- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਿਬਰਲ ਪਾਰਟੀ ਨੇ ਕਿਊਬੈਕ ਦੇ ਚਿਕੌਟਿਮੀ-ਲੇ ਫਿਓਰਡ, ਟੋਰਾਂਟੋ ਦੇ ਬੀਚਿਸ-ਈਸਟ ਯਾਰਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਨਾਰਥ ਵੈਂਕੂਵਰ-ਕੈਪੀਲਾਨੋ ਵਿਚ ਜਿੱਤ ਪ੍ਰਾਪਤ ਕੀਤੀ ਹੈ। ਕਾਰਨੀ ਨੇ ਕਿਹਾ ਕਿ ਨਤੀਜੇ ਉਨ੍ਹਾਂ ਦੀ ਸਰਕਾਰ ਦੇ ਨਜ਼ਰੀਏ ’ਤੇ ਮੋਹਰ ਲਗਾਉਣ ਵਰਗੇ ਹਨ।

ਟੋਰਾਂਟੋ (ਏਪੀ) : ਕੈਨੇਡਾ ਵਿਚ ਤਿੰਨ ਸੀਟਾਂ ’ਤੇ ਹੋਈਆਂ ਜ਼ਿਮਣੀ ਚੋਣਾਂ ਵਿਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਜਿੱਤ ਹਾਸਲ ਕੀਤੀ। ਇਨ੍ਹਾਂ ਨਤੀਜਿਆਂ ਨੇ ਦਰਸਾਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਖੜ੍ਹੇ ਹੋਣ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵੋਟਰਾਂ ਦਾ ਸਮਰਥਨ ਮਿਲਿਆ ਹੈ। ਲਿਬਰਲ ਪਾਰਟੀ ਦੀ ਇਸ ਜਿੱਤ ਨਾਲ 343 ਸੀਟਾਂ ਵਾਲੇ ਹਾਊਸ ਆਫ ਕਾਮਨਜ਼ ਵਿਚ ਕਾਰਨੀ ਦੀ ਪਾਰਟੀ ਦੀਆਂ ਸੀਟਾਂ 173 ਹੋ ਜਾਣਗੀਆਂ।
ਲਿਬਰਲ ਪਾਰਟੀ ਨੇ ਕਿਊਬੈਕ ਦੇ ਚਿਕੌਟਿਮੀ-ਲੇ ਫਿਓਰਡ, ਟੋਰਾਂਟੋ ਦੇ ਬੀਚਿਸ-ਈਸਟ ਯਾਰਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਨਾਰਥ ਵੈਂਕੂਵਰ-ਕੈਪੀਲਾਨੋ ਵਿਚ ਜਿੱਤ ਪ੍ਰਾਪਤ ਕੀਤੀ ਹੈ। ਕਾਰਨੀ ਨੇ ਕਿਹਾ ਕਿ ਨਤੀਜੇ ਉਨ੍ਹਾਂ ਦੀ ਸਰਕਾਰ ਦੇ ਨਜ਼ਰੀਏ ’ਤੇ ਮੋਹਰ ਲਗਾਉਣ ਵਰਗੇ ਹਨ। ਕਿਊਬੈਕ ਦੇ ਨਤੀਜੇ ਸਭ ਤੋਂ ਹੈਰਾਨ ਕਰਨ ਵਾਲੇ ਸਾਬਤ ਹੋਏ। ਇਸ ਸੀਟ ’ਤੇ 2018 ਤੋਂ ਵਿਰੋਧੀ ਕੰਜ਼ਰਵੇਟਿਵ ਦਾ ਕਬਜ਼ਾ ਸੀ। ਬਾਕੀ ਦੋ ਸੀਟਾਂ ’ਤੇ ਪਹਿਲਾਂ ਵੀ ਲਿਬਰਲਜ਼ ਦਾ ਹੀ ਕਬਜ਼ਾ ਸੀ।
ਇਹ ਗੌਰ ਕਰਨ ਵਾਲੀ ਗੱਲ ਹੈ ਕਿ 21 ਅਗਸਤ ਨੂੰ ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਵਪਾਰ ਸੰਬੰਧੀ ਗੱਲਬਾਤ ਨਾਕਾਮ ਹੋ ਗਈ, ਕਿਉਂਕਿ ਦੋਵੇਂ ਪੱਖ ਕਿਸੇ ਸਮਝੌਤੇ ’ਤੇ ਨਹੀਂ ਪਹੁੰਚ ਸਕੇ। ਇਸ ਤੋਂ ਬਾਅਦ ਟਰੰਪ ਨੇ ਕੈਨੇਡਾ ਦੀਆਂ ਕਰੀਬ 20 ਅਰਬ ਡਾਲਰ ਦੀਆਂ ਵਸਤੂਆਂ 'ਤੇ 50 ਫੀਸਦ ਟੈਰਿਫ ਲਗਾ ਦਿੱਤਾ। ਇਸ ਦੇ ਜਵਾਬ ਵਿਚ ਕੈਨੇਡਾ ਵੀ ਅਮਰੀਕੀ ਉਤਪਾਦਾਂ ’ਤੇ ਟੈਰਿਫ ਲਗਾਉਣ ਵਾਲਾ ਹੈ।