ਕੈਨੇਡਾ 'ਚ PR ਲੈਣੀ ਹੋਵੇਗੀ ਹੋਰ ਔਖੀ ! ਕੰਜ਼ਰਵੇਟਿਵ ਪਾਰਟੀ ਨੇ ਪੱਕੀ ਇਮੀਗ੍ਰੇਸ਼ਨ ਘਟਾਉਣ ਲਈ ਸਰਕਾਰ ਅੱਗੇ ਰੱਖੀਆਂ ਇਹ ਨਵੀਆਂ ਸ਼ਰਤਾਂ
Canada PR Rules : ਪਾਰਟੀ ਦੀ ਇਮੀਗ੍ਰੇਸ਼ਨ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਅਸਥਾਈ ਵਸਨੀਕਾਂ ਦੇ ਦੇਸ਼ ਛੱਡਣ ਦਾ ਰਿਕਾਰਡ ਰੱਖਣ ਲਈ ਪ੍ਰਣਾਲੀ ਲਾਗੂ ਕਰਨ ਅਤੇ ਇਮੀਗ੍ਰੇਸ਼ਨ ਨੀਤੀਆਂ ਸਬੰਧੀ ਸੂਬਾਈ ਸਰਕਾਰਾਂ ਨਾਲ ਸਹਿਯੋਗ ਵਧਾਉਣ ਦੀ ਮੰਗ ਵੀ ਕੀਤੀ।
Publish Date: Fri, 23 Oct 2026 08:11 AM (IST)
Updated Date: Fri, 23 Oct 2026 09:33 AM (IST)
ਬਲਜਿੰਦਰ ਸੇਖਾਂ, ਕੈਨੇਡਾ : ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਆਉਣ ਵਾਲੀ ਇਮੀਗ੍ਰੇਸ਼ਨ ਯੋਜਨਾ 'ਚ ਪੱਕੀ ਰਿਹਾਇਸ਼ (Permanent Residency) ਲਈ ਮਨਜ਼ੂਰ ਕੀਤੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਹੋਰ ਘਟਾਉਣ ਦੀ ਮੰਗ ਕੀਤੀ ਹੈ। ਪਾਰਟੀ ਦੀ ਇਮੀਗ੍ਰੇਸ਼ਨ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਅਸਥਾਈ ਵਸਨੀਕਾਂ ਦੇ ਦੇਸ਼ ਛੱਡਣ ਦਾ ਰਿਕਾਰਡ ਰੱਖਣ ਲਈ ਪ੍ਰਣਾਲੀ ਲਾਗੂ ਕਰਨ ਅਤੇ ਇਮੀਗ੍ਰੇਸ਼ਨ ਨੀਤੀਆਂ ਸਬੰਧੀ ਸੂਬਾਈ ਸਰਕਾਰਾਂ ਨਾਲ ਸਹਿਯੋਗ ਵਧਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਪ੍ਰਵਾਸੀਆਂ ਪ੍ਰਤੀ ਨਕਾਰਾਤਮਕ ਭਾਵਨਾਵਾਂ ਵਿੱਚ ਵਾਧੇ ਲਈ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਹੁਣ ਦੇਖਣਾ ਹੋਵੇਗਾ ਕਿ ਫੈਡਰਲ ਸਰਕਾਰ ਆਉਣ ਵਾਲੀ ਇਮੀਗ੍ਰੇਸ਼ਨ ਯੋਜਨਾ ਵਿੱਚ ਇਨ੍ਹਾਂ ਮੰਗਾਂ ਨੂੰ ਕਿੰਨੀ ਥਾਂ ਦਿੰਦੀ ਹੈ।