- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ, ਕੌਮਾਂਤਰੀ ਅਪਰਾਧਿਕ ਅਦਾਲਤ (ICC) ਦੇ ਅਧਿਕਾਰ ਖੇਤਰ ਅਤੇ ਸਰਕਾਰੀ ਅਧਿਕਾਰੀਆਂ ਨੂੰ ਕਾਨੂੰਨੀ ਸੁਰੱਖਿਆ ਦੇਣ ਬਾਰੇ ਵੀ ਚਰਚਾ ਹੋਈ। ਪਿਛਲੇ ਸਮੇਂ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਖਿਲਾਫ ਕਾਰਵਾਈ ਨੂੰ ਲੈਕੇ ਅਮਰੀਕਾ ਅਤੇ ਯੁਨਾਇਟੇਡ ਨੇਸਨਜ਼ ਵਿਚਾਲੇ ਤਲਖ਼ੀ ਦਾ ਮਾਹੌਲ ਬਣਿਆ ਰਿਹਾ। ਤਿੰਨਾਂ ਦੇਸ਼ਾਂ ਨੇ ਸਪੱਸ਼ਟ ਕੀਤਾ ਕਿ ਪ੍ਰਮਾਣੂ ਜੰਗ ਵਿੱਚ ਕਿਸੇ ਦੀ ਜਿੱਤ ਨਹੀਂ ਹੋ ਸਕਦੀ ਅਤੇ ਅਜਿਹੀ ਜੰਗ ਕਦੇ ਨਹੀਂ ਲੜੀ ਜਾਣੀ ਚਾਹੀਦੀ। ਇਸ ਸਹਿਮਤੀ ਨੂੰ ਦੁਨੀਆ ਦੀਆਂ ਤਿੰਨ ਵੱਡੀਆਂ ਤਾਕਤਾਂ ਵਿਚਾਲੇ ਕੂਟਨੀਤਕ ਸਹਿਯੋਗ ਵਧਾਉਣ ਦੀ ਇੱਕ ਅਹਿਮ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਨਿਰਮਲ ਸਿੰਘ ਮਾਨਸ਼ਾਹੀਆ, ਕੈਨੇਡਾ: ਚੀਨ ਅਤੇ ਰੂਸ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨਾਲ ਕਈ ਅਹਿਮ ਕੌਮਾਂਤਰੀ ਮੁੱਦਿਆਂ ’ਤੇ ਸਹਿਮਤੀ ਬਣੀ ਹੈ। ਇਨ੍ਹਾਂ ਵਿੱਚ ਯੁਨਾਇਟੇਡ ਨੇਸਨਜ਼ (UN) ਵਿੱਚ ਸੁਧਾਰ, ਵਿਸ਼ਵ ਪੱਧਰ ’ਤੇ ਤੇਲ ਦੀ ਸਪਲਾਈ ਵਧਾਉਣਾ ਅਤੇ ਪ੍ਰਮਾਣੂ ਹਥਿਆਰਾਂ ਦੇ ਖ਼ਤਰੇ ਨੂੰ ਘਟਾਉਣ ਲਈ ਗੱਲਬਾਤ ਸ਼ਾਮਲ ਹੈ। ਤਿੰਨਾਂ ਦੇਸ਼ਾਂ ਵਿਚਾਲੇ ਹੋਈ ਗੱਲਬਾਤ ਵਿੱਚ UN ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਊਰਜਾ ਸੁਰੱਖਿਆ ਮਜ਼ਬੂਤ ਕਰਨ ਅਤੇ ਪ੍ਰਮਾਣੂ ਹਥਿਆਰਾਂ ਦੇ ਫੈਲਾਅ ਨੂੰ ਰੋਕਣ ਵਰਗੇ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਕੌਮਾਂਤਰੀ ਅਪਰਾਧਿਕ ਅਦਾਲਤ (ICC) ਦੇ ਅਧਿਕਾਰ ਖੇਤਰ ਅਤੇ ਸਰਕਾਰੀ ਅਧਿਕਾਰੀਆਂ ਨੂੰ ਕਾਨੂੰਨੀ ਸੁਰੱਖਿਆ ਦੇਣ ਬਾਰੇ ਵੀ ਚਰਚਾ ਹੋਈ। ਪਿਛਲੇ ਸਮੇਂ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਖਿਲਾਫ ਕਾਰਵਾਈ ਨੂੰ ਲੈਕੇ ਅਮਰੀਕਾ ਅਤੇ ਯੁਨਾਇਟੇਡ ਨੇਸਨਜ਼ ਵਿਚਾਲੇ ਤਲਖ਼ੀ ਦਾ ਮਾਹੌਲ ਬਣਿਆ ਰਿਹਾ। ਤਿੰਨਾਂ ਦੇਸ਼ਾਂ ਨੇ ਸਪੱਸ਼ਟ ਕੀਤਾ ਕਿ ਪ੍ਰਮਾਣੂ ਜੰਗ ਵਿੱਚ ਕਿਸੇ ਦੀ ਜਿੱਤ ਨਹੀਂ ਹੋ ਸਕਦੀ ਅਤੇ ਅਜਿਹੀ ਜੰਗ ਕਦੇ ਨਹੀਂ ਲੜੀ ਜਾਣੀ ਚਾਹੀਦੀ। ਇਸ ਸਹਿਮਤੀ ਨੂੰ ਦੁਨੀਆ ਦੀਆਂ ਤਿੰਨ ਵੱਡੀਆਂ ਤਾਕਤਾਂ ਵਿਚਾਲੇ ਕੂਟਨੀਤਕ ਸਹਿਯੋਗ ਵਧਾਉਣ ਦੀ ਇੱਕ ਅਹਿਮ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਅਮਰੀਕਾ, ਚੀਨ ਅਤੇ ਰੂਦੇ ਦੇ ਰਾਸ਼ਟਰਪਤੀਆਂ ਟਰੰਪ-ਸ਼ੀ ਜਿਨਪਿੰਗ-ਪੁਤਿਨ ਦੀ ਬਹੁਚਰਚਿਤ ਤਿਕੋਣੀ ਮੀਟਿੰਗ ਸਮਾਪਤ ਹੋ ਗਈ ਹੈ। ਸਾਂਝੇ ਬਿਆਨ ਦੇ ਚਾਰ ਮੁੱਖ ਨੁਕਤੇ ਕੁਝ ਇਸ ਤਰ੍ਹਾਂ ਸਨ:
1. ਪ੍ਰਮਾਣੂ ਜੰਗ ਬੁਰੀ ਹੈ।
2. ਕੌਮਾਂਤਰੀ ਅਪਰਾਧਿਕ ਅਦਾਲਤ (ICC) ਦੀ ਲੋੜ ਨਹੀਂ।
3. ਤੇਲ ਅਤੇ ਪੈਟਰੋਲੀਅਮ ਉਤਪਾਦ ਚੰਗੇ ਹਨ।
4. ਸੰਯੁਕਤ ਰਾਸ਼ਟਰ (UN) ਨੂੰ ਆਪਣੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਕਰਨ ਦੀ ਲੋੜ ਹੈ।
ਡੋਨਾਲਡ ਟਰੰਪ ਦਾ ਮੁੱਖ ਸੰਦੇਸ਼
ਟਰੰਪ ਨੇ ਕਿਹਾ:
1. ਤਿੰਨੋਂ ਦੇਸ਼ ਦੁਨੀਆ ਦੀਆਂ ਸਭ ਤੋਂ ਵੱਡੀਆਂ ਪ੍ਰਮਾਣੂ ਤਾਕਤਾਂ ਹਨ ਅਤੇ ਉਨ੍ਹਾਂ ਦੀ ਵਿਸ਼ਵ ਸ਼ਾਂਤੀ ਬਣਾਈ ਰੱਖਣ ਵਿੱਚ ਵਿਸ਼ੇਸ਼ ਜ਼ਿੰਮੇਵਾਰੀ ਹੈ।
2. ਪ੍ਰਮਾਣੂ ਹਥਿਆਰਾਂ ਨੂੰ ਘਟਾਉਣ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ।
3. ਗੱਲਬਾਤ ਦੇ ਮੌਕਿਆਂ ਨੂੰ ਰੱਦ ਕਰਕੇ ਕਦੇ ਵੀ ਸ਼ਾਂਤੀ ਕਾਇਮ ਨਹੀਂ ਕੀਤੀ ਜਾ ਸਕਦੀ।
4. ਉਨ੍ਹਾਂ ਨੇ ਮੀਟਿੰਗ ਨੂੰ ਇਤਿਹਾਸ ਰਚਣ ਵਾਲੀ ਦੱਸਿਆ।
5. ਉਨ੍ਹਾਂ ਨੇ ਰੂਸ ਅਤੇ ਚੀਨ ਨਾਲ ਚੰਗੇ ਸਬੰਧਾਂ ਦੀ ਗੱਲ ਕੀਤੀ।
ਸ਼ੀ ਜਿਨਪਿੰਗ ਦਾ ਸਪੱਸ਼ਟ ਸੰਦੇਸ਼
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ APEC 2026 ਦੌਰਾਨ ਚੀਨ, ਰੂਸ ਅਤੇ ਅਮਰੀਕਾ ਦੀ ਮੀਟਿੰਗ ਵਿੱਚ ਸਪੱਸ਼ਟ ਸੰਦੇਸ਼ ਦਿੱਤਾ ਕਿ ਤਿੰਨਾਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਟਕਰਾਅ ਤੋਂ ਬਚਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਦੇ ਮੁੱਖ ਨੁਕਤੇ ਸਨ:
* ਸ਼ੀਤ ਯੁੱਧ ਵਾਲੀ ਸੋਚ ਨੂੰ ਪਿੱਛੇ ਛੱਡਿਆ ਜਾਵੇ।
* ਪ੍ਰਮਾਣੂ ਹਥਿਆਰਾਂ 'ਤੇ ਪਾਬੰਦੀ ਲਗਾ ਕੇ ਉਨ੍ਹਾਂ ਨੂੰ ਨਸ਼ਟ ਕੀਤਾ ਜਾਵੇ।
* ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਾ ਕੀਤੀ ਜਾਵੇ।
* ਹਰ ਦੇਸ਼ ਦੀ ਪ੍ਰਭੂਸੱਤਾ ਦਾ ਸਤਿਕਾਰ ਕੀਤਾ ਜਾਵੇ।
* ਆਰਥਿਕ ਸਹਿਯੋਗ ਵਧਾਇਆ ਜਾਵੇ ਅਤੇ ਸਪਲਾਈ ਚੇਨ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇ।
* ਜੰਗਾਂ ਅਤੇ ਵਿਵਾਦਾਂ ਦਾ ਹੱਲ ਲੜਾਈ ਦੀ ਬਜਾਏ ਗੱਲਬਾਤ ਰਾਹੀਂ ਕੱਢਿਆ ਜਾਵੇ।
ਵਲਾਦੀਮੀਰ ਪੁਤਿਨ ਦਾ ਮੁੱਖ ਸੰਦੇਸ਼
ਪੁਤਿਨ ਨੇ ਕਿਹਾ:
1. ਤਿੰਨਾਂ ਦੇਸ਼ਾਂ ਦੇ ਕਈ ਸਾਂਝੇ ਹਿੱਤ ਹਨ।
2. ਯੂਕਰੇਨ ਸਮੇਤ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਸੰਘਰਸ਼ਾਂ ਦਾ ਹੱਲ ਲੱਭਣ ਲਈ ਸਹਿਯੋਗ ਕਰਨਾ ਚਾਹੀਦਾ ਹੈ।
3. ਤਿੰਨਾਂ ਦੇਸ਼ਾਂ ਦੀ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਵਿੱਚ ਸਾਂਝੀ ਜ਼ਿੰਮੇਵਾਰੀ ਹੈ।
4. ਊਰਜਾ ਸੁਰੱਖਿਆ ਅਤੇ ਵਿਸ਼ਵ ਪੱਧਰੀ ਸਥਿਰਤਾ ਬਾਰੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ।
5. ਅਮਰੀਕਾ ਵੀ ਉਸਾਰੂ ਸਹਿਯੋਗ ਰਾਹੀਂ ਵਿਸ਼ਵ ਸਥਿਰਤਾ ਮਜ਼ਬੂਤ ਕਰ ਸਕਦਾ ਹੈ।
*ਪੁਤਿਨ ਨਾਲ ਸ਼ੀ ਜਿਨਪਿੰਗ ਦਾ ਰਵੱਈਆ ਵੀ ਚਰਚਾ ਦਾ ਵਿਸ਼ਾ*
ਇੱਕ ਹੋਰ ਧਿਆਨ ਦੇਣ ਵਾਲੀ ਗੱਲ ਇਹ ਰਹੀ ਕਿ ਕਈ ਮੌਕਿਆਂ 'ਤੇ ਸ਼ੀ ਜਿਨਪਿੰਗ ਦਾ ਪੁਤਿਨ ਪ੍ਰਤੀ ਰਵੱਈਆ ਕੁਝ ਵੱਖਰਾ ਨਜ਼ਰ ਆਇਆ। ਅਜਿਹਾ ਲੱਗਿਆ ਜਿਵੇਂ ਉਹ ਇਹ ਸੰਕੇਤ ਦੇ ਰਹੇ ਹੋਣ ਕਿ ਹੁਣ ਇਸ ਸਿਆਸੀ ਸਮੀਕਰਨ ਵਿੱਚ ਚੀਨ ਦੀ ਹੈਸੀਅਤ ਰੂਸ ਨਾਲੋਂ ਵਧੇਰੇ ਮਜ਼ਬੂਤ ਹੈ ਅਤੇ ਸ਼ੀ ਜਿਨਪਿੰਗ ਖ਼ੁਦ ਨੂੰ ਇਸ ਸਮੀਕਰਨ ਵਿੱਚ ਪ੍ਰਮੁੱਖ ਆਗੂ ਵਜੋਂ ਪੇਸ਼ ਕਰ ਰਹੇ ਹਨ।
ਇੱਥੋਂ ਤੱਕ ਕਿ ਪੁਤਿਨ ਦੇ ਸਵਾਗਤ ਲਈ ਵੀ ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਦੇ ਸਭ ਤੋਂ ਲੰਬੇ ਕੱਦ ਵਾਲੇ ਅਧਿਕਾਰੀ ਨੂੰ ਭੇਜਿਆ ਤਾਂ ਕਿ ਪੁਤਿਨ ਛੋਟਾ ਲੱਗੇ।
ਦੂਜੇ ਪਾਸੇ ਟਰੰਪ ਨੂੰ ਲੈਣ ਸ਼ੀ ਖੁਦ ਗਏ ਤੇ ਜੱਫੀ ਵੀ ਪਾਈ।
ਜਦੋਂ ਚੀਨ ਵਿੱਚ ਇਹ ਦੁਨੀਆ ਦੀ ਵਿਲੱਖਣ ਮੁਲਾਕਾਤ ਚੱਲ ਰਹੀ ਸੀ ਤਾਂ ਦੂਜੇ ਪਾਸੇ ਅਮਰੀਕਾ ਦੀ ਸਟਾਕ ਮਾਰਕੀਟ ਵਿੱਚ ਭੂਚਾਲ ਆ ਗਿਆ। ਏਐਮਡੀ ਦੇ ਸ਼ੇਅਰ ਅਚਾਨਕ 13% ਤੋਂ ਵੱਧ ਡਿਗ ਪਏ, ਜਦੋਂ ਖਬਰ ਆਈ ਕਿ ਇਹ ਚਿਪ ਚੀਨ ਨੂੰ ਗੈਰ-ਕਨੂੰਨੀ ਤੌਰ 'ਤੇ ਭੇਜ ਰਹੇ ਹਨ। ਇਸੇ ਨਾਲ ਹੀ ਹਰੇ ਚੱਲ ਰਹੇ ਸਪਾਈ ਤੇ ਨੈਸਡੈਕ ਇੰਡੈਕਸ ਸੁਰਖ ਲਾਲ ਹੋ ਗਏ।
ਨਵੀਡੀਆ ਵਿੱਚ ਗਿਰਾਵਟ ਵੀ ਅਜਿਹੀਆਂ ਖਬਰਾਂ (ਚਿਪ ਚੀਨ ਭੇਜੇ ਗਏ) ਅਤੇ ਬਾਅਦ 'ਚ ਸੀਈਓ ਜੈਨਸਨ ਹੁਆਂਗ ਦੇ ਸਕੈਂਡਲ ਨੇ ਲਿਆਂਦੀ ਸੀ। ਨਵੀਡੀਆ ਵਾਂਗ ਏਐਮਡੀ ਦੀ ਸੀਈਓ ਵੀ ਇੱਕ ਚੀਨੀ ਮੂਲ ਦੀ ਔਰਤ ਲੀਸਾ ਸੂ ਹੈ।