- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਜ਼ਮਾਂ ਵਿੱਚੋਂ ਇਕ ਸੰਕੇਤ ਸਿੰਗਲਾ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉੱਥੇ ਹੀ ਸਾਹਿਲ, ਸਿਮਰਨਜੀਤ ਸਿੰਘ, ਹਰਸ਼ ਤੇ ਜਗਦੀਪ ਸਿੰਘ ਨੂੰ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਪ੍ਰਾਸੀਕਿਊਸ਼ਨ ਸਰਵਿਸ ਨੇ ਵੀਰਵਾਰ ਨੂੰ ਪੰਜਾਂ ’ਤੇ ਜਬਰੀ ਵਸੂਲੀ ਦਾ ਦੋਸ਼ ਲਾਇਆ।

ਟੋਰਾਂਟੋ (ਪੀਟੀਆਈ) : ਕੈਨੇਡਾ ਵਿਚ ਭਾਰਤੀ ਮੂਲ ਦੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ’ਤੇ ਜਬਰੀ ਵਸੂਲੀ ਦੇ ਮਾਮਲੇ ਵਿਚ ਦੋਸ਼ ਲਾਏ ਗਏ ਹਨ। ਇਸ ਮਾਮਲੇ ਵਿਚ ਗੋਲੀਬਾਰੀ, ਅੱਗਜ਼ਨੀ, ਹਥਿਆਰਾਂ ਦੀ ਤਸਕਰੀ ਅਤੇ ਨਸ਼ਿਆਂ ਨਾਲ ਸਬੰਧਤ ਅਪਰਾਧ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਆਟੋ ਡੀਲਰਸ਼ਿਪ ਦੀ 16 ਮਹੀਨੇ ਤੱਕ ਚੱਲੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ। ਡੀਲਰਸ਼ਿਪ ਦੇ ਸਹਿ-ਮਾਲਕਾਂ ਨੇ ਜੂਨ 2025 ਵਿਚ ਜਬਰੀ ਵਸੂਲੀ ਦੀ ਮੰਗ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਲੈਂਗਲੀ ਤੇ ਸਰੀ ਸਥਿਤ ਡੀਲਰਸ਼ਿਪ ’ਤੇ ਅੱਗਜ਼ਨੀ ਅਤੇ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਸਨ।
ਮੁਲਜ਼ਮਾਂ ਵਿੱਚੋਂ ਇਕ ਸੰਕੇਤ ਸਿੰਗਲਾ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉੱਥੇ ਹੀ ਸਾਹਿਲ, ਸਿਮਰਨਜੀਤ ਸਿੰਘ, ਹਰਸ਼ ਤੇ ਜਗਦੀਪ ਸਿੰਘ ਨੂੰ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਪ੍ਰਾਸੀਕਿਊਸ਼ਨ ਸਰਵਿਸ ਨੇ ਵੀਰਵਾਰ ਨੂੰ ਪੰਜਾਂ ’ਤੇ ਜਬਰੀ ਵਸੂਲੀ ਦਾ ਦੋਸ਼ ਲਾਇਆ। ਕੁਝ ਮੁਲਜ਼ਮਾਂ ’ਤੇ ਹਥਿਆਰਾਂ, ਅੱਗਜ਼ਨੀ, ਧਮਾਕਾਖੇਜ਼ਾਂ ਅਤੇ ਕੋਕੀਨ ਦੀ ਤਸਕਰੀ ਨਾਲ ਸਬੰਧਤ ਵਾਧੂ ਦੋਸ਼ ਵੀ ਲਾਏ ਗਏ ਹਨ।
ਰਿਪੋਰਟ ਮੁਤਾਬਕ ਸੰਕੇਤ ਸਿੰਗਲਾ ਅਤੇ ਸਿਮਰਨਜੀਤ ਨੇ ਅੱਗ ਜਾਂ ਧਮਾਕੇ ਰਾਹੀਂ ਇਕ ਵਾਹਨ ਨੂੰ ਨੁਕਸਾਨ ਪਹੁੰਚਾਇਆ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਆਟੋ ਸ਼ਾਪ ਵਿਚ ਮੋਲੋਟੋਵ ਕਾਕਟੇਲ (ਪੈਟਰੋਲ ਬੰਬ) ਸੁੱਟੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਹਿਲ ’ਤੇ ਕੋਕੀਨ ਦੀ ਤਸਕਰੀ ਤੇ ਪਾਬੰਦੀਸ਼ੁਦਾ ਹਥਿਆਰਾਂ ਦੇ ਤਬਾਦਲੇ ਦੇ ਦੋਸ਼ ਵੀ ਹਨ।