- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਾਰੇ ਪਾਰੇਨ ਪਿੰਡ ’ਚ ਵਿਆਹ ’ਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਪੀੜਤ ਪਿਕਅੱਪ ਟਰੱਕ ’ਚ ਯਾਤਰਾ ਕਰ ਰਹੇ ਸਨ। ਹਾਈਵੇ ’ਤੇ ਯੂ-ਟਰਨ ਲੈਣ ਲਈ ਗੱਡੀ ਇਕ ਥਾਂ ਦੇ ਨਜ਼ਦੀਕ ਹੌਲੀ ਹੋਈ, ਤਦੇ ਉਸੇ ਦਿਸ਼ਾ ’ਚ ਆ ਰਹੇ ਇਕ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ।

ਜਕਾਰਤਾ, ਏਪੀ ਇੰਡੋਨੇਸ਼ੀਆ ’ਚ ਵਿਆਹ ਸਮਾਗਮ ਤੋਂ ਪਰਤ ਰਹੇ ਲੋਕਾਂ ਦਾ ਪਿਕਅੱਪ ਟਰੱਕ ਇਕ ਹਾਈਵੇ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ,ਜਿਸ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ। ਸਥਾਨਕ ਟ੍ਰੈਫਿਕ ਪੁਲਿਸ ਮੁਖੀ ਉਡਾਂਗ ਸ਼ਰੀਫ ਹਿਦਾਇਤ ਨੇ ਕਿਹਾ ਕਿ ਹਾਦਸਾ ਐਤਵਾਰ ਦੁਪਹਿਰ ਇੰਵਾਮਾਯੂ ਰੀਜੈਂਸੀ ਦੇ ਕੀਆਜਾਰਨ ਕੁਲੋਨ ਪਿੰਡ ਦੇ ਨਜ਼ਦੀਕ ਉੱਤਰੀ ਤੱਟੀ ਹਾਈਵੇ ’ਤੇ ਹੋਇਆ।
ਇਹ ਸਾਰੇ ਪਾਰੇਨ ਪਿੰਡ ’ਚ ਵਿਆਹ ’ਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਪੀੜਤ ਪਿਕਅੱਪ ਟਰੱਕ ’ਚ ਯਾਤਰਾ ਕਰ ਰਹੇ ਸਨ। ਹਾਈਵੇ ’ਤੇ ਯੂ-ਟਰਨ ਲੈਣ ਲਈ ਗੱਡੀ ਇਕ ਥਾਂ ਦੇ ਨਜ਼ਦੀਕ ਹੌਲੀ ਹੋਈ, ਤਦੇ ਉਸੇ ਦਿਸ਼ਾ ’ਚ ਆ ਰਹੇ ਇਕ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ।
ਟੱਕਰ ਨਾਲ ਪਿਕਅੱਪ ਦੂਜੀ ਲੇਨ ’ਚ ਚਲੀ ਗਈ, ਜਿੱਥੇ ਉਸਨੂੰ ਇਕ ਹੋਰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਜ਼ਬਰਦਸਤ ਟੱਕਰ ਨਾਲ ਪਿਕਅੱਪ ਟਰੱਕ ’ਚ ਸਵਾਰ ਇਕ ਦਰਜਨ ਤੋਂ ਜ਼ਿਆਦਾ ਲੋਕ ਹਾਈਵੇ ’ਤੇ ਜਾ ਡਿੱਗੇ। ਪੰਜ ਲੋਕ ਜ਼ਖਮੀ ਹਾਲਤ ’ਚ ਹਸਪਤਾਲ ’ਚ ਦਾਖਲ ਹਨ। ਅਧਿਕਾਰੀ ਹਾਦਸੇ ਦੇ ਕਾਰਨ ਦੀ ਜਾਂਚ ਕਰ ਰਹੇ ਹਨ।