- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਤਾਵੇਜ਼ਾਂ ’ਚ ਰਿਕਾਰਡ ਘਟਨਾਵਾਂ ’ਚ 42 ਮਾਮਲੇ ਸ਼ਾਮਲ ਸਨ ਜਿਨ੍ਹਾਂ ’ਚ ਘੱਟ ਗਿਣਤੀਆਂ ’ਤੇ ਹਮਲੇ, ਮਾਰਨ ਦੀਆਂ ਧਮਕੀਆਂ ਦੇਣ ਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਸ਼ਾਮਲ ਹਨ। ਪੂਜਾ ਵਾਲੀਆਂ ਥਾਵਾਂ ’ਤੇ 62 ਹਮਲੇ ਹੋਏ, ਜਿਨ੍ਹਾਂ ’ਚ ਮੂਰਤੀਆਂ ਨੂੰ ਨਸ਼ਟ ਕਰਨਾ, ਲੁੱਟ ਤੇ ਅੱਗ ਲਾਉਣਾ ਸ਼ਾਮਲ ਹੈ।

ਢਾਕਾ, (ਆਈਏਨਐੱਸ) : ਬੰਗਲਾਦੇਸ਼ ’ਚ ਘੱਟ-ਗਿਣਤੀ ਭਾਈਚਾਰਿਆਂ ਖ਼ਿਲਾਫ਼ ਹਿੰਸਾ ਲਗਾਤਾਰ ਜਾਰੀ ਹੈ। ਇਕ ਪ੍ਰਮੁੱਖ ਘੱਟ ਗਿਣਤੀ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਸਾਲ ਦੇ ਪਹਿਲੇ 6 ਮਹੀਨਿਆਂ ’ਚ ਦੇਸ਼ ਭਰ ’ਚ ਘੱਟੋ-ਘੱਟ 257 ਸਮੁਦਾਇਕ ਹਿੰਸਾ ਦੀਆਂ ਘਟਨਾਵਾਂ ਦਾ ਦਸਤਾਵੇਜ਼ੀਕਰਨ ਕੀਤਾ ਹੈ, ਜਿਸ ’ਚ 44 ਲੋਕ ਮਾਰੇ ਗਏ। ਧਾਰਮਿਕ ਭੇਦਭਾਵ ਖ਼ਿਲਾਫ਼ ਕੰਮ ਕਰਨ ਵਾਲੇ ਮਨੁੱਖੀ ਅਧਿਕਾਰ ਸੰਗਠਨ ‘ਬੰਗਲਾਦੇਸ਼ ਹਿੰਦੂ ਬੌਧ ਮਸੀਹੀ ਏਕਤਾ ਕੌਂਸਲ’ ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਕਿ ਇਨ੍ਹਾਂ 257 ਘਟਨਾਵਾਂ ’ਚ 40 ਮਾਮਲੇ ਅਜਿਹੇ ਸਨ ਜਿਨ੍ਹਾਂ ’ਚ 44 ਲੋਕ ਮਾਰੇ ਗਏ। ਇਸ ਦੌਰਾਨ ਔਰਤਾਂ ਖ਼ਿਲਾਫ਼ ਹਿੰਸਾ ਦੀਆਂ ਪੰਜ ਘਟਨਾਵਾਂ ਹੋਈਆਂ ਜਿਨ੍ਹਾਂ ’ਚ ਸ਼ੋਸ਼ਣ ਤੇ ਸਮੂਹਿਕ ਜਬਰ-ਜਨਾਹ ਸ਼ਾਮਲ ਹਨ ਤੇ 10 ਕਿਡਨੈਪਿੰਗ, ਜਬਰਦਸਤੀ ਵਸੂਲੀ ਤੇ ਤਸ਼ੱਦਦ ਦੇ ਮਾਮਲੇ ਹਨ।
ਦਸਤਾਵੇਜ਼ਾਂ ’ਚ ਰਿਕਾਰਡ ਘਟਨਾਵਾਂ ’ਚ 42 ਮਾਮਲੇ ਸ਼ਾਮਲ ਸਨ ਜਿਨ੍ਹਾਂ ’ਚ ਘੱਟ ਗਿਣਤੀਆਂ ’ਤੇ ਹਮਲੇ, ਮਾਰਨ ਦੀਆਂ ਧਮਕੀਆਂ ਦੇਣ ਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਸ਼ਾਮਲ ਹਨ। ਪੂਜਾ ਵਾਲੀਆਂ ਥਾਵਾਂ ’ਤੇ 62 ਹਮਲੇ ਹੋਏ, ਜਿਨ੍ਹਾਂ ’ਚ ਮੂਰਤੀਆਂ ਨੂੰ ਨਸ਼ਟ ਕਰਨਾ, ਲੁੱਟ ਤੇ ਅੱਗ ਲਾਉਣਾ ਸ਼ਾਮਲ ਹੈ। ਧਾਰਮਿਕ ਸੰਸਥਾਵਾਂ ਦੀ ਜ਼ਮੀਨ ’ਤੇ ਕਬਜ਼ਾ ਜਾਂ ਕਬਜ਼ੇ ਦੀ ਕੋਸ਼ਿਸ਼ ਦੇ 15 ਮਾਮਲੇ ਤੇ 47 ਘਟਨਾਵਾਂ ਹੋਈਆਂ, ਜਿਨ੍ਹਾਂ ’ਚ ਘਰਾਂ ਤੇ ਵਪਾਰਾਂ ’ਤੇ ਹਮਲੇ, ਲੁੱਟ ਤੇ ਅੱਗ ਲਾਉਣ ਦੀਆਂ ਘਟਨਾਵਾਂ ਸ਼ਾਮਲ ਸਨ। ਇਸ ’ਚ 9 ਘਟਨਾਵਾਂ ਵੀ ਦਰਜ ਕੀਤੀਆਂ ਗਈਆਂ ਜਿਨ੍ਹਾਂ ’ਚ ਈਸ਼ਨਿੰਦਾ ਦੇ ਦੋਸ਼ਾਂ ’ਤੇ ਗ੍ਰਿਫ਼ਤਾਰੀ ਤੇ ਸ਼ੋਸ਼ਣ ਸ਼ਾਮਲ ਹਨ, 21 ਮਾਮਲੇ ਘਰਾਂ, ਜ਼ਮੀਨਾਂ ਤੇ ਵਪਾਰਾਂ ’ਤੇ ਜ਼ਬਰਦਸਤੀ ਕਬਜ਼ੇ ਤੇ 6 ਘਟਨਾਵਾਂ ਹੋਰ ਤਰ੍ਹਾਂ ਦੀ ਹਿੰਸਾ ਦੇ ਰੂਪ ’ਚ ਵਰਗੀਕ੍ਰਿਤ ਕੀਤੀਆਂ ਗਈਆਂ ਹਨ।
ਇਹ ਅੰਕੜੇ ਕੌਂਸਲ ਦੇ ਕਾਰਜਕਾਰੀ ਜਨਰਲ ਸਕੱਤਰ ਮੋਨਿੰਦਰ ਕੁਮਾਰ ਨਾਥ ਵੱਲੋਂ ਸੋਮਵਾਰ ਨੂੰ ਨੈਸ਼ਨਲ ਪ੍ਰੈੱਸ ਕਲੱਬ ’ਚ ਕਰਵਾਈ ਗਈ ਪ੍ਰੈੱਸ ਕਾਨਫਰੰਸ ’ਚ ਪੇਸ਼ ਕੀਤੇ ਗਏ। 2025 ਤੇ 2026 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਫ਼ਿਰਕੂ ਹਿੰਸਾ ਦੀ ਇਕ ਰਿਪੋਰਟ ਪੇਸ਼ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਹਿੰਸਾ ਦਾ ਪੈਟਰਨ ਕਾਫ਼ੀ ਹੱਦ ਤੱਕ ਇੱਕੋ ਜਿਹਾ ਹੈ। ਹਾਲਾਂਕਿ 2025 ਦੀ ਤੁਲਨਾ ’ਚ 2026 ’ਚ ਕਤਲ, ਪੂਜਾ ਵਾਲੀਆਂ ਥਾਵਾਂ ’ਤੇ ਹਮਲੇ, ਲੁੱਟ, ਅੱਗ ਲਾਉਣ ਦੀਆਂ ਘਟਨਾਵਾਂ, ਧਮਕੀਆਂ, ਹਮਲਿਆਂ ਤੇ ਧਾਰਮਿਕ ਅਸਥਾਨਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ’ਚ ਵਾਧਾ ਹੋਇਆ ਹੈ।
ਕੌਂਸਲ ਨੇ ਕਿਹਾ ਕਿ ਅਗਸਤ 2024 ਤੋਂ ਜੂਨ 2026 ਤੱਕ ਕੁੱਲ 2,055 ਘਟਨਾਵਾਂ ਨੇ ਬੰਗਲਾਦੇਸ਼ ’ਚ ਘੱਟ ਗਿਣਤੀ ਭਾਈਚਾਰਿਆਂ ਦੇ ਘਰਾਂ ਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ। ਇਸ ਦੇ ਨਤੀਜੇ ਵਜੋਂ, ਕਈ ਪਰਿਵਾਰਾਂ ਨੇ ਆਪਣੀ ਰੋਜ਼ੀ-ਰੋਟੀ ਗੁਆਈ ਹੈ ਅਤੇ ਲੰਬੇ ਸਮੇਂ ਤੱਕ ਆਰਥਿਕ ਮੁਸ਼ਕਲਾਂ ’ਚ ਫਸ ਗਏ ਹਨ।