ਇਟਲੀ ਨੇ ਇਜ਼ਰਾਈਲ ਨਾਲੋਂ ਤੋੜੇ ਸਾਰੇ ਰੱਖਿਆ ਸਬੰਧ, ਮੇਲੋਨੀ ਨੇ ਹੋਰਮੁਜ਼ ਸਟ੍ਰੇਟ ਖੋਲ੍ਹਣ 'ਤੇ ਦਿੱਤਾ ਜ਼ੋਰ
ਜੌਰਜੀਆ ਮੇਲੋਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਿਡਲ ਈਸਟ ਵਿੱਚ ਚੱਲ ਰਹੇ ਝਗੜਿਆਂ ਨੂੰ ਦੇਖਦੇ ਹੋਏ ਇਜ਼ਰਾਇਲ ਦੇ ਨਾਲ ਡਿਫੈਂਸ ਐਗਰੀਮੈਂਟ ਦੇ ਆਟੋਮੈਟਿਕ ਰਿਨਿਊਅਲ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਡੀਲ ਦੇ ਵੇਰਵੇ ਸਾਂਝੇ ਨਹੀਂ ਕੀਤੇ।
Publish Date: Tue, 14 Apr 2026 05:03 PM (IST)
Updated Date: Tue, 14 Apr 2026 05:05 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਇਜ਼ਰਾਇਲ ਦੇ ਨਾਲ ਰੱਖਿਆ ਸਮਝੌਤਿਆਂ ਨੂੰ ਰੋਕ ਦਿੱਤਾ ਹੈ। ਉਨ੍ਹਾਂ ਨੇ ਇਸ ਕਦਮ ਦੇ ਪਿੱਛੇ ਮੌਜੂਦਾ ਹਾਲਾਤ ਦਾ ਹਵਾਲਾ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਮਰੀਕਾ ਤੇ ਈਰਾਨ ਵਿਚਾਲੇ ਜੰਗ ਖਤਮ ਕਰਨ ਲਈ ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ, ਨਾਲ ਹੀ ਹੋਰਮੁਜ਼ ਸਟ੍ਰੇਟ (Strait of Hormuz) ਨੂੰ ਵੀ ਫਿਰ ਤੋਂ ਖੋਲ੍ਹਣ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਜੌਰਜੀਆ ਮੇਲੋਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਿਡਲ ਈਸਟ 'ਚ ਚੱਲ ਰਹੇ ਝਗੜਿਆਂ ਨੂੰ ਦੇਖਦੇ ਹੋਏ ਇਜ਼ਰਾਈਲ ਦੇ ਨਾਲ ਡਿਫੈਂਸ ਐਗਰੀਮੈਂਟ ਦੇ ਆਟੋਮੈਟਿਕ ਰਿਨਿਊਅਲ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਡੀਲ ਦੇ ਵੇਰਵੇ ਸਾਂਝੇ ਨਹੀਂ ਕੀਤੇ।
ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ ਦੀ ਹਰ ਮੁਮਕਿਨ ਕੋਸ਼ਿਸ਼ ਕਰਨੀ ਹੋਵੇਗੀ : ਮੇਲੋਨੀ
ਮੇਲੋਨੀ ਨੇ ਉੱਤਰੀ ਇਟਲੀ ਦੇ ਸ਼ਹਿਰ ਵੇਰੋਨਾ 'ਚ ਰਿਪੋਰਟਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣ ਲਈ ਕੰਮ ਕਰਦੇ ਰਹਿਣਾ ਜ਼ਰੂਰੀ ਹੈ, ਹਾਲਾਤ ਨੂੰ ਸਥਿਰ ਕਰਨ ਤੇ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣ ਦੀ ਹਰ ਮੁਮਕਿਨ ਕੋਸ਼ਿਸ਼ ਕਰਨੀ ਹੋਵੇਗੀ, ਜੋ ਸਾਡੇ ਲਈ ਨਾ ਸਿਰਫ਼ ਫਿਊਲ (ਤੇਲ) ਸਪਲਾਈ ਲਈ ਸਗੋਂ ਖਾਦ (ਫਰਟੀਲਾਈਜ਼ਰ) ਲਈ ਵੀ ਜ਼ਰੂਰੀ ਹੈ।'
(ਸਮਾਚਾਰ ਏਜੰਸੀ ਰਾਇਟਰਜ਼ ਦੇ ਇਨਪੁਟ ਦੇ ਨਾਲ)