- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੀਰਵਾਰ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਜਟ ’ਚ ਐਲਾਨ ਕੀਤਾ ਗਿਆ ਕਿ 2027 ਦੇ ਅੰਤ ਤੱਕ ਕੈਨੇਡਾ ’ਚ ਪਹਿਲਾਂ ਹੀ ਰਹਿ ਰਹੇ 2 ਲੱਖ ਕੱਚੇ ਵਸਨੀਕਾਂ ਨੂੰ ਪੱਕੀ ਰਿਹਾਇਸ਼ ਦੇਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਸ ਯੋਜਨਾ ਨਾਲ ਉੱਥੇ ਰਹਿ ਰਹੇ 70 ਫ਼ੀਸਦੀ ਪੰਜਾਬੀਆਂ ਨੂੰ ਫਾਇਦਾ ਹੋਣ ਦੀ ਉਮੀਦ ਹੈ।

ਨਿਰਮਲ ਸਿੰਘ ਮਾਨਸ਼ਾਹੀਆ, ਪੰਜਾਬੀ ਜਾਗਰਣ, ਬਰੈਂਪਟਨ : ਕੈਨੇਡਾ ਸਰਕਾਰ 2027 ਦੇ ਅੰਤ ਤੱਕ 6 ਲੱਖ 22 ਹਜ਼ਾਰ ਇਮੀਗ੍ਰੈਂਸਟਸ ਨੂੰ ਪੀਆਰ (ਪਰਮਾਨੈਂਟ ਰੈਜ਼ੀਡੈਂਟਸ) ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ’ਚੋਂ 380,000 ਇਮੀਗ੍ਰੈਂਟਸ ਨੂੰ ਰੈਗੂਲਰ ਇਮੀਗ੍ਰੇਸ਼ਨ ਪਲਾਨ ਤਹਿਤ ਪੱਕੇ ਕੀਤਾ ਜਾਵੇਗਾ, ਜਦਕਿ 282,000 ਵਨ-ਟਾਈਮ ਇਨੀਸ਼ੀਏਟਿਵਜ਼ ਰਾਹੀਂ ਪੱਕੇ ਕੀਤਾ ਜਾਵੇਗਾ। ਇਹ ਉਹ ਲੋਕ ਹੋਣਗੇ ਜੋ ਪਹਿਲਾਂ ਹੀ ਕੈਨੇਡਾ ’ਚ ਰਹਿ ਰਹੇ ਹਨ। ਇਹ ਅੰਕੜੇ ਫੈਡਰਲ ਸਰਕਾਰ ਦੇ ਤਾਜ਼ਾ ਬਜਟ ਤੇ ਸਾਲਾਨਾ ਇਮੀਗ੍ਰੇਸ਼ਨ ਯੋਜਨਾ ’ਚ ਜਾਰੀ ਕੀਤੇ ਗਏ ਹਨ।
ਵੀਰਵਾਰ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਜਟ ’ਚ ਐਲਾਨ ਕੀਤਾ ਗਿਆ ਕਿ 2027 ਦੇ ਅੰਤ ਤੱਕ ਕੈਨੇਡਾ ’ਚ ਪਹਿਲਾਂ ਹੀ ਰਹਿ ਰਹੇ 2 ਲੱਖ ਕੱਚੇ ਵਸਨੀਕਾਂ ਨੂੰ ਪੱਕੀ ਰਿਹਾਇਸ਼ ਦੇਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਸ ਯੋਜਨਾ ਨਾਲ ਉੱਥੇ ਰਹਿ ਰਹੇ 70 ਫ਼ੀਸਦੀ ਪੰਜਾਬੀਆਂ ਨੂੰ ਫਾਇਦਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ’ਚ ਵਿਦਿਆਰਥੀ ਕੈਨੇਡਾ ’ਚ ਪੜ੍ਹਾਈ ਕਰ ਰਹੇ ਹਨ। ਸਰਕਾਰ ਦੀ 2027-2029 ਇਮੀਗ੍ਰੇਸ਼ਨ ਪੱਧਰ ਯੋਜਨਾ ਤਹਿਤ 2027 ’ਚ ਨਵੇਂ ਪੱਕੇ ਵਸਨੀਕਾਂ ਵਜੋਂ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਦਾ ਟੀਚਾ ਵੱਧ ਤੋਂ ਵੱਧ 4 ਲੱਖ 22 ਹਜ਼ਾਰ ਰੱਖਿਆ ਗਿਆ ਹੈ। 2027 ’ਚ ਅਸਥਾਈ ਵਸਨੀਕਾਂ ਨੂੰ ਪੀਆਰ ਦੇਣ ਲਈ ਰੱਖੀਆਂ ਗਈਆਂ 2 ਲੱਖ ਥਾਵਾਂ ’ਚੋਂ ਇਕ ਲੱਖ ਥਾਵਾਂ ਹੁਨਰਮੰਦ ਕਾਮਿਆਂ ਲਈ ਨਿਰਧਾਰਤ ਕੀਤੀਆਂ ਜਾਣਗੀਆਂ। ਇਨ੍ਹਾਂ ਕਾਮਿਆਂ ਨੂੰ ਐਕਸਪ੍ਰੈੱਸ ਐਂਟਰੀ ਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ (ਪੀਐੱਨਪੀ) ਰਾਹੀਂ ਪੀਆਰ ਦੇਣ ਦੀ ਪ੍ਰਕਿਰਿਆ ਸੂਬਾਈ ਤੇ ਖੇਤਰੀ ਸਰਕਾਰਾਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ।
ਮੁੱਖ ਅੰਕੜੇ:
ਕੁੱਲ ਸੰਭਾਵਿਤ ਪੀਆਰ: 6,22,000
ਕੈਨੇਡਾ ’ਚ ਪਹਿਲਾਂ ਤੋਂ ਰਹਿ ਰਹੇ ਅਸਥਾਈ ਵਸਨੀਕਾਂ ਲਈ ਪੱਕੇ ਹੋਣ ਦੇ ਮੌਕੇ: 2,00,000
ਇਨ੍ਹਾਂ ’ਚੋਂ ਹੁਨਰਮੰਦ ਕਾਮਿਆਂ ਲਈ ਮੌਕੇ: 1,00,000
ਵਿਦੇਸ਼ਾਂ ਤੋਂ ਨਵੇਂ ਪੀਆਰ ਵਜੋਂ ਆਉਣ ਵਾਲਿਆਂ ਦਾ ਟੀਚਾ: 4,22,000
----------------------