- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲ ਹੀ ਦੇ ਸਾਲਾਂ ’ਚ ਮੇਲੋਨੀ ਦੀਆਂ ਮਾਰਫਤ ਤਸਵੀਰਾਂ ਵਾਰ-ਵਾਰ ਆਨਲਾਈਨ ਸਾਂਝੀਆਂ ਕੀਤੀਆਂ ਗਈਆਂ ਹਨ ਤੇ ਕਈ ਵਾਰ ਉਨ੍ਹਾਂ ਨੂੰ ਅਸਲੀ ਦੱਸ ਕੇ ਫੈਲਾਇਆ ਗਿਆ ਹੈ।

ਰੋਮ (ਰਾਇਟਰ) : ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਏਆਈ ਨਾਲ ਬਣੇ ਡੀਪਫੇਕ ਤੋਂ ਖ਼ੁਦ ਨੂੰ ਬਚਾਉਣ ਲਈ ਆਪਣੀ ਆਵਾਜ਼ ਦਾ ਟ੍ਰੇਡਮਾਰਕ ਕਰਵਾਉਣ ਲਈ ਯੂਰਪੀਅਨ ਯੂਨੀਅਨ ਇੰਟਲੈਕਚੂਅਲ ਪ੍ਰਾਪਰਟੀ ਆਫਿਸ ’ਚ ਅਰਜ਼ੀ ਦਿੱਤੀ ਹੈ।
ਇਸਦੀ ਵੈੱਬਸਾਈਟ ’ਤੇ ਪੰਜ ਅਕਤੂਬਰ ਦੀ ਤਰੀਕ ਵਾਲੀ ਉਨ੍ਹਾਂ ਦੀ ਅਰਜ਼ੀ ’ਚ ਉਨ੍ਹਾਂ ਦੀ ਆਵਾਜ਼ ਦੀ ਚਾਰ ਸਕਿੰਟਾਂ ਦੀ ਇਕ ਵੀਡੀਓ ਰਿਕਾਰਡਿੰਗ ਸ਼ਾਮਲ ਹੈ, ਜਿਸ ਵਿਚ ਉਹ ਦੋ ਵਾਰ ਇਟੈਲੀਅਨ ਭਾਸ਼ਾ ’ਚ ਇਹ ਵਾਕ ਦੋਹਰਾਉਂਦੀ ਹੈ, ‘ਲੋ ਸੋਨੋ ਜਿਓਰਜੀਆ’ ਭਾਵ ਮੈਂ ਜਾਰਜੀਆ ਹਾਂ। ਇਸਦੀ ਪੁਸ਼ਟੀ ਉਨ੍ਹਾਂ ਦੇ ਆਫਿਸ ਨੇ ਵੀ ਕੀਤੀ ਹੈ। ਇਹ ਉਨ੍ਹਾਂ ਦੀ 2021 ’ਚ ਆਈ ਆਤਮਕਥਾ ਦਾ ਸਿਰਲੇਖ ਸੀ। ਇਹ ਨਾਂ ਮੇਲੋਨੀ ਦੀ 2019 ’ਚ ਇਕ ਸਿਆਸੀ ਰੈਲੀ ’ਚ ਦਿੱਤੇ ਗਏ ਉਸ ਮਸ਼ਹੂਰ ਬਿਆਨ ਤੋਂ ਪ੍ਰੇਰਿਤ ਸੀ, ਜਿਸ ਨੂੰ ਬਾਅਦ ’ਚ ਇਕ ਡਿਸਕੋ ਟ੍ਰੈਕ ’ਚ ਵੀ ਬਦਲ ਦਿੱਤਾ ਗਿਆ ਸੀ।
ਹਾਲ ਹੀ ਦੇ ਸਾਲਾਂ ’ਚ ਮੇਲੋਨੀ ਦੀਆਂ ਮਾਰਫਤ ਤਸਵੀਰਾਂ ਵਾਰ-ਵਾਰ ਆਨਲਾਈਨ ਸਾਂਝੀਆਂ ਕੀਤੀਆਂ ਗਈਆਂ ਹਨ ਤੇ ਕਈ ਵਾਰ ਉਨ੍ਹਾਂ ਨੂੰ ਅਸਲੀ ਦੱਸ ਕੇ ਫੈਲਾਇਆ ਗਿਆ ਹੈ।
ਮੇਲੋਨੀ ਨੇ ਅਜਿਹੀ ਸਮੱਗਰੀ ਦੀ ਨਿੰਦਾ ਕਰਦੇ ਹੋਏ ਇਸ ਨੂੰ ਝੂਠ ਫੈਲਾਉਣ ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦੱਸਿਆ ਹੈ। ਉਨ੍ਹਾਂ ਯੂਜ਼ਰਜ਼ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਕੁਝ ਵੀ ਸਾਂਝਾ ਕਰਨ ਤੋਂ ਪਹਿਲਾਂ ਕੰਟੈਂਟ ਦੀ ਸੱਚਾਈ ਦੀ ਜਾਂਚ ਕਰ ਲੈਣ। ਉਨ੍ਹਾਂ ਕਿਹਾ ਕਿ ਭਾਵੇਂ ਉਹ ਖ਼ੁਦ ਦਾ ਬਚਾਅ ਕਰਨ ’ਚ ਸਮਰੱਥ ਹਨ ਪਰ ਕਈ ਹੋਰ ਲੋਕ ਅਜਿਹਾ ਨਹੀਂ ਕਰ ਪਾਉਂਦੇ।