- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਯੁਕਤ ਰਾਸ਼ਟਰ ਵਿਚ ਫਲਸਤਿਨੀ ਮਿਸ਼ਨ ਨੇ 193 ਮੈਂਬਰ ਦੇਸ਼ਾਂ ’ਚੋਂ ਕਈਆਂ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਮਹਾਸਭਾ ਦੇ ਹਾਲ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਲਿਆਉਣ ਤੇ ਜਿਵੇਂ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਮ ਦੇ ਐਲਾਨ ਹੋਵੇ, ਸਾਰੇ ਮਿਲ ਕੇ ਹਾਲ ਤੋਂ ਬਾਹਰ ਚਲੇ ਜਾਣ।

ਸੰਯੁਕਤ ਰਾਸ਼ਟਰ (ਏਪੀ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆ ਦੇ ਨੇਤਾਵਾਂ ਨੂੰ ਕਿਹਾ ਕਿ ਈਰਾਨ ’ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਵਿੱਚੋਂ ਇਕ ਸੀ। ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਆਲੋਚਨਾ ਕੀਤੀ ਜੋ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਉਨ੍ਹਾਂ ਦੇ ਮੰਚ ’ਤੇ ਆਉਂਦੇ ਹੀ ਬਾਹਰ ਚਲੇ ਗਏ। ਨੇਤਨਯਾਹੂ ਨੇ ਉਨ੍ਹਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਰਾਰ ਦਿੱਤਾ।
ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੋਲਣ ਲਈ ਮਹਾਸਭਾ ਦੇ ਮੰਚ ’ਤੇ ਆਏ, ਤਾਂ ਕਈ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਜਦਕਿ ਕਈਆਂ ਨੇ ਹੂਟਿੰਗ ਕੀਤੀ। ਬਹੁਤ ਸਾਰੇ ਨੁਮਾਇੰਦੇ ਬਾਹਰ ਚਲੇ ਗਏ ਅਤੇ ਬਾਅਦ ਵਿਚ ਜ਼ਿਆਦਾਤਰ ਸੀਟਾਂ ਖਾਲੀ ਰਹੀਆਂ। ਮਹਾਸਭਾ ਦੇ ਪ੍ਰਧਾਨ ਖਲੀਲੁਰ ਰਹਮਾਨ ਨੇ ਵਾਰ-ਵਾਰ ਕਿਹਾ, ‘ਕਿਰਪਾ ਕਰ ਕੇ ਹਾਲ ਵਿਚ ਸ਼ਾਂਤੀ ਬਣਾਈ ਰੱਖੋ।’
ਸੰਬੋਧਨ ਦੀ ਸ਼ੁਰੂਆਤ ਕਰਦਿਆਂ, ਨੇਤਨਯਾਹੂ ਨੇ ਕਿਹਾ ਕਿ ਜੇ ਕੋਈ ਹੋਰ ਵੀ ਨੈਤਿਕ ਰੂਪ ਵਿਚ ਕਾਇਰ ਹੈ ਜੋ ਹੁਣ ਤੱਕ ਹਾਲ ਤੋਂ ਬਾਹਰ ਨਹੀਂ ਗਿਆ, ਤਾਂ ਕਿਰਪਾ ਕਰ ਕੇ ਹੁਣੇ ਬਾਹਰ ਚਲਾ ਜਾਏ। ਉਨ੍ਹਾਂ ਕਿਹਾ ਕਿ ਆਪਣੀ ਰੱਖਿਆ ਕਰਦਿਆਂ ਇਜ਼ਰਾਈਲ ਉਨ੍ਹਾਂ ਕਈ ਦੇਸ਼ਾਂ ਦੀ ਵੀ ਰੱਖਿਆ ਕਰ ਰਿਹਾ ਹੈ ਜਿਨ੍ਹਾਂ ਦੇ ਨੁਮਾਇੰਦੇ ਹੁਣ ਇਸ ਹਾਲ ਤੋਂ ਬਾਹਰ ਚਲੇ ਗਏ ਹਨ। ਦਰਅਸਲ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਉਨ੍ਹਾਂ ਦੇ ਕਈ ਆਗੂ ਈਰਾਨ ਦੇ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਨਿੱਜੀ ਤੌਰ ’ਤੇ ਸਾਡੇ ਦਾ ਧੰਨਵਾਦ ਵੀ ਕਰਦੇ ਹਨ।
ਸੰਯੁਕਤ ਰਾਸ਼ਟਰ ਵਿਚ ਫਲਸਤਿਨੀ ਮਿਸ਼ਨ ਨੇ 193 ਮੈਂਬਰ ਦੇਸ਼ਾਂ ’ਚੋਂ ਕਈਆਂ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਮਹਾਸਭਾ ਦੇ ਹਾਲ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਲਿਆਉਣ ਤੇ ਜਿਵੇਂ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਮ ਦੇ ਐਲਾਨ ਹੋਵੇ, ਸਾਰੇ ਮਿਲ ਕੇ ਹਾਲ ਤੋਂ ਬਾਹਰ ਚਲੇ ਜਾਣ। ਸੁਨੇਹੇ ਵਿਚ ਕਿਹਾ ਗਿਆ ਸੀ, ‘ਇਸ ਨਾਲ ਨੇਤਨਯਾਹੂ ਅਤੇ ਉਨ੍ਹਾਂ ਦੀ ਸਰਕਾਰ ਨੂੰ ਸਾਫ ਸੁਨੇਹਾ ਮਿਲੇਗਾ ਕਿ ਕੋਈ ਵੀ ਉਨ੍ਹਾਂ ਦੇ ਕਤਲੇਆਮ, ਯੁੱਧ ਅਪਰਾਧਾਂ ਅਤੇ ਗ਼ੈਰ ਕਾਨੂੰਨੀ ਕਬਜ਼ੇ ਵਿਚ ਮਦਦ, ਉਤਸ਼ਾਹ ਜਾਂ ਸਾਥ ਦੇਣ ਲਈ ਤਿਆਰ ਨਹੀਂ ਹੈ। ਸ਼ਾਂਤੀ ਪਸੰਦ ਕਰਨ ਵਾਲੇ ਸਾਰੇ ਦੇਸ਼ ਅਤੇ ਲੋਕ ਮੰਗ ਕਰਦੇ ਹਨ ਕਿ ਇਹ ਸਭ ਖਤਮ ਹੋਣਾ ਚਾਹੀਦਾ ਹੈ।
ਮਮਦਾਨੀ ’ਤੇ ਵੀ ਨਿਸ਼ਾਨਾ
ਨੇਤਨਯਾਹੂ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ ਬਾਰੇ ਝੂਠ ਫੈਲਾਇਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਤੁਸੀਂ ਇਸ ਸ਼ਹਿਰ ਦੇ ਮੇਅਰ ਚੁਣੇ ਗਏ ਹੋ, ਨਿਊਯਾਰਕ ਵਿਚ ਕਈ ਯਹੂਦੀ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਹ ਮੈਨੂੰ ਗੱਲ ਕਰਦੇ ਹਨ ਤੇ ਕਹਿੰਦੇ ਹਨ ਕਿ ਇਹ ਉਹ ਸ਼ਹਿਰ ਨਹੀਂ ਹੈ ਜੋ ਅਸੀਂ ਜਾਣਦੇ ਸੀ, ਇਹ ਬਹੁਤ ਤੇਜ਼ੀ ਨਾਲ ਬਦਲ ਗਿਆ ਹੈ। ਮਮਦਾਨੀ ਗਾਜ਼ਾ ਵਿਚ ਇਜ਼ਰਾਈਲ ਦੀ ਫ਼ੌਜੀ ਕਾਰਵਾਈ ਦੇ ਮੁੱਖ ਨਿੰਦਕ ਰਹੇ ਹਨ ਅਤੇ ਉਨ੍ਹਾਂ ਨੇ ਨੇਤਨਯਾਹੂ ਨੂੰ ਯੁੱਧ ਅਪਰਾਧੀ ਕਿਹਾ ਹੈ, ਜੋ ਫਲਸਤਿਨੀ ਲੋਕਾਂ ਦੇ ਖ਼ਿਲਾਫ਼ ਭਿਆਨਕ ਕਤਲੇਆਮ ਦੇ ਸੁਤਰਧਾਰ ਹਨ।