- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਦੀਪ ਬੈਂਸ ਨੇ ਆਖਰੀ ਅਤੇ ਤੀਜੇ ਗੇੜ ਦੀ ਵੋਟਿੰਗ ਵਿੱਚ ਲੀ ਫੇਅਰਕਲਾਅ ਨੂੰ ਬੇਹੱਦ ਕਰੀਬੀ ਮੁਕਾਬਲੇ ਵਿੱਚ ਹਰਾਇਆ। ਬੈਂਸ ਨੂੰ 50.3 ਫ਼ੀਸਦੀ ਜਦਕਿ ਫੇਅਰਕਲਾਅ ਨੂੰ 49.7 ਫ਼ੀਸਦੀ ਅੰਕ ਮਿਲੇ। ਇਸ ਚੋਣ ਵਿੱਚ ਲਗਭਗ 55 ਹਜ਼ਾਰ ਪਾਰਟੀ ਮੈਂਬਰ ਵੋਟ ਪਾਉਣ ਦੇ ਯੋਗ ਸਨ, ਜਿਨ੍ਹਾਂ ਵਿੱਚੋਂ 20,510 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਟੋਰਾਂਟੋ (ਬਲਜਿੰਦਰ ਸੇਖਾ) : ਅੱਜ ਕੈਨੇਡਾ ਦੀ ਸਿਆਸਤ ਵਿੱਚ ਅਹਿਮ ਤਬਦੀਲੀ ਆਈ ਹੈ। ਸਾਬਕਾ ਫੈਡਰਲ ਮੰਤਰੀ ਨਵਦੀਪ ਬੈਂਸ ਨੇ ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਜਿੱਤ ਕੇ ਪਾਰਟੀ ਦੇ ਨਵੇਂ ਆਗੂ ਬਣਨ ਦਾ ਮਾਣ ਹਾਸਲ ਕੀਤਾ ਹੈ।
ਨਵਦੀਪ ਬੈਂਸ ਨੇ ਆਖਰੀ ਅਤੇ ਤੀਜੇ ਗੇੜ ਦੀ ਵੋਟਿੰਗ ਵਿੱਚ ਲੀ ਫੇਅਰਕਲਾਅ ਨੂੰ ਬੇਹੱਦ ਕਰੀਬੀ ਮੁਕਾਬਲੇ ਵਿੱਚ ਹਰਾਇਆ। ਬੈਂਸ ਨੂੰ 50.3 ਫ਼ੀਸਦੀ ਜਦਕਿ ਫੇਅਰਕਲਾਅ ਨੂੰ 49.7 ਫ਼ੀਸਦੀ ਅੰਕ ਮਿਲੇ।
ਇਸ ਚੋਣ ਵਿੱਚ ਲਗਭਗ 55 ਹਜ਼ਾਰ ਪਾਰਟੀ ਮੈਂਬਰ ਵੋਟ ਪਾਉਣ ਦੇ ਯੋਗ ਸਨ, ਜਿਨ੍ਹਾਂ ਵਿੱਚੋਂ 20,510 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਵਰਨਣਯੋਗ ਹੈ ਕਿ ਨਵਦੀਪ ਬੈਂਸ ਪਹਿਲਾਂ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਫੈਡਰਲ ਲਿਬਰਲ ਸਰਕਾਰ ਵਿੱਚ 2015 ਤੋਂ 2021 ਤੱਕ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਨਿੱਜੀ ਖੇਤਰ ਵਿੱਚ ਵੀ ਅਹਿਮ ਅਹੁਦਿਆਂ ’ਤੇ ਕੰਮ ਕੀਤਾ।
ਉਹ ਓਨਟਾਰੀਓ ਲਿਬਰਲ ਪਾਰਟੀ ਦੇ ਪਹਿਲੇ ਦਿੱਖ ਪੱਖੋਂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਆਗੂ ਬਣੇ ਹਨ।
ਹੁਣ ਨਵਦੀਪ ਬੈਂਸ ਸਾਹਮਣੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਅਗਲੀਆਂ ਸੂਬਾਈ ਚੋਣਾਂ ਵਿੱਚ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਚੁਣੌਤੀ ਦੇਣ ਦੀ ਜ਼ਿੰਮੇਵਾਰੀ ਹੋਵੇਗੀ।