$130,000 ਦੀ ਇਹ ਅਧਿਕਤਮ ਛੋਟ $1.5 ਮਿਲੀਅਨ ਤੱਕ ਦੀ ਕੀਮਤ ਵਾਲੇ ਨਵੇਂ ਘਰਾਂ ਲਈ ਦਿੱਤੀ ਜਾਵੇਗੀ, ਅਤੇ ਅਨੁਪਾਤਕ ਤੌਰ 'ਤੇ $130,000 ਦੀ ਛੋਟ $1.5 ਮਿਲੀਅਨ ਦੇ ਘਰਾਂ ‘ਤੇ ਅਤੇ $1.85 ਮਿਲੀਅਨ ਅਤੇ ਇਸ ਤੋਂ ਵੱਧ ਦੇ ਘਰਾਂ ਲਈ ਅਧਿਕਤਮ ਇਹ ਛੋਟ ਘੱਟ ਕੇ $24,000 ਤੱਕ ਹੋਵੇਗੀ, ਪ੍ਰੋਵਿੰਸ ਤੇ ਅਤੇ ਫੈਡਰਲ ਸਰਕਾਰ ਵੱਲੋਂ ਪਹਿਲਾਂ ਕੀਤੇ ਵਾਅਦੇ ਜਿਸ ਵਿੱਚ ਪਹਿਲਾਂ $1 ਮਿਲੀਅਨ ਦੇ ਨਵੇਂ ਘਰ ਖਰੀਦਣ ਲਈ ਐਚਐਸਟੀ ਰੀਬੇਟ ਦੀ ਗੱਲ ਕੀਤੀ ਗਈ ਸੀ ਉਸ ਨੂੰ ਹੀ ਅੱਗੇ ਵਧਾਇਆ ਗਿਆ ਹੈ।

ਬਲਜਿੰਦਰ ਸੇਖਾ, ਟੋਰਾਂਟੋ: ਕੈਨੇਡਾ ਦੀ ਓਨਟਾਰੀਓ ਸਰਕਾਰ ਨੇ ਆਉਣ ਵਾਲੇ 2026 ਦੇ ਬਜਟ ਵਿੱਚ, $1 ਮਿਲੀਅਨ ਤੱਕ ਦੇ ਨਵੇਂ ਘਰਾਂ ਦੇ ਯੋਗ ਖਰੀਦਦਾਰਾਂ ਲਈ ਹਾਰਮੋਨਾਈਜ਼ਡ ਸੇਲਜ਼ ਟੈਕਸ (ਐਚਐਸਟੀ) ਦਾ ਪੂਰਾ 13 ਪ੍ਰਤੀਸ਼ਤ ਹਟਾ ਕੇ ਘਰਾਂ ਦੀ ਮਾਲਕੀ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਪਰਿਵਾਰਾਂ ਦੀ ਮਦਦ ਕਰਨਾ ਜਾਰੀ ਰੱਖ ਰਹੀ ਹੈ। $130,000 ਦੀ ਇਹ ਅਧਿਕਤਮ ਛੋਟ $1.5 ਮਿਲੀਅਨ ਤੱਕ ਦੀ ਕੀਮਤ ਵਾਲੇ ਨਵੇਂ ਘਰਾਂ ਲਈ ਦਿੱਤੀ ਜਾਵੇਗੀ, ਅਤੇ ਅਨੁਪਾਤਕ ਤੌਰ 'ਤੇ $130,000 ਦੀ ਛੋਟ $1.5 ਮਿਲੀਅਨ ਦੇ ਘਰਾਂ ‘ਤੇ ਅਤੇ $1.85 ਮਿਲੀਅਨ ਅਤੇ ਇਸ ਤੋਂ ਵੱਧ ਦੇ ਘਰਾਂ ਲਈ ਅਧਿਕਤਮ ਇਹ ਛੋਟ ਘੱਟ ਕੇ $24,000 ਤੱਕ ਹੋਵੇਗੀ, ਪ੍ਰੋਵਿੰਸ ਤੇ ਅਤੇ ਫੈਡਰਲ ਸਰਕਾਰ ਵੱਲੋਂ ਪਹਿਲਾਂ ਕੀਤੇ ਵਾਅਦੇ ਜਿਸ ਵਿੱਚ ਪਹਿਲਾਂ $1 ਮਿਲੀਅਨ ਦੇ ਨਵੇਂ ਘਰ ਖਰੀਦਣ ਲਈ ਐਚਐਸਟੀ ਰੀਬੇਟ ਦੀ ਗੱਲ ਕੀਤੀ ਗਈ ਸੀ ਉਸ ਨੂੰ ਹੀ ਅੱਗੇ ਵਧਾਇਆ ਗਿਆ ਹੈ।
ਪ੍ਰੋਵਿੰਸ ਅਤੇ ਫੈਡਰਲ ਸਰਕਾਰ ਦੀ ਇਸ ਭਾਈਵਾਲੀ ਨਾਲ ਓਨਟਾਰੀਓ ਵਿੱਚ ਘਰਾਂ ਦੀ ਖਰੀਦ ਵਿੱਚ ਕੁੱਲ ਟੈਕਸ ਰਾਹਤ ਵਿੱਚ ਲਗਭਗ $2.2 ਬਿਲੀਅਨ ਦੀ ਛੋਟ ਮਿਲੇਗੀ।
ਪ੍ਰੀਮੀਅਰ ਡੱਗ ਫੋਰਡ ਨੇ ਕਿਹਾ, "ਟੈਰਿਫਾਂ ਅਤੇ ਆਰਥਿਕ ਅਨਿਸ਼ਚਿਤਤਾ ਦੇ ਮੱਦੇਨਜ਼ਰ, ਸਾਡੀ ਸਰਕਾਰ ਪਰਿਵਾਰਾਂ ਲਈ ਕੀਮਤਾਂ ਘੱਟ ਕਰਨ, ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਅਤੇ ਜੀ7 ਵਿੱਚ ਸਭ ਤੋਂ ਵੱਧ ਪ੍ਰਤੀਯੋਗੀ, ਲਚਕੀਲਾ ਅਤੇ ਸਵੈ-ਨਿਰਭਰ ਅਰਥਵਿਵਸਥਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਫੈਡਰਲ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ।" “ਅੱਜ ਦਾ ਐਲਾਨ ਓਨਟਾਰੀਓ ਦੇ ਲੋਕਾਂ ਨੂੰ ਸਾਰਥਕ ਅਤੇ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗਾ, ਹਜ਼ਾਰਾਂ ਹੋਰ ਪਰਿਵਾਰਾਂ ਨੂੰ ਘਰ ਦੀ ਮਾਲਕੀ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਓਨਟਾਰੀਓ ਦੀ ਆਰਥਿਕਤਾ ਨੂੰ $2.7 ਬਿਲੀਅਨ ਤੱਕ ਵਧਾਉਣ ਵਿੱਚ ਮਦਦ ਕਰੇਗੀ।”
ਓਨਟਾਰੀਓ ਦਾ ਪ੍ਰਸਤਾਵ 1 ਅਪ੍ਰੈਲ, 2026 ਤੋਂ 31 ਮਾਰਚ, 2027 ਤੱਕ, ਇੱਕ ਸਾਲ ਲਈ ਮੌਜੂਦਾ ਪ੍ਰੋਵਿੰਸ਼ੀਅਲ ਐਚਐਸਟੀ ਨਿਊ ਹਾਊਸਿੰਗ ਰਿਬੇਟ ਅਤੇ ਨਵੀਂ ਰਿਹਾਇਸ਼ੀ ਰੈਂਟਲ ਪ੍ਰਾਪਰਟੀ ਰੀਬੇਟ ਨੂੰ ਮਜ਼ਬੂਤ ਕਰੇਗਾ। 13 ਪ੍ਰਤੀਸ਼ਤ ਐਚਐਸਟੀ ਛੋਟ ਅਗਲੇ ਸਾਲ ਓਨਟਾਰੀਓ ਵਿੱਚ 8,000 ਵਾਧੂ ਨਵੀਆਂ ਉਸਾਰੀਆਂ ਦੀ ਸ਼ੁਰੂਆਤ ਨੂੰ ਉਤਸ਼ਾਹਿਤ ਕਰ ਸਕਦੀ ਹੈ, ਅਤੇ 21,000 ਨੌਕਰੀਆਂ ਪੈਦਾ ਕਰੇਗੀ ਅਤੇ ਓਨਟਾਰੀਓ ਦੇ ਜੀਡੀਪੀ ਵਿਕਾਸ ਦਰ ਨੂੰ $2.7 ਬਿਲੀਅਨ ਤੱਕ ਵਧਾ ਸਕਦੀ ਹੈ।
ਪਿਛਲੇ ਸਾਲ ਅਕਤੂਬਰ ਵਿੱਚ ਓਨਟਾਰੀਓ ਨੇ $1 ਮਿਲੀਅਨ ਤੱਕ ਦੇ ਨਵੇਂ ਘਰਾਂ ਦੇ ਪਹਿਲੀ ਵਾਰ ਖਰੀਦਦਾਰਾਂ ਲਈ ਐਚਐਸਟੀ ਦੇ ਪੂਰੇ ਅੱਠ ਪ੍ਰਤੀਸ਼ਤ ਪ੍ਰੋਵਿੰਸ਼ੀਅਲ ਹਿੱਸੇ ਨੂੰ ਹਟਾਉਣ ਦੇ ਪ੍ਰਸਤਾਵ ਦਾ ਐਲਾਨ ਕੀਤਾ, ਪ੍ਰਸਤਾਵਿਤ ਫੈਡਰਲ ਜੀਐਸਟੀ/ਐਚਐਸਟੀ ਪਹਿਲੀ ਵਾਰ ਘਰ ਖਰੀਦਦਾਰਾਂ ਦੀ ਛੋਟ ਨਾਲ ਮੇਲ਼ ਖਾਂਦੀ ਹੈ, ਜਿਸ ਨੂੰ ਫੈਡਰਲ ਸਰਕਾਰ ਨੇ ਓਨਟਾਰੀਓ ਤੋਂ ਕਈ ਮਹੀਨਿਆਂ ਦੀ ਵਕਾਲਤ ਤੋਂ ਬਾਅਦ ਅਪਣਾਇਆ ਸੀ।
ਪਹਿਲੀ ਵਾਰ ਘਰ ਖਰੀਦਦਾਰਾਂ ਲਈ ਓਨਟਾਰੀਓ ਦੀਆਂ ਪ੍ਰਸਤਾਵਿਤ ਤਬਦੀਲੀਆਂ ਦਾ ਮਤਲਬ ਹੈ ਕਿ ਪ੍ਰੋਵਿੰਸ ਅਤੇ ਫੈਡਰਲ ਸਰਕਾਰ ਦੋਵਾਂ ਦੀਆਂ ਛੋਟਾਂ ਉਪਲਬਧ ਹੋਣਗੀਆਂ ਜੇਕਰ ਬਿਲਡਰ ਨਾਲ 20 ਮਾਰਚ, 2025 ਨੂੰ ਜਾਂ ਇਸ ਤੋਂ ਬਾਅਦ ਅਤੇ 31 ਦਸੰਬਰ, 2030 ਨੂੰ ਜਾਂ ਇਸ ਤੋਂ ਪਹਿਲਾਂ ਨਵੇਂ ਘਰ ਲਈ ਖਰੀਦ ਅਤੇ ਵਿਕਰੀ ਦਾ ਸਮਝੌਤਾ ਕੀਤਾ ਜਾਂਦਾ ਹੈ। ਓਨਟਾਰੀਓ ਫੈਡਰਲ ਸਰਕਾਰ ਨਾਲ ਰੀਬੇਟ ਲਾਗੂ ਕਰਨ 'ਤੇ ਕੰਮ ਕਰਨਾ ਜਾਰੀ ਰੱਖੇਗਾ।