
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੋ ਉਨ੍ਹਾਂ ਹਾਈਕਰਸ ਜਾਂ ਬੈਕਪੈਕਰਸ ਦੇ ਸਬੰਧ ’ਚ ਜਾਣਦੇ ਹੋਣ, ਜੋ ਬ੍ਰਾਈਟ ਏਂਜਲ ਕੈਨਿਅਨ ਤੇ ਫੈਂਟਮ ਰੈਂਚ ਇਲਾਕੇ ’ਚ ਸਨ। ਹਾਈਕਰਸ ਤੇ ਬੈਕਪੈਕਰਸ ਦੋਵੇਂ ਯਾਤਰਾ ਦੇ •ਸ਼ੌਕੀਨ ਹੁੰਦੇ ਹਨ ਪਰ ਉਨ੍ਹਾਂ ਦੇ ਸਫ਼ਰ ਦੀ ਮਿਆਦ ਤੇ ਸਾਮਾਨ ਆਦਿ ’ਚ ਫਰਕ ਹੁੰਦਾ ਹੈ।

ਜਾਸ, ਵਾਸ਼ਿੰਗਟਨ : ਅਮਰੀਕਾ ਦੇ ਐਰੀਜ਼ੋਨਾ ਦੀ ਗਰੈਂਡ ਕੈਨਿਅਨ ਨੈਸ਼ਨਲ ਪਾਰਕ ’ਚ ਅਚਾਨਕ ਆਏ ਹੜ੍ਹ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 15 ਲੋਕ ਲਾਪਤਾ ਹੋ ਗਏ। ਹੜ੍ਹ ਕਾਰਨ ਹਾਈਕਰਸ ਨੂੰ ਹੈਲੀਕਾਪਟਰ ਰਾਹੀਂ ਕੱਢਣਾ ਪਿਆ। ਨੈਸ਼ਨਲ ਪਾਰਕ ਸਰਵਿਸ ਨੇ ਐਤਵਾਰ ਦੇਰ ਰਾਤ (ਸਥਾਨਕ ਸਮਾਂ) ਦੱਸਿਆ ਕਿ ਉਹ ਅਜਿਹੇ ਲੋਕਾਂ ਦੀ ਭਾਲ ਕਰ ਰਹੀ ਹੈ, ਜੋ ਉਨ੍ਹਾਂ ਹਾਈਕਰਸ ਜਾਂ ਬੈਕਪੈਕਰਸ ਦੇ ਸਬੰਧ ’ਚ ਜਾਣਦੇ ਹੋਣ, ਜੋ ਬ੍ਰਾਈਟ ਏਂਜਲ ਕੈਨਿਅਨ ਤੇ ਫੈਂਟਮ ਰੈਂਚ ਇਲਾਕੇ ’ਚ ਸਨ। ਹਾਈਕਰਸ ਤੇ ਬੈਕਪੈਕਰਸ ਦੋਵੇਂ ਯਾਤਰਾ ਦੇ ਸ਼ੌਕੀਨ ਹੁੰਦੇ ਹਨ ਪਰ ਉਨ੍ਹਾਂ ਦੇ ਸਫ਼ਰ ਦੀ ਮਿਆਦ ਤੇ ਸਾਮਾਨ ਆਦਿ ’ਚ ਫਰਕ ਹੁੰਦਾ ਹੈ।