- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਊਸ ਆਫ਼ ਕਾਮਨਜ਼ ਦੀ ਇਮੀਗ੍ਰੇਸ਼ਨ ਕਮੇਟੀ ’ਚ ਸਵਾਲਾਂ ਦੇ ਜਵਾਬ ਦਿੰਦਿਆਂ ਸਸਕੈਚਵਨ ਤੋਂ ਕੰਜ਼ਰਵੇਟਿਵ ਐੱਮਪੀ ਬ੍ਰੈਡ ਰੈਡਕੌਪ ਨੇ ਮੰਤਰੀ ਡੀਐਬ ਤੋਂ ਪੁੱਛਿਆ ਕਿ ਇਸ ਵੇਲੇ ਕੈਨੇਡਾ ’ਚ ਅਸਥਾਈ ਵਸਨੀਕਾਂ ਦੀ ਗਿਣਤੀ ਕਿੰਨੀ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਨਵਾਂ ਅੰਕੜਾ ਨਹੀਂ ਹੈ। ਸਟੈਟਿਸਟਿਕਸ ਕੈਨੇਡਾ ਦੇ ਆਖਰੀ ਅੰਦਾਜ਼ੇ ਮੁਤਾਬਕ, 1 ਜੁਲਾਈ ਤੱਕ ਦੇਸ਼ ਦੀ ਕੁੱਲ ਆਬਾਦੀ ਵਿਚ ਅਸਥਾਈ ਵਸਨੀਕਾਂ ਦੀ ਹਿੱਸੇਦਾਰੀ 6.7 ਫ਼ੀਸਦ ਸੀ।

ਨਿਰਮਲ ਸਿੰਘ ਮਾਨਸ਼ਾਹੀਆ, ਪੰਜਾਬੀ ਜਾਗਰਣ ਕਿਊਬੈਕ : 2027 ’ਚ ਕੈਨੇਡਾ ’ਚ ਅਸਥਾਈ ਵਸਨੀਕਾਂ ਦੀ ਗਿਣਤੀ ਸਰਕਾਰੀ ਟੀਚੇ ਤੋਂ ਵੱਧ ਰਹਿਣ ਦਾ ਅਨੁਮਾਨ ਹੈ। ਸਰਕਾਰ ਨੇ ਦੇਸ਼ ਦੀ ਕੁੱਲ ਆਬਾਦੀ ’ਚ ਅਸਥਾਈ ਰੈਜ਼ੀਡੈਂਟਸ ਦੀ ਹਿੱਸੇਦਾਰੀ ਪੰਜ ਫ਼ੀਸਦ ਤੋਂ ਹੇਠਾਂ ਕਰਨ ਦਾ ਟੀਚਾ ਰੱਖਿਆ ਹੋਇਆ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡੀਐਬ ਦਾ ਕਹਿਣਾ ਹੈ ਕਿ 2027 ਦੇ ਅਖੀਰ ਤੱਕ ਕੈਨੇਡਾ ਦੀ ਕੁੱਲ ਆਬਾਦੀ ’ਚ ਅਸਥਾਈ ਵਸਨੀਕਾਂ ਦੀ ਹਿੱਸੇਦਾਰੀ 5.5 ਫ਼ੀਸਦ ਜਾਂ ਇਸ ਤੋਂ ਘੱਟ ਰਹਿਣ ਦੀ ਉਮੀਦ ਹੈ, ਜੋ ਕਿ ਸਰਕਾਰ ਵੱਲੋਂ ਤੈਅ ਕੀਤੇ ਪੰਜ ਫ਼ੀਸਦ ਜਾਂ ਇਸ ਤੋਂ ਘੱਟ ਦੇ ਟੀਚੇ ਨਾਲੋਂ ਵੱਧ ਹੈ।
ਵੀਰਵਾਰ ਨੂੰ ਹਾਊਸ ਆਫ਼ ਕਾਮਨਜ਼ ਦੀ ਇਮੀਗ੍ਰੇਸ਼ਨ ਕਮੇਟੀ ’ਚ ਸਵਾਲਾਂ ਦੇ ਜਵਾਬ ਦਿੰਦਿਆਂ ਸਸਕੈਚਵਨ ਤੋਂ ਕੰਜ਼ਰਵੇਟਿਵ ਐੱਮਪੀ ਬ੍ਰੈਡ ਰੈਡਕੌਪ ਨੇ ਮੰਤਰੀ ਡੀਐਬ ਤੋਂ ਪੁੱਛਿਆ ਕਿ ਇਸ ਵੇਲੇ ਕੈਨੇਡਾ ’ਚ ਅਸਥਾਈ ਵਸਨੀਕਾਂ ਦੀ ਗਿਣਤੀ ਕਿੰਨੀ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਨਵਾਂ ਅੰਕੜਾ ਨਹੀਂ ਹੈ। ਸਟੈਟਿਸਟਿਕਸ ਕੈਨੇਡਾ ਦੇ ਆਖਰੀ ਅੰਦਾਜ਼ੇ ਮੁਤਾਬਕ, 1 ਜੁਲਾਈ ਤੱਕ ਦੇਸ਼ ਦੀ ਕੁੱਲ ਆਬਾਦੀ ਵਿਚ ਅਸਥਾਈ ਵਸਨੀਕਾਂ ਦੀ ਹਿੱਸੇਦਾਰੀ 6.7 ਫ਼ੀਸਦ ਸੀ।