ਕੈਨੇਡੀਅਨਾਂ ਦੀਆਂ ਜੇਬਾਂ ਖਾਲੀ, ਵਿਦੇਸ਼ੀ ਮੁਲਕਾਂ ਨੂੰ ਕਰੋੜਾਂ ਡਾਲਰ ਦੀ ਮਦਦ ਕਿਉਂ? ਪੀਅਰ ਪੋਲੀਐਵ ਨੇ ਲਿਬਰਲ ਸਰਕਾਰ ਨੂੰ ਘੇਰਿਆ
ਕੰਜ਼ਰਵੇਟਿਵ ਆਗੂ ਪੀਅਰ ਪੋਲੀਐਵ ਨੇ ਅੱਜ ਲਿਬਰਲ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਜਦੋਂ ਕੈਨੇਡਾ ਵਿੱਚ ਲੋਕ ਦੁਆਨੀ ਦੁਆਨੀ ਲਈ ਲੇਲੜੀਆਂ ਕੱਢ ਰਹੇ ਹੋਣ...
Publish Date: Thu, 19 Nov 2026 08:00 AM (IST)
Updated Date: Thu, 19 Nov 2026 08:03 AM (IST)
ਨਿਰਮਲ ਸਿੰਘ ਮਾਨਸ਼ਾਹੀਆ, ਟੋਰਾਂਟੋ: ਕੰਜ਼ਰਵੇਟਿਵ ਆਗੂ ਪੀਅਰ ਪੋਲੀਐਵ ਨੇ ਅੱਜ ਲਿਬਰਲ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਜਦੋਂ ਕੈਨੇਡਾ ਵਿੱਚ ਲੋਕ ਦੁਆਨੀ ਦੁਆਨੀ ਲਈ ਲੇਲੜੀਆਂ ਕੱਢ ਰਹੇ ਹੋਣ ਉਦੋਂ ਬ੍ਰਾਜ਼ੀਲ ਨੂੰ $560 ਮਿਲੀਅਨ, ਯੁਕਰੇਨ ਨੂੰ 155 ਮਿਲੀਅਨ, ਕਾਂਗੋ ਨੂੰ $22 ਮਿਲੀਅਨ ਅਤੇ ਵਿਅਤਨਾਮ ਨੂੰ $8 ਮਿਲੀਅਨ ਡਾਲਰ ਦੇਣ ਦੀ ਕੀ ਤੁਕ ਬਣਦੀ ਹੈ! ਦੂਜੇ ਪਾਸੇ ਪੀਅਰ ਪੋਲੀਐਵ ਦੇ ਖਾਸਮਖਾਸ ਅਰਪਨ ਖੰਨਾ ਨੇ ਇਸਦੇ ਖਿਲਾਫ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ।