- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਵਿਚ ਸੰਸਕ੍ਰਿਤਕ ਧਰੋਹਰਾਂ ਦੀ ਸੰਭਾਲ ਵਿਚ ਸਹਿਯੋਗ ਕਰ ਚੁੱਕਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪ੍ਰਾਜੈਕਟ ਭਾਰਤੀ ਸਥਾਪਨਾਵਾਂ, ਪੁਰਾਤੱਤਵ ਅਤੇ ਸੰਭਾਲ ਤਕਨੀਕਾਂ ਦੀ ਵਿਸ਼ਵ ਪਛਾਣ ਨੂੰ ਵੀ ਮਜ਼ਬੂਤ ਕਰੇਗਾ। ਏਐੱਸਆਈ ਦੇ ਮਹਾ-ਨਿਰਦੇਸ਼ਕ ਡਾ. ਵਾਈ.ਐੱਸ. ਰਾਵਤ ਨੇ ਕਿਹਾ ਕਿ ਉੱਥੇ ਲਗਪਗ 240 ਮੰਦਰਾਂ ਦੇ ਇਸ ਸਮੂਹ ਵਿਚ ਹੁਣ ਲਗਪਗ 10 ਮੰਦਰ ਹੀ ਸੁਰੱਖਿਅਤ ਬਚੇ ਹਨ।

ਵੀ ਕੇ ਸ਼ੁਕਲਾ, ਜਾਗਰਣ, ਨਵੀਂ ਦਿੱਲੀ : ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਵਿਦੇਸ਼ ਵਿਚ ਭਾਰਤੀ ਸੰਸਕ੍ਰਿਤਕ ਵਿਰਾਸਤ ਦੀ ਸਾਂਭ-ਸੰਭਾਲ ਦੀ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਉਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਇੰਡੋਨੇਸ਼ੀਆ ਦੌਰੇ ਦੌਰਾਨ ਉੱਥੇ ਦੀ ਸਰਕਾਰ ਨੇ ਜਾਵਾ ਟਾਪੂ ਸਥਿਤ ਵਿਸ਼ਵ ਪ੍ਰਸਿੱਧ ਪ੍ਰੰਬਾਨਨ ਹਿੰਦੂ ਮੰਦਰ ਕੰਪਲੈਕਸ ਦੇ ਸੰਭਾਲ ਅਤੇ ਪੁਨਰ-ਸਥਾਪਨ ਵਿਚ ਭਾਰਤ ਤੋਂ ਸਹਿਯੋਗ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ, ਏਐੱਸਆਈ ਨੇ ਇਸ ਇਤਿਹਾਸਕ ਕੰਪਲੈਕਸ ਵਿਚ ਸਾਂਭ-ਸੰਭਾਵ ਕਾਰਜ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਏਐੱਸਆਈ ਦੀ ਤਿੰਨ ਮੈਂਬਰਾਂ ਦੀ ਟੀਮ ਉੱਥੇ ਦਾ ਦੌਰਾ ਕਰੇਗੀ।
ਪ੍ਰੰਬਾਨਨ ਮੰਦਰ ਇੰਡੋਨੇਸ਼ੀਆ ਹੀ ਨਹੀਂ, ਸਗੋਂ ਦੱਖਣ-ਪੂਰਬ ਏਸ਼ੀਆ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਕੰਪਲੈਕਸ ਮੰਨਿਆ ਜਾਂਦਾ ਹੈ। ਇਸ ਦਾ ਨਿਰਮਾਣ ਲਗਪਗ 850 ਈਸਵੀ ਵਿਚ ਪ੍ਰਾਚੀਨ ਸੰਜੇ ਰਾਜਵੰਸ਼ (ਮਾਤਾਰਾਮ ਸਾਮਰਾਜ) ਨੇ ਕਰਵਾਇਆ ਸੀ। ਯੂਨੈਸਕੋ ਦੀ ਵਿਸ਼ਵ ਧਰੋਹਰ ਸੂਚੀ ਵਿਚ ਸ਼ਾਮਲ ਇਹ ਮੰਦਰ ਭਗਵਾਨ ਸ਼ਿਵ, ਵਿਸ਼ਣੂ ਅਤੇ ਬ੍ਰਹਮਾ ਨੂੰ ਸਮਰਪਿਤ ਹੈ। ਕੰਪਲੈਕਸ ਵਿਚ ਮੂਲ ਰੂਪ ਵਿਚ 240 ਮੰਦਰ ਸਨ ਪਰ ਭੂਚਾਲ ਅਤੇ ਕੁਦਰਤੀ ਆਫ਼ਤਾਂ ਕਾਰਨ ਜ਼ਿਆਦਾਤਰ ਮੰਦਰ ਤਬਾਹ ਹੋ ਗਏ ਹਨ। ਵਰਤਮਾਨ ਵਿਚ ਮੁੱਖ ਮੰਦਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੰਦਰਾਂ ਦੇ ਪੱਥਰ ਅਤੇ ਅਵਸ਼ੇਸ਼ ਕੰਪਲੈਕਸ ਵਿਚ ਸੁਰੱਖਿਅਤ ਰੱਖੇ ਗਏ ਹਨ।
ਇਨ੍ਹਾਂ ਪੱਥਰਾਂ ’ਤੇ ਰਾਮਾਇਣ ਅਤੇ ਮਹਾਭਾਰਤ ਦੇ ਪ੍ਰਸੰਗ ਬਹੁਤ ਹੀ ਬਰੀਕੀ ਨਾਲ ਉਕੇਰੇ ਗਏ ਹਨ, ਜੋ ਭਾਰਤੀ ਸੰਸਕ੍ਰਿਤੀ ਅਤੇ ਪ੍ਰਾਚੀਨ ਸ਼ਿਲਪਕਲਾ ਦੀ ਸ਼ਾਨਦਾਰ ਉਦਾਹਰਨ ਮੰਨੀ ਜਾਂਦੀ ਹੈ। ਏਐੱਸਆਈ ਦੇ ਮਾਹਿਰਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਿਖਰੇ ਹੋਏ ਪੱਥਰਾਂ ਅਤੇ ਮੂਲ ਸੰਰਚਨਾਤਮਕ ਅਵਸ਼ੇਸ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਉਨ੍ਹਾਂ ਦੇ ਮੂਲ ਸਥਾਨ ’ਤੇ ਸਥਾਪਤ ਕਰਨਾ ਹੋਵੇਗਾ।
ਭਾਰਤ ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਵਿਚ ਸੰਸਕ੍ਰਿਤਕ ਧਰੋਹਰਾਂ ਦੀ ਸੰਭਾਲ ਵਿਚ ਸਹਿਯੋਗ ਕਰ ਚੁੱਕਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪ੍ਰਾਜੈਕਟ ਭਾਰਤੀ ਸਥਾਪਨਾਵਾਂ, ਪੁਰਾਤੱਤਵ ਅਤੇ ਸੰਭਾਲ ਤਕਨੀਕਾਂ ਦੀ ਵਿਸ਼ਵ ਪਛਾਣ ਨੂੰ ਵੀ ਮਜ਼ਬੂਤ ਕਰੇਗਾ। ਏਐੱਸਆਈ ਦੇ ਮਹਾ-ਨਿਰਦੇਸ਼ਕ ਡਾ. ਵਾਈ.ਐੱਸ. ਰਾਵਤ ਨੇ ਕਿਹਾ ਕਿ ਉੱਥੇ ਲਗਪਗ 240 ਮੰਦਰਾਂ ਦੇ ਇਸ ਸਮੂਹ ਵਿਚ ਹੁਣ ਲਗਪਗ 10 ਮੰਦਰ ਹੀ ਸੁਰੱਖਿਅਤ ਬਚੇ ਹਨ। ਏਐੱਸਆਈ ਨੇ ਪਹਿਲੇ ਪੜਾਅ ਵਿਚ 56 ਮੰਦਰਾਂ ਦੇ ਪੁਨਰ-ਸਥਾਪਨ ਦਾ ਟੀਚਾ ਤੈਅ ਕੀਤਾ ਹੈ। ਇਸ ਕੰਮ ਨੂੰ ਤਿੰਨ ਸਾਲਾਂ ਵਿਚ, ਯਾਨੀ 2029 ਤੱਕ ਪੂਰਾ ਕਰਨ ਦੀ ਯੋਜਨਾ ਹੈ।