- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਹੱਤਿਆ ਉਸ ਸਥਾਨ ’ਤੇ ਨਹੀਂ ਹੋਈ ਜਿੱਥੋਂ ਉਸ ਦੀ ਲਾਸ਼ ਮਿਲੀ ਸੀ। ਜਾਂਚ ਟੀਮ ਗਵਾਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਅਧਿਕਾਰੀ ਰਾਬਰਟ ਡਿਲਾਨੀ ਨੇ ਦੱਸਿਆ ਹੈ ਕਿ ਇਕ ਵਿਅਕਤੀ ਨੂੰ ਚੱਟਾਨਾਂ ਦੇ ਨੇੜੇ ਘੱਟ ਡੂੰਘੇ ਪਾਣੀ ਵਿਚ ਇਹ ਨੌਜਵਾਨ ਅੰਸ਼ਕ ਤੌਰ 'ਤੇ ਡੁੱਬਿਆ ਮਿਲਿਆ ਸੀ।

ਓਟਾਵਾ (ਪੀਟੀਆਈ) : ਕੈਨੇਡਾ ਦੇ ਹੈਮਿਲਟਨ ਵਿਚ ਪੰਜਾਬੀ ਰੱਕ ਡਰਾਈਵਰ ਦੀ ਸ਼ੱਕੀ ਹਾਲਾਤ ਵਿਚ ਲਾਸ਼ ਬਰਾਮਦ ਹੋਈ ਹੈ। 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਓਟਾਵਾ ਤੋਂ 500 ਕਿੱਲੋਮੀਟਰ ਦੱਖਣ-ਪੂਰਬ ਵਿਚ ਹੈਮਿਲਟਨ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਪੁਲੀ ਹੇਠਾਂ ਮ੍ਰਿਤਕ ਹਾਲਤ ਵਿਚ ਮਿਲਿਆ ਸੀ।
ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਹੱਤਿਆ ਉਸ ਸਥਾਨ ’ਤੇ ਨਹੀਂ ਹੋਈ ਜਿੱਥੋਂ ਉਸ ਦੀ ਲਾਸ਼ ਮਿਲੀ ਸੀ। ਜਾਂਚ ਟੀਮ ਗਵਾਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਅਧਿਕਾਰੀ ਰਾਬਰਟ ਡਿਲਾਨੀ ਨੇ ਦੱਸਿਆ ਹੈ ਕਿ ਇਕ ਵਿਅਕਤੀ ਨੂੰ ਚੱਟਾਨਾਂ ਦੇ ਨੇੜੇ ਘੱਟ ਡੂੰਘੇ ਪਾਣੀ ਵਿਚ ਇਹ ਨੌਜਵਾਨ ਅੰਸ਼ਕ ਤੌਰ 'ਤੇ ਡੁੱਬਿਆ ਮਿਲਿਆ ਸੀ। ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਜਾਂਚ ਟੀਮ ਨੇ ਕਿਹਾ ਕਿ ਸ਼ੱਕ ਹੈ ਕਿ ਤਰਨਪ੍ਰੀਤ ਦਾ ਕਤਲ ਹੋਇਆ ਸੀ। ਤਰਨਪ੍ਰੀਤ ਸਿੰਘ 2022 ਵਿਚ ਕੈਨੇਡਾ ਆਇਆ ਸੀ ਤੇ ਬਰੈਂਪਟਨ ਵਿਚ ਰਹਿੰਦਾ ਸੀ। ਉਹ ਹੈਲੀਫੈਕਸ ਵਿਚ ਵੀ ਰਹਿ ਚੁੱਕਾ ਹੈ।