- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਮੁਤਾਬਕ ਨੈਂਸੀ 2018 ’ਚ ਕੈਨੇਡਾ ਗਈ ਸੀ। ਉੱਥੇ ਉਸ ਨੇ ਨਰਸਿੰਗ ਦਾ ਕੋਰਸ ਕੀਤਾ ਤੇ ਫਿਰ ਨੌਕਰੀ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਹੋ ਗਈ। ਉਹ ਸਿਆਸੀ-ਸਮਾਜੀ ਮੁੱਦਿਆਂ ’ਤੇ ਤਿੱਖੀਆਂ ਟਿੱਪਣੀਆਂ ਕਰਦੀ ਸੀ। ਇਸ ਕਾਰਨ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕੈਨੇਡਾ ਦੇ ਓਂਟਾਰੀਓ ਦੇ ਲਾਸਾਲੇ (ਵਿੰਡਸਰ) ਇਲਾਕੇ ’ਚ ਰਹਿਣ ਵਾਲੀ ਪੰਜਾਬੀ ਮੂਲ ਦੀ ਯੂਟਿਊਬਰ ਨੈਂਸੀ ਗਰੇਵਾਲ ਦੀ ਬੇਪਛਾਣ ਹਮਲਾਵਰ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮੰਗਲਵਾਰ ਰਾਤ ਲਗਭਗ 9:30 ਵਜੇ 45 ਸਾਲਾ ਨੈਂਸੀ ’ਤੇ ਉਸਦੇ ਘਰ ’ਚ ਵੜ ਕੇ ਹਮਲਾ ਕੀਤਾ ਗਿਆ। ਗੰਭੀਰ ਸੱਟਾਂ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਕੈਨੇਡੀਅਨ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੈਂਸੀ ਦੇ ਕਤਲ ਦੀ ਖ਼ਬਰ ਤੋਂ ਬਾਅਦ ਜਲੰਧਰ ਦੇ ਦਿਓਲ ਨਗਰ ’ਚ ਰਹਿਣ ਵਾਲੀ ਉਸ ਦੀ ਮਾਂ ਸ਼ਿੰਦਰਪਾਲ ਗਰੇਵਾਲ ਨੇ ਦਾਅਵਾ ਕੀਤਾ ਹੈ ਕਿ ਹਮਲਾਵਰਾਂ ਨੇ ਧੀ ਦੇ ਪੇਟ ’ਚ 18 ਵਾਰ ਚਾਕੂ ਨਾਲ ਹਮਲਾ ਕੀਤਾ ਤੇ ਉਸ ਦੀ ਜੀਭ ਵੀ ਵੱਢ ਦਿੱਤੀ। ਉਨ੍ਹਾਂ ਕਿਹਾ ਕਿ ਨੈਂਸੀ ਦੀ ਕੁਝ ਲੋਕਾਂ ਨਾਲ ਲੰਬੇ ਸਮੇਂ ਤੋਂ ਦੁਸ਼ਮਣੀ ਸੀ ਤੇ ਇਹੀ ਉਸਦੀ ਹੱਤਿਆ ਦਾ ਕਾਰਨ ਸੀ। ਹਮਲਾਵਰਾਂ ਨੇ ਉਸ ’ਤੇ ਇੰਨੀ ਬੇਰਹਿਮੀ ਨਾਲ ਹਮਲਾ ਕੀਤਾ ਕਿ ਉਸ ਨੂੰ ਹਸਪਤਾਲ ਵੀ ਨਹੀਂ ਲਿਜਾਇਆ ਗਿਆ। ਨੈਂਸੀ ਦੇ ਪਰਿਵਾਰ ਮੁਤਾਬਕ ਕੁਝ ਪਹਿਲਾਂ ਕੁਝ ਲੋਕਾਂ ਨੇ ਨੈਂਸੀ ਦੇ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ਕੀਤੀ ਸੀ, ਹਾਲਾਂਕਿ ਉਹ ਸੁਰੱਖਿਅਤ ਬਚ ਗਈ। ਦੱਸਿਆ ਗਿਆ ਹੈ ਕਿ ਇਕ ਸ਼ੱਕੀ ਵਿਅਕਤੀ, ਮਾਸਕ ਪਹਿਨਿਆ ਹੋਇਆ, ਘਰ ਦੇ ਨੇੜੇ ਆਇਆ ਪਰ ਸੀਸੀਟੀਵੀ ਕੈਮਰੇ ਦੇਖਣ ਤੋਂ ਬਾਅਦ ਚਲਾ ਗਿਆ।
ਪਰਿਵਾਰ ਮੁਤਾਬਕ ਨੈਂਸੀ 2018 ’ਚ ਕੈਨੇਡਾ ਗਈ ਸੀ। ਉੱਥੇ ਉਸ ਨੇ ਨਰਸਿੰਗ ਦਾ ਕੋਰਸ ਕੀਤਾ ਤੇ ਫਿਰ ਨੌਕਰੀ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਹੋ ਗਈ। ਉਹ ਸਿਆਸੀ-ਸਮਾਜੀ ਮੁੱਦਿਆਂ ’ਤੇ ਤਿੱਖੀਆਂ ਟਿੱਪਣੀਆਂ ਕਰਦੀ ਸੀ। ਇਸ ਕਾਰਨ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ। ਪਰਿਵਾਰ ਮੁਤਾਬਕ ਉਨ੍ਹਾਂ ਦੀ ਦੋ ਮਾਰਚ ਨੂੰ ਆਖ਼ਰੀ ਵਾਰ ਨੈਂਨਸੀ ਨਾਲ ਗੱਲ ਹੋਈ ਸੀ। ਬੁੱਧਵਾਰ ਨੂੰ ਉਸ ਦੇ ਕਤਲ ਦੀ ਸੂਚਨਾ ਮਿਲੀ।
ਕੈਨੇਡੀਅਨ ਮੀਡੀਆ ਮੁਤਾਬਕ, ਮੰਗਲਵਾਰ ਰਾਤ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨੈਂਸੀ ’ਤੇ ਉਸ ਦੇ ਲਸਾਲੇ ਸਥਿਤ ਘਰ ’ਚ ਵੜ ਕੇ ਕਿਸੇ ਬੇਪਛਾਣ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਹੈ। ਪੁਲਿਸ ਤੁਰੰਤ ਉਸਦੇ ਘਰ ਪੁੱਜੀ ਤੇ ਗੰਭੀਰ ਹਾਲਤ ’ਚ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਕੈਨੇਡਾ ਪੁਲਿਸ ਦੇ ਅਧਿਕਾਰ ਮਾਈਕਲ ਪੀਅਰਸ ਦਾ ਕਹਿਣਾ ਹੈ ਕਿ ਇਹ ਇਕ ਗੰਭੀਰ ਅਪਰਾਧਕ ਮਾਮਲਾ ਹੈ ਤੇ ਇਸ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।