- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈਦਰਾਬਾਦ ਨਾਲ ਸੰਬੰਧਤ 37 ਸਾਲਾ ਰਹਿਮਤ ਪਾਸ਼ਾ 14 ਦਸੰਬਰ 2025 ਨੂੰ ਬੋਂਡੀ ਬੀਚ ਨੇੜੇ ਆਪਣੀ ਕੈਬ ਚਲਾ ਰਿਹਾ ਸੀ ਜਦੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਮੌਕੇ ਤੋਂ ਆਪਣੀ ਜਾਨ ਬਚਾ ਕੇ ਨਿਕਲਣ ਦੀ ਬਜਾਏ ਉਸ ਨੇ ਕਰੀਬ ਤਿੰਨ ਘੰਟੇ ਤੱਕ ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ਅਤੇ ਐਂਬੂਲੈਂਸਾਂ ਤੱਕ ਪਹੁੰਚਾਇਆ ਅਤੇ ਐਮਰਜੈਂਸੀ ਸੇਵਾਵਾਂ ਦੀ ਹਰ ਸੰਭਵ ਮਦਦ ਕੀਤੀ। ਰਿਪੋਰਟਾਂ ਮੁਤਾਬਕ ਉਸ ਦੀ ਇਸ ਦਲੇਰੀ ਸਦਕਾ ਕਰੀਬ 18 ਤੋਂ 20 ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕੀਆਂ।

ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ: ਸਿਡਨੀ ਦੇ ਬੋਂਡੀ ਬੀਚ ਇਲਾਕੇ ਵਿੱਚ ਦਸੰਬਰ 2025 ਦੌਰਾਨ ਹੋਏ ਦਹਿਸ਼ਤਗਰਦੀ ਹਮਲੇ ਸਮੇਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਮਦਦ ਕਰਨ ਵਾਲੇ ਭਾਰਤੀ ਮੂਲ ਦੇ ਕੈਬ ਡਰਾਈਵਰ ਰਹਿਮਤ ਪਾਸ਼ਾ ਨੂੰ ਆਸਟ੍ਰੇਲੀਆ ਸਰਕਾਰ ਨੇ ਉਸ ਦੀ ਅਸਾਧਾਰਣ ਬਹਾਦਰੀ ਦੇ ਸਨਮਾਨ ਵਜੋਂ ਪੱਕੀ ਰਿਹਾਇਸ਼ (PR) ਪ੍ਰਦਾਨ ਕੀਤੀ ਹੈ।
ਹੈਦਰਾਬਾਦ ਨਾਲ ਸੰਬੰਧਤ 37 ਸਾਲਾ ਰਹਿਮਤ ਪਾਸ਼ਾ 14 ਦਸੰਬਰ 2025 ਨੂੰ ਬੋਂਡੀ ਬੀਚ ਨੇੜੇ ਆਪਣੀ ਕੈਬ ਚਲਾ ਰਿਹਾ ਸੀ ਜਦੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਮੌਕੇ ਤੋਂ ਆਪਣੀ ਜਾਨ ਬਚਾ ਕੇ ਨਿਕਲਣ ਦੀ ਬਜਾਏ ਉਸ ਨੇ ਕਰੀਬ ਤਿੰਨ ਘੰਟੇ ਤੱਕ ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ਅਤੇ ਐਂਬੂਲੈਂਸਾਂ ਤੱਕ ਪਹੁੰਚਾਇਆ ਅਤੇ ਐਮਰਜੈਂਸੀ ਸੇਵਾਵਾਂ ਦੀ ਹਰ ਸੰਭਵ ਮਦਦ ਕੀਤੀ। ਰਿਪੋਰਟਾਂ ਮੁਤਾਬਕ ਉਸ ਦੀ ਇਸ ਦਲੇਰੀ ਸਦਕਾ ਕਰੀਬ 18 ਤੋਂ 20 ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕੀਆਂ।
ਆਸਟ੍ਰੇਲੀਆ ਸਰਕਾਰ ਨੇ ਨਾ ਸਿਰਫ਼ ਉਸ ਨੂੰ PR ਦਿੱਤੀ ਹੈ ਸਗੋਂ ਉਸ ਦੀ ਪਤਨੀ ਅਤੇ ਤਿੰਨ ਬੱਚਿਆਂ ਦੀਆਂ ਵੀਜ਼ਾ ਅਰਜ਼ੀਆਂ ’ਤੇ ਵੀ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਉਹ ਵੀ ਜਲਦੀ ਆਸਟ੍ਰੇਲੀਆ ਆ ਕੇ ਉਸ ਨਾਲ ਰਹਿ ਸਕਣ। ਇਸ ਤੋਂ ਇਲਾਵਾ ਰਹਿਮਤ ਪਾਸ਼ਾ ਨੂੰ ਬਹਾਦਰੀ ਸਨਮਾਨ ਲਈ ਨਾਮਜ਼ਦ ਵੀ ਕੀਤਾ ਗਿਆ ਹੈ ਅਤੇ ਹਮਲੇ ਦੌਰਾਨ ਉਸ ਵੱਲੋਂ ਪਹਿਨੀ ਗਈ ਟੋਪੀ ਨੂੰ ਸਿਡਨੀ ਦੇ ਇੱਕ ਮਿਊਜ਼ੀਅਮ ਵਿੱਚ ਸੰਭਾਲ ਕੇ ਰੱਖਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਰਹਿਮਤ ਪਾਸ਼ਾ ਦਾ ਮੰਨਣਾ ਹੈ ਕਿ ਇਸ ਬਹਾਦਰੀ ਨੇ ਉਨ੍ਹਾਂ ਨੂੰ ਦੇਸ਼ ਭਰ ਵਿੱਚ ਸਨਮਾਨ ਦਿਵਾਇਆ ਹੈ ਪਰ ਉਸ ਦਿਨ ਦੇ ਦਰਦਨਾਕ ਮੰਜ਼ਰ ਅੱਜ ਵੀ ਉਸ ਦੇ ਮਨ ਵਿੱਚ ਤਾਜ਼ਾ ਅਤੇ ਉਹ ਅਜੇ ਤੱਕ ਉਸ ਸਦਮੇ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕਿਆ ਹੈ ।