
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖ਼ਬਰਾਂ ਮੁਤਾਬਕ, ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਹੋਟਲ ਨੇ ਐਂਟਰੀ ਦੇਣ ਤੋਂ ਮਨ੍ਹਾ ਕਰਦੇ ਹੋਏ ਆਪਣੇ ਡਰੈੱਸ ਕੋਡ ਦਾ ਹਵਾਲਾ ਦਿੱਤਾ। ਹਾਲਾਂਕਿ, ਸੋਸ਼ਲ ਮੀਡੀਆ ਯੂਜ਼ਰਜ਼ ਦਾ ਦਾਅਵਾ ਹੈ ਕਿ ਹੋਟਲ ਦੀ ਵੈੱਬਸਾਈਟ ’ਤੇ ਅਜਿਹੀ ਕਿਸੇ ਪਾਬੰਦੀ ਦਾ ਜ਼ਿਕਰ ਨਹੀਂ ਹੈ। ਇਸ ਘਟਨਾ ਤੋਂ ਬਾਅਦ ਨਸਲਵਾਦ ਤੇ ਧਾਰਮਿਕ ਭੇਦਭਾਵ ਦੇ ਦੋਸ਼ ਲੱਗ ਰਹੇ ਹਨ।

ਜੇਐੱਨਐੱਨ, ਸਾਲਜ਼ਬਰਗ (ਆਸਟ੍ਰੀਆ): ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਸਿੱਖ ਨੌਜਵਾਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਉਸ ਦੇ ਇਕ ਸਾਥੀ ਨਾਲ ਆਸਟ੍ਰੀਆ ਵਿਚ ਕੂਲ ਮਾਮਾ ਹੋਟਲ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਨੇ ਦਸਤਾਰ ਸਜਾਈ ਹੋਈ ਸੀ। ਖ਼ਬਰਾਂ ਮੁਤਾਬਕ, ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਹੋਟਲ ਨੇ ਐਂਟਰੀ ਦੇਣ ਤੋਂ ਮਨ੍ਹਾ ਕਰਦੇ ਹੋਏ ਆਪਣੇ ਡਰੈੱਸ ਕੋਡ ਦਾ ਹਵਾਲਾ ਦਿੱਤਾ। ਹਾਲਾਂਕਿ, ਸੋਸ਼ਲ ਮੀਡੀਆ ਯੂਜ਼ਰਜ਼ ਦਾ ਦਾਅਵਾ ਹੈ ਕਿ ਹੋਟਲ ਦੀ ਵੈੱਬਸਾਈਟ ’ਤੇ ਅਜਿਹੀ ਕਿਸੇ ਪਾਬੰਦੀ ਦਾ ਜ਼ਿਕਰ ਨਹੀਂ ਹੈ। ਇਸ ਘਟਨਾ ਤੋਂ ਬਾਅਦ ਨਸਲਵਾਦ ਤੇ ਧਾਰਮਿਕ ਭੇਦਭਾਵ ਦੇ ਦੋਸ਼ ਲੱਗ ਰਹੇ ਹਨ।