- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਿਲਹਾਲ ਦੁਨੀਆ ਦੀ ਸਭ ਤੋਂ ਲੰਬੀ ਕਮਰਸ਼ੀਅਲ ਪੈਸੰਜਰ ਸਰਵਿਸ ਸਿੰਗਾਪੁਰ ਏਅਰਲਾਈਨ ਦਾ ਸਿੰਗਾਪੁਰ ਤੇ ਨਿਊਯਾਰਕ ਵਿਚਾਲੇ ਨਾਨ ਸਟਾਪ ਰੂਟ ਹੈ। ਏਅਰਬੱਸ ਏ350 ਦੇ ਇਕ ਹੋਰ ਵੇਰੀਐਂਟ ਦੇ ਇਸਤੇਮਾਲ ਨਾਲ 18 ਘੰਟਿਆਂ ਤੋਂ ਕੁਝ ਜ਼ਿਆਦਾ ਸਮੇਂ ’ਚ 15350 ਕਿੱਲੋਮੀਟਰ ਦੀ ਦੂਰੀ ਤੈਅ ਕੀਤੀ ਜਾਂਦੀ ਹੈ।

ਜੇਐੱਨਐੱਨ, ਨਵੀਂ ਦਿੱਲੀ : ਆਸਟ੍ਰੇਲੀਅਨ ਏਅਰਲਾਈਨ ਕਵਾਂਟਾਸ ਨੇ ਨਾਨ ਸਟਾਪ ਲੰਬੀ ਉਡਾਣ ਦੇ ਮਾਮਲੇ ’ਚ ਇਤਿਹਾਸ ਰਚ ਦਿੱਤਾ ਹੈ। ਉਸ ਦੇ ਖ਼ਾਸ ਤੌਰ ’ਤੇ ਮੋਡੀਫਾਈਡ ਜਹਾਜ਼ ਏਅਰਬੱਸ ਏ 350 ਨੇ ਫਰਾਂਸ ਦੇ ਟੁਲੂਜ਼ ’ਚ ਉਤਰਨ ਤੋਂ ਪਹਿਲਾਂ 24 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਅਸਮਾਨ ’ਚ ਯਾਤਰਾ ਕੀਤੀ। ਇਹ ਹੁਣ ਤੱਕ ਦੀ ਸਭ ਤੋਂ ਲੰਬੀ ਕਮਰਸ਼ੀਅਲ ਉਡਾਣ ਮੰਨੀ ਜਾ ਰਹੀ ਹੈ। ਰਿਕਾਰਡ ਬਣਾਉਣ ਵਾਲੀ ਇਹ ਯਾਤਰਾ ਏਅਰਲਾਈਨ ਦੇ ਲੰਬੇ ਸਮੇਂ ਤੋਂ ਅਟਕੇ ਪ੍ਰਾਜੈਕਟ ਸਨਰਾਈਜ਼ ਲਈ ਇਕ ਵੱਡੀ ਉਪਲਬਧੀ ਹੈ। ਇਸ ਪ੍ਰਾਜੈਕਟ ਦਾ ਮਕਸਦ 2027 ਤੋਂ ਆਸਟ੍ਰੇਲੀਆ ਦੇ ਪੂਰਬੀ ਤੱਟ ਤੋਂ ਲੰਡਨ ਤੇ ਨਿਊਯਾਰਕ ਲਈ ਨਾਨ ਸਟਾਪ ਉਡਾਣਾਂ ਦਾ ਸੰਚਾਲਨ ਕਰਨਾ ਹੈ।
ਏਅਰਬੱਸ ਤੇ ਫਲਾਈਟ ਟ੍ਰੈਕਿੰਗ ਦੇ ਡਾਟਾ ਮੁਤਾਬਕ, ਇਹ ਜਹਾਜ਼ 27 ਜੁਲਾਈ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 5.27 ਵਜੇ ਮੈਲਬੌਰਨ ਤੋਂ ਰਵਾਨਾ ਹੋਇਆ। 24 ਘੰਟੇ ਤੇ 23-24 ਮਿੰਟ ਦੀ ਉਡਾਣ ਤੋਂ ਬਾਅਦ 28 ਜੁਲਾਈ ਨੂੰ ਟੁਲੂਜ਼ ’ਚ ਏਅਰਬੱਸ ਦੇ ਹੈੱਡਕੁਆਰਟਰ ’ਚ ਉਤਰਿਆ। ਫਰਾਂਸੀਸੀ ਸ਼ਹਿਰ ’ਚ ਉਤਰਨ ਤੋਂ ਪਹਿਲਾਂ ਜਹਾਜ਼ ਨੇ ਪ੍ਰਸ਼ਾਂਤ ਮਹਾਸਾਗਰ, ਅਮਰੀਕਾ, ਕੈਨੇਡਾ ਤੇ ਐਟਲਾਂਟਿਕ ਮਹਾਸਾਗਰ ਨੂੰ ਪਾਰ ਕਰਦੇ ਹੋਏ 23,075 ਕਿੱਲੋਮੀਟਰ ਦੀ ਦੂਰੀ ਤੈਅ ਕੀਤੀ।
2005 ਦੇ ਰਿਕਾਰਡ ਨੂੰ ਤੋੜਿਆ
ਕਵਾਂਟਾਸ ਦੀ ਉਡਾਣ ਨੇ 2005 ’ਚ ਹਾਂਗਕਾਂਗ-ਲੰਡਨ ਦੀ ਪ੍ਰੀਖਣ ਉਡਾਣ ਦੌਰਾਨ ਬੋਇੰਗ 777-200 ਐੱਲਆਰ ਵੱਲੋਂ ਸਥਾਪਤ 22 ਘੰਟੇ ਤੇ 42 ਮਿੰਟ ਦੇ ਕਮਰਸ਼ੀਅਲ ਉਡਾਣ ਦੀ ਮਿਆਦ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਇਹ ਸਭ ਤੋਂ ਲੰਬਾ ਨਾਨ-ਸਟਾਪ ਰੂਟ
ਫ਼ਿਲਹਾਲ ਦੁਨੀਆ ਦੀ ਸਭ ਤੋਂ ਲੰਬੀ ਕਮਰਸ਼ੀਅਲ ਪੈਸੰਜਰ ਸਰਵਿਸ ਸਿੰਗਾਪੁਰ ਏਅਰਲਾਈਨ ਦਾ ਸਿੰਗਾਪੁਰ ਤੇ ਨਿਊਯਾਰਕ ਵਿਚਾਲੇ ਨਾਨ ਸਟਾਪ ਰੂਟ ਹੈ। ਏਅਰਬੱਸ ਏ350 ਦੇ ਇਕ ਹੋਰ ਵੇਰੀਐਂਟ ਦੇ ਇਸਤੇਮਾਲ ਨਾਲ 18 ਘੰਟਿਆਂ ਤੋਂ ਕੁਝ ਜ਼ਿਆਦਾ ਸਮੇਂ ’ਚ 15350 ਕਿੱਲੋਮੀਟਰ ਦੀ ਦੂਰੀ ਤੈਅ ਕੀਤੀ ਜਾਂਦੀ ਹੈ।