- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟੇਸ਼ਨ ਵੱਲੋਂ ਜਾਰੀ ਸੱਦਾ ਪੱਤਰ ਅਨੁਸਾਰ ਇਹ ਸਮਾਗਮ ਸਵੇਰੇ 9:30 ਵਜੇ ਸ਼ੁਰੂ ਹੋਵੇਗਾ, ਜਦਕਿ ਰਿਬਨ ਕਟਿੰਗ ਦੀ ਰਸਮ ਦੁਪਹਿਰ 12 ਵਜੇ ਹੋਵੇਗੀ।

ਬਲਜਿੰਦਰ ਸੇਖਾ, ਮਿਸੀਸਾਗਾ: ਕੈਨੇਡਾ ਦੇ ਰੇਡੀਓ ਸਰੋਤਿਆਂ ਲਈ ਖੁਸ਼ਖਬਰੀ ਹੈ। CJMR 1320 ਰੇਡੀਓ ਸਟੇਸ਼ਨ ਵੱਲੋਂ ਆਪਣੇ ਨਵੇਂ ਸਟੂਡੀਓ ਦੇ ਗ੍ਰੈਂਡ ਓਪਨਿੰਗ ਸਮਾਗਮ ਦਾ ਆਯੋਜਨ ਮੰਗਲਵਾਰ, 24 ਨਵੰਬਰ 2026 ਨੂੰ ਕੀਤਾ ਜਾ ਰਿਹਾ ਹੈ।
ਸਟੇਸ਼ਨ ਵੱਲੋਂ ਜਾਰੀ ਸੱਦਾ ਪੱਤਰ ਅਨੁਸਾਰ ਇਹ ਸਮਾਗਮ ਸਵੇਰੇ 9:30 ਵਜੇ ਸ਼ੁਰੂ ਹੋਵੇਗਾ, ਜਦਕਿ ਰਿਬਨ ਕਟਿੰਗ ਦੀ ਰਸਮ ਦੁਪਹਿਰ 12 ਵਜੇ ਹੋਵੇਗੀ।
ਇਹ ਸਮਾਗਮ CJMR ਦੇ ਨਵੇਂ ਸਟੂਡੀਓ, ਯੂਨਿਟ 16, 1510 ਡਰਿਊ ਰੋਡ, ਮਿਸੀਸਾਗਾ ਵਿਖੇ ਕਰਵਾਇਆ ਜਾਵੇਗਾ।
ਇਸ ਮੌਕੇ ਮਹਿਮਾਨਾਂ ਨੂੰ ਨਵੇਂ ਸਟੂਡੀਓ ਦਾ ਦੌਰਾ ਕਰਨ ਅਤੇ ਲਾਈਵ ਰੇਡੀਓ ਪ੍ਰਸਾਰਣ ਦੌਰਾਨ ਆਪਣੇ ਵਿਚਾਰ ਅਤੇ ਸੰਦੇਸ਼ ਸਾਂਝੇ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ।
CJMR 1320 ਵੱਲੋਂ ਸਰੋਤਿਆਂ, ਭਾਈਚਾਰੇ ਦੇ ਮੈਂਬਰਾਂ ਅਤੇ ਸ਼ੁਭਚਿੰਤਕਾਂ ਨੂੰ ਇਸ ਖਾਸ ਮੌਕੇ ’ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।