- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਸੋਂ ਰਾਤ ਸਰੀ ‘ਚ ਵਾਲਮਾਰਟ ਵਾਲੇ ਪਲਾਜ਼ੇ ਅੰਦਰ ਇੱਕ 24 ਸਾਲਾ ਔਰਤ ਸਮੇਤ ਮਾਰੇ ਗਏ ਮਰਦ ਦੀ ਪਛਾਣ ਉਸਨੂੰ ਮਾਰਨ ਦੀ ਕਥਿਤ ਜਿੰਮੇਵਾਰੀ ਚੁੱਕਣ ਵਾਲਿਆਂ ਨੇ 23 ਸਾਲਾ ਗੈਰੀ ਰੀਹਲ ਵਜੋਂ ਕੀਤੀ ਹੈ।

ਨਿਰਮਲ ਸਿੰਘ ਮਾਨਸ਼ਾਹੀਆ, ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪਰਸੋਂ ਰਾਤ ਵਾਲਮਾਰਟ ਸਥਿਤ ਪਲਾਜ਼ੇ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੀ ਗਈ 24 ਸਾਲਾ ਔਰਤ ਦੇ ਨਾਲ ਮਾਰੇ ਗਏ ਨੌਜਵਾਨ ਦੀ ਪਛਾਣ 23 ਸਾਲਾ ਗੈਰੀ ਰੀਹਲ ਵਜੋਂ ਦੱਸੀ ਜਾ ਰਹੀ ਹੈ।
ਇਸ ਦੌਰਾਨ ਅਕਾਸ਼ ਹਰੀਕੇ, ਸੁੱਖਾ ਸੰਧੂ ਅਤੇ ਬਾਦਲ ਯੂਐਸਏ ਦੇ ਨਾਂ ਨਾਲ ਜੁੜੇ ਵਿਅਕਤੀਆਂ ਵੱਲੋਂ ਇੱਕ ਆਡੀਓ ਜਾਰੀ ਕਰਕੇ ਇਸ ਵਾਰਦਾਤ ਦੀ ਕਥਿਤ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਨੋਜਵਾਨ ਦੇ ਕਿਸੇ ਵੀ ਗੈਂਗ ਨਾਲ ਜੁੜੇ ਹੋਣ ਦੀ ਹਾਲੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ।
ਪਰਸੋਂ ਰਾਤ ਸਰੀ ‘ਚ ਵਾਲਮਾਰਟ ਵਾਲੇ ਪਲਾਜ਼ੇ ਅੰਦਰ ਇੱਕ 24 ਸਾਲਾ ਔਰਤ ਸਮੇਤ ਮਾਰੇ ਗਏ ਮਰਦ ਦੀ ਪਛਾਣ ਉਸਨੂੰ ਮਾਰਨ ਦੀ ਕਥਿਤ ਜਿੰਮੇਵਾਰੀ ਚੁੱਕਣ ਵਾਲਿਆਂ ਨੇ 23 ਸਾਲਾ ਗੈਰੀ ਰੀਹਲ ਵਜੋਂ ਕੀਤੀ ਹੈ।
ਅਕਾਸ਼ ਹਰੀਕੇ, ਸੁੱਖਾ ਸੰਧੂ ਅਤੇ ਬਾਦਲ ਯੂਐਸਏ ਵੱਲੋਂ ਇਸ ਵਾਰਦਾਤ ਦੀ ਕਥਿਤ ਜਿੰਮੇਵਾਰੀ ਇੱਕ ਆਡੀਓ ਵਿੱਚ ਲਈ ਗਈ ਹੈ। ਆਡੀਓ ਵਿੱਚ ਉਕਤ ਬੰਦਿਆਂ ਦੀ ਹੀ ਆਵਾਜ਼ ਹੈ, ਇਸਦਾ ਕੋਈ ਸਬੂਤ ਮੌਜੂਦ ਨਹੀਂ।