- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਆਰਸੀਸੀ ਨੇ ਇਸ ਸਬੰਧ ਵਿਚ ਜਾਰੀ ਬਿਆਨ ਵਿਚ ਜ਼ੋਰ ਦੇ ਕੇ ਕਿਹਾ ਹੈ ਕਿ ਪਰਿਵਾਰਾਂ ਨੂੰ ਮੁੜ ਮਿਲਾਉਣਾ ਅਜੇ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਢਾਂਚੇ ਦਾ ਮਹੱਤਵਪੂਰਨ ਹਿੱਸਾ ਹੈ। ਮਾਪੇ ਅਤੇ ਦਾਦਾ-ਦਾਦੀ ਸੁਪਰ ਵੀਜ਼ਾ ਜ਼ਰੀਏ ਆਪਣੇ ਪਰਿਵਾਰਾਂ ਨਾਲ ਮਿਲਣਾ ਜਾਰੀ ਰੱਖ ਸਕਦੇ ਹਨ।

ਜਾਗਰਣ ਨਿਊਜ਼ ਨੈਟਵਰਕ, ਨਵੀਂ ਦਿੱਲੀ : ਕੈਨੇਡਾ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਟਿਕਾਊ ਬਣਾਈ ਰੱਖਣ ਲਈ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ (ਪੀਜੀਪੀ) ਤਹਿਤ ਨਵੀਆਂ ਅਰਜ਼ੀਆਂ ਨੂੰ ਸਵੀਕਾਰ ਕਰਨ ’ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦਾ ਕਹਿਣਾ ਹੈ ਕਿ ਮੌਜੂਦਾ ਫਾਈਲਾਂ ’ਤੇ ਪ੍ਰਕਿਰਿਆ ਜਾਰੀ ਰਹੇਗੀ ਅਤੇ 2026-2028 ਦੀ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਮੁਤਾਬਕ 2026 ਵਿਚ ਸਥਾਈ ਰਿਹਾਇਸ਼ ਲਈ 15,000 ਲੋਕਾਂ ਨੂੰ ਮਨਜ਼ੂਰੀ ਦੇਣ ਦੀ ਯੋਜਨਾ ਹੈ। ਇਸ ਕਦਮ ਨਾਲ ਪ੍ਰਕਿਰਿਆ ਵਿਚ ਲੱਗਣ ਵਾਲੇ ਸਮੇਂ ਵਿਚ ਕਮੀ ਆਵੇਗੀ।
ਆਈਆਰਸੀਸੀ ਨੇ ਇਸ ਸਬੰਧ ਵਿਚ ਜਾਰੀ ਬਿਆਨ ਵਿਚ ਜ਼ੋਰ ਦੇ ਕੇ ਕਿਹਾ ਹੈ ਕਿ ਪਰਿਵਾਰਾਂ ਨੂੰ ਮੁੜ ਮਿਲਾਉਣਾ ਅਜੇ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਢਾਂਚੇ ਦਾ ਮਹੱਤਵਪੂਰਨ ਹਿੱਸਾ ਹੈ। ਮਾਪੇ ਅਤੇ ਦਾਦਾ-ਦਾਦੀ ਸੁਪਰ ਵੀਜ਼ਾ ਜ਼ਰੀਏ ਆਪਣੇ ਪਰਿਵਾਰਾਂ ਨਾਲ ਮਿਲਣਾ ਜਾਰੀ ਰੱਖ ਸਕਦੇ ਹਨ। ਸੁਪਰ ਵੀਜ਼ਾ ਤਹਿਤ ਕੈਨੇਡਾ ਵਿਚ ਇੱਕੋ ਵਾਰੀ ਪੰਜ ਸਾਲਾਂ ਤੱਕ ਰਹਿਣ ਅਤੇ ਕਈ ਵਾਰੀ ਵਿਚ 10 ਸਾਲਾਂ ਤੱਕ ਰਹਿਣ ਦੀ ਆਗਿਆ ਮਿਲਦੀ ਹੈ। ਹਾਲ ਹੀ ਵਿਚ ਕੀਤੀਆਂ ਗਈਆਂ ਤਬਦੀਲੀਆਂ ਨੇ ਆਮਦਨ ਅਤੇ ਸਿਹਤ ਬੀਮਾ ਦੀਆਂ ਜ਼ਰੂਰਤਾਂ ਨੂੰ ਆਸਾਨ ਕਰ ਕੇ ਸੁਪਰ ਵੀਜ਼ਾ ਨੂੰ ਹੋਰ ਸੁਗਮ ਬਣਾ ਦਿੱਤਾ ਹੈ।
ਆਈਆਰਸੀਸੀ ਨੇ ਕਿਹਾ ਹੈ ਕਿ ਉਹ ਅਗਲੇ ਨੋਟਿਸ ਤੱਕ ਨਵੇਂ ਇੰਟਰੈਸਟ-ਟੂ-ਸਪਾਂਸਰ ਫਾਰਮ ਸਵੀਕਾਰ ਨਹੀਂ ਕਰੇਗਾ ਜਾਂ ਸੰਭਾਵੀ ਸਪਾਂਸਰ ਨੂੰ ਅਰਜ਼ੀ ਦੇਣ ਲਈ ਨਹੀਂ ਬੁਲਾਵੇਗਾ। ਆਈਆਰਸੀਸੀ ਨੇ ਹਾਲ ਹੀ ਵਿਚ ਐਕਸ ’ਤੇ ਨਾਗਰਿਕਾਂ ਅਤੇ ਸਥਾਈ ਵਾਸੀਆਂ ਨੂੰ ਇਮੀਗ੍ਰੇਸ਼ਨ ਲਈ ਜੀਵਨਸਾਥੀ ਜਾਂ ਪਾਰਟਨਰ ਨੂੰ ਸਪਾਂਸਰ ਕਰਦੇ ਸਮੇਂ ਮੈਰਿਜ ਫਰਾਡ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ, ‘‘ਕਿਸੇ ਨਾਲ ਵਿਆਹ ਕਰਨ ਅਤੇ ਉਨ੍ਹਾਂ ਨੂੰ ਕੈਨੇਡਾ ਆਉਣ ਲਈ ਸਪਾਂਸਰ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚੋ, ਖ਼ਾਸ ਕਰਕੇ ਜੇ ਤੁਸੀਂ ਹਾਲ ਹੀ ਵਿਚ ਮਿਲੇ ਹੋ, ਉਹ ਜਲਦੀ ਵਿਆਹ ਕਰਨਾ ਚਾਹੁੰਦਾ ਹੈ, ਉਹ ਪਹਿਲਾਂ ਕਈ ਵਾਰ ਵਿਆਹ ਕਰ ਚੁੱਕਾ ਹੈ ਜਾਂ ਕਾਮਨ-ਲਾਅ ਰਿਸ਼ਤੇ ਵਿਚ ਰਿਹਾ ਹੈ, ਉਸ ਨੇ ਆਪਣੇ ਪਿਛੋਕੜ ਜਾਂ ਪਰਿਵਾਰ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਹੈ।’’