯੂਏਈ ਦਾਖਲਾ ਵੀਜ਼ੇ ਦਾ ਪੂਰਾ ਖਰਚ ਚੁੱਕੇਗਾ। ਦੱਸਣਯੋਗ ਹੈ ਕਿ ਯੂਏਈ ਲਈ 30 ਦਿਨਾਂ ਦੇ ਟੂਰਿਸਟ ਵੀਜ਼ੇ ਦੀ ਆਮ ਤੌਰ ’ਤੇ ਕੀਮਤ ਲਗਪਗ 6,500 ਰੁਪਏ ਹੁੰਦੀ ਹੈ।