- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਇਹ ਬੱਚੀ ਵਿਲੱਖਣ ਪ੍ਰਤਿਭਾ ਦੀ ਮਾਲਕ ਹੈ, ਉਸ ਨੇ ਬਿਨਾਂ ਕਿਸੇ ਟਿਊਸ਼ਨ, ਗਾਈਡ ਅਤੇ ਨਿਰਦੇਸ਼ਣ ਦੇ ਇਸ ਪ੍ਰਤਿਯੋਗਤਾ ਬਾਰੇ ਸੁਣਿਆ ਸੀ ਅਤੇ ਇਸਦੀ ਤਿਆਰੀ ਅਰੰਭ ਕਰ ਦਿੱਤੀ। ਇਸਦੇ ਪਹਿਲੇ ਪੜਾਅ ਤਹਿਤ ਉਸਨੇ ਬ੍ਰਿਸਬੇਨ ਵਿਚ ਹੋਏ ਮੁੱਢਲੀ ਪ੍ਰੀਖਿਆ ਪਾਸ ਕੀਤੀ ਤੇ ਫਿਰ ਅਗਲੇ ਪੜਾਅ ਤਹਿਤ ਨਿਊਜ਼ੀਲੈਂਡ ਵਿਚ ਜਿੱਤ ਹਾਸਲ ਕਰਦਿਆਂ ਅਮਰੀਕਾ ਵਿਚ ਹੋਏ ਅੰਤਿਮ ਮੁਕਾਬਲੇ ਲਈ ਕੁਆਲੀਫਾਈ ਕੀਤਾ ਸੀ।

ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ: ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਸਟਰੈਟਨ ਸਟੇਟ ਸਕੂਲ ਦੀ ਵਿਦਿਆਰਥਣ ਅਤੇ ਪੰਜਾਬ ਤੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁੰਨੜਾ ਨਾਲ ਸੰਬੰਧਿਤ ਅਵਨੂਰ ਕੌਰ ਨੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਵਿਸ਼ਵ ਸਕਾਲਰ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਵਿਸ਼ਿਆਂ ਵਿੱਚ ਹਿੱਸਾ ਲੈਂਦਿਆਂ 12 ਸੋਨੇ ਦੇ ਅਤੇ ਤਿੰਨ ਚਾਂਦੀ ਦੇ ਤਗ਼ਮੇ ਪ੍ਰਾਪਤ ਕੀਤੇ। ਬ੍ਰਿਸਬੇਨ ਤੋਂ ਦਿਲਬਾਗ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਹੋਣਹਾਰ ਧੀ ਇਸ ਵੇਲੇ ਦਸਵੀਂ ਕਲਾਸ ਵਿਚ ਪੜ੍ਹਦੀ ਹੈ।ਜ਼ਿਕਰਯੋਗ ਹੈ ਕਿ ਇਹ ਬੱਚੀ ਵਿਲੱਖਣ ਪ੍ਰਤਿਭਾ ਦੀ ਮਾਲਕ ਹੈ, ਉਸ ਨੇ ਬਿਨਾਂ ਕਿਸੇ ਟਿਊਸ਼ਨ, ਗਾਈਡ ਅਤੇ ਨਿਰਦੇਸ਼ਣ ਦੇ ਇਸ ਪ੍ਰਤਿਯੋਗਤਾ ਬਾਰੇ ਸੁਣਿਆ ਸੀ ਅਤੇ ਇਸਦੀ ਤਿਆਰੀ ਅਰੰਭ ਕਰ ਦਿੱਤੀ। ਇਸਦੇ ਪਹਿਲੇ ਪੜਾਅ ਤਹਿਤ ਉਸਨੇ ਬ੍ਰਿਸਬੇਨ ਵਿਚ ਹੋਏ ਮੁੱਢਲੀ ਪ੍ਰੀਖਿਆ ਪਾਸ ਕੀਤੀ ਤੇ ਫਿਰ ਅਗਲੇ ਪੜਾਅ ਤਹਿਤ ਨਿਊਜ਼ੀਲੈਂਡ ਵਿਚ ਜਿੱਤ ਹਾਸਲ ਕਰਦਿਆਂ ਅਮਰੀਕਾ ਵਿਚ ਹੋਏ ਅੰਤਿਮ ਮੁਕਾਬਲੇ ਲਈ ਕੁਆਲੀਫਾਈ ਕੀਤਾ ਸੀ।
ਵਿਸ਼ਵ ਸਕਾਲਰ ਕੱਪ ਜੋ ਕਿ 2007 ਵਿਚ ਸਾਊਥ ਕੋਰੀਆ ਵਿਚ ਪਹਿਲੀ ਵਾਰ ਕਰਵਾਇਆ ਗਿਆ ਸੀ, ਹੁਣ ਪੂਰੇ ਵਿਸ਼ਵ ਵਿਚ ਸਕੂਲੀ ਵਿਦਿਆਰਥੀਆਂ ਦੀ ਬੌਧਿਕ ਪ੍ਰਤਿਭਾ ਨੂੰ ਨਿਖਾਰਨ ਵਿਚ ਯੋਗਦਾਨ ਪਾਉਣ ਵਾਲਾ ਇਕ ਮਿਆਰੀ ਕੱਪ ਬਣ ਗਿਆ ਹੈ। ਇਸ ਵਿਚ ਆਪਣੀ ਬੁੱਧੀ ਅਤੇ ਕਾਬਲੀਅਤ ਦਾ ਮੁਜ਼ਾਹਰਾ ਕਰਦਿਆਂ ਕਿਸੇ ਪੰਜਾਬੀ ਬੱਚੇ ਵੱਲੋਂ ਕੀਤਾ ਗਿਆ ਇਹ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਅਤੇ ਹੋਰਨਾਂ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਵਿਸ਼ਵ ਸਕਾਲਰ ਕੱਪ ਵਿਚ ਕਾਫੀ ਵਿਸ਼ਿਆਂ ਬਾਰੇ ਮੁਕਾਬਲਾ ਕਰਵਾਇਆ ਜਾਂਦਾ ਹੈ। ਇਹ ਮੁਕਾਬਲਾ ਜਿੱਥੇ ਨਵੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਦਾ ਹੈ, ਉੱਥੇ ਭਵਿੱਖ ਦੇ ਵਿਦਵਾਨ, ਵਿਗਿਆਨੀ ਅਤੇ ਖੋਜ ਕਰਤਾਵਾਂ ਨੂੰ ਪੈਦਾ ਕਰਨ ਦੀ ਪਨੀਰੀ ਤਿਆਰ ਕਰਦਾ ਹੈ। ਅਵਨੂਰ ਕੌਰ ਦੇ ਪ੍ਰਦਰਸ਼ਨ ਨਾਲ ਜਿੱਥੇ ਪਰਿਵਾਰ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਬਹੁਤ ਖੁਸ਼ ਹਨ, ਉੱਥੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਅਤੇ ਗੌਰਵ ਦੀ ਲਹਿਰ ਹੈ।