- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਕਾਰਨ ਬਿਜਲੀ ਉਤਪਾਦਨ ’ਚ ਰੁਕਾਵਟ ਆਈ, ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਤੇ ਸਿਹਤ ਸੇਵਾਵਾਂ ’ਤੇ ਭਾਰੀ ਦਬਾਅ ਪਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਭਿਆਨਕ ਗਰਮੀ ਦੀ ਮੁੱਖ ਵਜ੍ਹਾ ਨਿਸ਼ਚਿਤ ਤੌਰ ’ਤੇ ਜਲਵਾਯੂ ਬਦਲਾਅ ਸੀ।

ਪੈਰਿਸ, ਰਾਇਟਰ : ਯੂਰਪ ’ਚ ਹੀਟਵੇਵ ਦੌਰਾਨ ਫਰਾਂਸ, ਨੀਦਰਲੈਂਡ ਤੇ ਬੈਲਜੀਅਮ ’ਚ 3,700 ਮੌਤਾਂ ਦਰਜ ਕੀਤੀਆਂ ਗਈਆਂ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਅੰਕੜੇ ਸ਼ੁਰੂਆਤੀ ਹਨ ਤੇ ਇਨ੍ਹਾਂ ’ਚ ਵਾਧਾ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 20 ਤੋਂ 28 ਜੂਨ ਤੱਕ ਚੱਲੀ ਇਹ ਹੀਟਵੇਵ ਯੂਰਪ ’ਚ ਹੁਣ ਤੱਕ ਦੀ ਸਭ ਤੋਂ ਭਿਆਨਕ ਹੀਟਵੇਵ ਸੀ।
ਇਸ ਕਾਰਨ ਬਿਜਲੀ ਉਤਪਾਦਨ ’ਚ ਰੁਕਾਵਟ ਆਈ, ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਤੇ ਸਿਹਤ ਸੇਵਾਵਾਂ ’ਤੇ ਭਾਰੀ ਦਬਾਅ ਪਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਭਿਆਨਕ ਗਰਮੀ ਦੀ ਮੁੱਖ ਵਜ੍ਹਾ ਨਿਸ਼ਚਿਤ ਤੌਰ ’ਤੇ ਜਲਵਾਯੂ ਬਦਲਾਅ ਸੀ। ਫਰਾਂਸ ਦੀ ਸਿਹਤ ਮੰਤਰੀ ਸਟੇਫਨੀ ਰਿਸਟ ਨੇ ਦੱਸਿਆ ਕਿ ਹੀਟਵੇਵ ਦੌਰਾਨ ਫਰਾਂਸ ’ਚ 2025 ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ’ਚ 45 ਸਾਲ ਤੋਂ ਉਮਰ ਦੇ ਲੋਕਾਂ ਦੀ ਮੌਤਾਂ ’ਚ ਖਾਸ ਤੌਰ ’ਤੇ ਵਾਧਾ ਦੇਖਿਆ ਗਿਆ। ਇਹ ਪਿਛਲੇ ਹਫ਼ਤੇ ’ਚ ਦਰਜ ਮੌਤਾਂ ਨਾਲੋਂ 29 ਫੀਸਦੀ ਵੱਧ ਹੈ। ਜਨਤਕ ਸਿਹਤ ਅਥਾਰਿਟੀ ਨੇ ਦੱਸਿਆ ਕਿ 22 ਤੋਂ 28 ਜੂਨ ਦੇ ਦਰਮਿਆਨ ਘਰਾਂ ’ਚ ਹੋਣ ਵਾਲੀਆਂ ਮੌਤਾਂ ’ਚ ਪਿਛਲੇ ਹਫ਼ਤੇ ਦੀ ਤੁਲਨਾ ’ਚ 91 ਫੀਸਦੀ ਦਾ ਵਾਧਾ ਹੋਇਆ, ਜਦਕਿ ਨਰਸਿੰਗ ਹੋਮ ਤੇ ਸਿਹਤ ਕੇਂਦਰਾਂ ’ਚ ਵੀ ਮੌਤਾਂ ਦੀ ਗਿਣਤੀ ਵਧੀ। ਅਥਾਰਿਟੀ ਨੇ ਚਿਤਾਵਨੀ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਨ੍ਹਾਂ ਸ਼ੁਰੂਆਤੀ ਅੰਕੜਿਆਂ ਨਾਲੋਂ ਕਿਤੇ ਵੱਧ ਹੋਵੇਗੀ।"
ਬੈਲਜੀਅਮ ਦੇ ਸਿਹਤ ਮੰਤਰੀ ਨੇ ਦੱਸਿਆ ਕਿ 18 ਤੋਂ 29 ਜੂਨ ਦਰਮਿਆਨ 1,200 ਮੌਤਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ’ਚੋਂ 530 ਮੌਤਾਂ 85 ਸਾਲ ਜਾਂ ਉਸ ਤੋਂ ਉਮਰ ਦੇ ਲੋਕਾਂ ਦੀਆਂ ਸਨ। ਇੱਥੇ ਹੀਟਵੇਵ ਦੌਰਾਨ ਇੰਨੀਆਂ ਵੱਧ ਮੌਤਾਂ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ। ਨੀਦਰਲੈਂਡ ’ਚ ਹੀਟਵੇਵ ਕਾਰਨ 480 ਮੌਤਾਂ ਹੋਈਆਂ, ਜਿਨ੍ਹਾਂ ’ਚ ਜ਼ਿਆਦਾਤਰ 80 ਸਾਲ ਤੋਂ ਉਮਰ ਦੇ ਲੋਕ ਸ਼ਾਮਲ ਸਨ।