- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਟਰ ਵਾਂਜ਼ਾ ਮੁਥੋਨੀ ਨਾਮੀ ਮਹਿਲਾ ਉਨ੍ਹਾਂ ਹਜ਼ਾਰਾਂ ਪੂਰਬੀ ਅਫਰੀਕੀ ਘਰੇਲੂ ਕਾਮਿਆਂ ’ਚੋਂ ਇਕ ਹੈ, ਜਿਸ ਨੂੰ ਸਾਊਦੀ ਅਰਬ ’ਚ ਘਰਾਂ ਦੀ ਦੇਖਭਾਲ ਤੇ ਬੱਚਿਆਂ ਦੀ ਦੇਖਰੇਖ ਦੇ ਕੰਮ ਲਈ ਰੱਖਿਆ ਜਾਂਦਾ ਹੈ। ਪਿਛਲੇ ਸਾਲ ਨਿਊਯਾਰਕ ਟਾਈਮਜ਼ ਦੀ ਇਕ ਪੜਤਾਲ ਤੋਂ ਪਤਾ ਲੱਗਾ ਕਿ ਗਰਭਵਤੀ ਹੋਣ ’ਤੇ ਇਹ ਮਹਿਲਾਵਾਂ ਕਿਸ ਤਰ੍ਹਾਂ ਨੌਕਰਸ਼ਾਹੀ ਦੇ ਜਾਲ ’ਚ ਫਸ ਜਾਂਦੀਆਂ ਹਨ।

ਬੈਰੂਤ : ਸਾਊਦੀ ਅਰਬ ਦੀ ਇਕ ਅਦਾਲਤ ਨੇ ਕੀਨੀਆ ਦੀ ਇਕ ਅਣਵਿਆਹੀ ਮਹਿਲਾ ਨੂੰ ਮਾਂ ਬਣਨ ਦੀ ਸਜ਼ਾ ਸੁਣਾਈ ਹੈ। ਉਸ ਨੂੰ 100 ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ ਹੈ। ਪਿਛਲੇ ਮਹੀਨੇ ਆਇਆ ਇਹ ਫ਼ੈਸਲਾ ਇਸ ਖਾੜੀ ਦੇਸ਼ ’ਚ ਇਕ ਦਹਾਕੇ ਦੇ ਸਮਾਜਿਕ ਤੇ ਕਾਨੂੰਨੀ ਸੁਧਾਰਾਂ ਦੀ ਹੱਦ ਨੂੰ ਦਿਖਾਉਂਦਾ ਹੈ, ਜਿਥੇ ਮਹਿਲਾਵਾਂ ਨੂੰ ਨਾਜਾਇਜ਼ ਗਰਭਧਾਰਨ ਲਈ ਜੇਲ੍ਹ ’ਚ ਪਾਇਆ ਜਾ ਸਕਦਾ ਹੈ ਤੇ ਸਜ਼ਾ ਦਿੱਤੀ ਜਾ ਸਕਦੀ ਹੈ। ਐਸਟਰ ਵਾਂਜ਼ਾ ਮੁਥੋਨੀ ਨਾਮੀ ਮਹਿਲਾ ਉਨ੍ਹਾਂ ਹਜ਼ਾਰਾਂ ਪੂਰਬੀ ਅਫਰੀਕੀ ਘਰੇਲੂ ਕਾਮਿਆਂ ’ਚੋਂ ਇਕ ਹੈ, ਜਿਸ ਨੂੰ ਸਾਊਦੀ ਅਰਬ ’ਚ ਘਰਾਂ ਦੀ ਦੇਖਭਾਲ ਤੇ ਬੱਚਿਆਂ ਦੀ ਦੇਖਰੇਖ ਦੇ ਕੰਮ ਲਈ ਰੱਖਿਆ ਜਾਂਦਾ ਹੈ। ਪਿਛਲੇ ਸਾਲ ਨਿਊਯਾਰਕ ਟਾਈਮਜ਼ ਦੀ ਇਕ ਪੜਤਾਲ ਤੋਂ ਪਤਾ ਲੱਗਾ ਕਿ ਗਰਭਵਤੀ ਹੋਣ ’ਤੇ ਇਹ ਮਹਿਲਾਵਾਂ ਕਿਸ ਤਰ੍ਹਾਂ ਨੌਕਰਸ਼ਾਹੀ ਦੇ ਜਾਲ ’ਚ ਫਸ ਜਾਂਦੀਆਂ ਹਨ। ਸੈਂਕੜੇ ਕੀਨੀਆਈ ਮਹਿਲਾਵਾਂ ਦੀ ਮੌਤ ਹੋ ਚੁੱਕੀ ਹੈ ਤੇ ਜਬਰ-ਜਨਾਹ ਤੇ ਕੁੱਟਮਾਰ ਦੀਆਂ ਖ਼ਬਰਾਂ ਆਮ ਹਨ। ਗਰਭਵਤੀ ਹੋਣ ਵਾਲੀਆਂ ਮਹਿਲਾਵਾਂ ਨੂੰ ਬੱਚੇ ਨੂੰ ਜਨਮ ਦੇਣ ’ਤੇ ਵਾਧੂ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਊਦੀ ਅਰਬ ’ਚ ਅਣਵਿਆਹੀ ਮਾਵਾਂ ਦੇ ਬੱਚਿਆਂ ਨੂੰ ਜਨਮ ਸਰਟੀਫਿਕੇਟ ਨਹੀਂ ਦਿੱਤੇ ਜਾਂਦੇ।