- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Apple ਦੇ ਪੁਰਾਣੇ ਓਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਡਿਵਾਈਸਾਂ ਦੇ ਯੂਜ਼ਰਜ਼ ਉਦੋਂ ਤਕ WhatsApp ਐਕਸੈਸ ਨਹੀਂ ਕਰ ਸਕਣਗੇ ਜਦੋਂ ਤਕ ਕਿ ਉਹ ਆਪਣੇ ਡਿਵਾਈਸਾਂ ਨੂੰ ਅਪਡੇਟ ਨਹੀਂ ਕਰ ਲੈਂਦੇ। ਇਹ ਬਦਲਾਅ Meta ਦੀ ਉਸ ਰੂਟੀਨ ਪ੍ਰੈਕਟਿਸ ਦਾ ਹਿੱਸਾ ਹੈ ਜਿਸ ਤਹਿਤ ਕੰਪਨੀ ਸਮੇਂ-ਸਮੇਂ 'ਤੇ ਰਿਵਿਊ ਕਰਦੀ ਹੈ ਕਿ ਉਸ ਨੇ ਆਪਣੇ ਪਲੇਟਫਾਰਮਾਂ 'ਤੇ ਕਿਸ OS ਵਰਜ਼ਨ ਨੂੰ ਸਪੋਰਟ ਦੇਣਾ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : Meta ਨੇ ਐਲਾਨ ਕੀਤਾ ਹੈ ਕਿ WhatsApp ਇਸ ਸਾਲ ਦੇ ਅੰਤ 'ਚ Apple ਡਿਵਾਈਸਾਂ ਲਈ ਆਪਣੀਆਂ ਘੱਟੋ-ਘੱਟ ਸਾਫਟਵੇਅਰ ਲੋੜਾਂ ਨੂੰ ਸਖ਼ਤ ਕਰਨ ਜਾ ਰਿਹਾ ਹੈ ਜਿਸ ਨਾਲ ਯੂਜ਼ਰਜ਼ ਨੂੰ ਤਿਆਰੀ ਕਰਨ ਲਈ ਕੁਝ ਮਹੀਨਿਆਂ ਦਾ ਸਮਾਂ ਮਿਲ ਜਾਵੇਗਾ। 30 ਨਵੰਬਰ 2026 ਤੋਂ iPhones ਅਤੇ iPads 'ਤੇ WhatsApp ਸੇਵਾ ਜਾਰੀ ਰੱਖਣ ਲਈ iOS 15.5 ਜਾਂ ਇਸ ਤੋਂ ਬਾਅਦ ਦਾ ਵਰਜ਼ਨ ਅਤੇ iPadOS 15.5 ਜਾਂ ਇਸ ਤੋਂ ਬਾਅਦ ਦਾ ਵਰਜ਼ਨ ਹੋਣਾ ਜ਼ਰੂਰੀ ਹੋਵੇਗਾ। Apple ਦੇ ਪੁਰਾਣੇ ਓਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਡਿਵਾਈਸਾਂ ਦੇ ਯੂਜ਼ਰਜ਼ ਉਦੋਂ ਤਕ WhatsApp ਐਕਸੈਸ ਨਹੀਂ ਕਰ ਸਕਣਗੇ ਜਦੋਂ ਤਕ ਕਿ ਉਹ ਆਪਣੇ ਡਿਵਾਈਸਾਂ ਨੂੰ ਅਪਡੇਟ ਨਹੀਂ ਕਰ ਲੈਂਦੇ। ਇਹ ਬਦਲਾਅ Meta ਦੀ ਉਸ ਰੂਟੀਨ ਪ੍ਰੈਕਟਿਸ ਦਾ ਹਿੱਸਾ ਹੈ ਜਿਸ ਤਹਿਤ ਕੰਪਨੀ ਸਮੇਂ-ਸਮੇਂ 'ਤੇ ਰਿਵਿਊ ਕਰਦੀ ਹੈ ਕਿ ਉਸ ਨੇ ਆਪਣੇ ਪਲੇਟਫਾਰਮਾਂ 'ਤੇ ਕਿਸ OS ਵਰਜ਼ਨ ਨੂੰ ਸਪੋਰਟ ਦੇਣਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ WhatsApp ਨੇ ਆਪਣੀਆਂ ਮਿਨੀਮਮ iOS ਲੋੜਾਂ ਨੂੰ ਵਧਾਇਆ ਹੈ। ਪਿਛਲੇ ਸਾਲ, ਐਪ ਨੇ iOS 15.1 ਤੋਂ ਪੁਰਾਣੇ ਵਰਜ਼ਨਾਂ ਲਈ ਸਪੋਰਟ ਬੰਦ ਕਰ ਦਿੱਤੀ ਸੀ ਜਿਸ ਨਾਲ iPhone 5s, iPhone 6 ਅਤੇ iPhone 6 Plus ਦੇ ਨਾਲ ਇਸ ਦੀ ਅਨੁਕੂਲਤਾ ਖ਼ਤਮ ਹੋ ਗਈ ਸੀ।
ਹਾਲਾਂਕਿ, ਆਉਣ ਵਾਲਾ ਇਹ ਅਪਡੇਟ ਪਿਛਲੇ ਮੁਕਾਬਲੇ ਘੱਟ ਪਰੇਸ਼ਾਨ ਕਰਨ ਵਾਲਾ ਸਾਬਤ ਹੋਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਜੋ ਵੀ iPhone ਅਤੇ iPad ਫਿਲਹਾਲ iOS 15.1 ਅਤੇ iPadOS 15.1 ਚਲਾਉਣ ਯੋਗ ਹਨ, ਉਨ੍ਹਾਂ ਨੂੰ ਆਸਾਨੀ ਨਾਲ 15.5 'ਤੇ ਵੀ ਅਪਡੇਟ ਕੀਤਾ ਜਾ ਸਕਦਾ ਹੈ। ਇਸ ਲਈ ਇਸ ਨਵੀਂ ਲੋੜ ਕਾਰਨ ਸਪੋਰਟਿਡ ਡਿਵਾਈਸਾਂ ਦੀ ਲਿਸਟ 'ਚੋਂ ਕੋਈ ਵੀ ਨਵਾਂ ਫੋਨ ਮਾਡਲ ਬਾਹਰ ਨਹੀਂ ਹੋ ਰਿਹਾ ਹੈ। ਇਸ ਦੇ ਬਾਵਜੂਦ, ਯੂਜ਼ਰਜ਼ ਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਉਨ੍ਹਾਂ ਦਾ ਡਿਵਾਈਸ ਅਪਡੇਟਿਡ ਸਾਫਟਵੇਅਰ 'ਤੇ ਹੀ ਚੱਲ ਰਿਹਾ ਹੋਵੇ।
ਪੁਰਾਣੇ ਪਰ ਸਪੋਰਟਿਡ ਮਾਡਲਾਂ ਦੇ ਮਾਲਕਾਂ ਨੂੰ- ਜਿਨ੍ਹਾਂ ਵਿਚ iPhone 6s, iPhone 6s Plus, ਫਸਟ ਜਨਰੇਸ਼ਨ iPhone SE, iPhone 7, iPhone 7 Plus, iPad Air 2 ਅਤੇ iPad mini 4 ਸ਼ਾਮਲ ਹਨ, ਨੂੰ ਇਹ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਡਿਵਾਈਸਾਂ 'ਚ iOS 15.8.8 ਜਾਂ iPadOS 15.8.8 ਚੱਲ ਰਿਹਾ ਹੋਵੇ। ਕਿਉਂਕਿ, ਇਨ੍ਹਾਂ ਮਾਡਲਾਂ ਲਈ ਇਹੋ ਸਭ ਤੋਂ ਲੇਟੈਸਟ ਉਪਲਬਧ ਸਾਫਟਵੇਅਰ ਹੈ।
Apple ਡਿਵਾਈਸਾਂ 'ਤੇ WhatsApp ਇਸਤੇਮਾਲ ਕਰਨ ਵਾਲੇ ਜ਼ਿਆਦਾਤਰ ਯੂਜ਼ਰਜ਼ 'ਤੇ ਇਸ ਬਦਲਾਅ ਦਾ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ, ਜੋ ਲੋਕ ਅਜੇ ਵੀ ਪੁਰਾਣੇ ਹਾਰਡਵੇਅਰ ਦਾ ਇਸਤੇਮਾਲ ਕਰ ਰਹੇ ਹਨ ਅਤੇ ਜਿਨ੍ਹਾਂ ਨੇ ਹਾਲ ਹੀ 'ਚ ਉਸ ਨੂੰ ਅਪਡੇਟ ਨਹੀਂ ਕੀਤਾ ਹੈ, ਉਨ੍ਹਾਂ ਨੂੰ ਆਪਣੀ ਮੈਸੇਜਿੰਗ ਸਰਵਿਸ ਵਿੱਚ ਕਿਸੇ ਵੀ ਰੁਕਾਵਟ ਤੋਂ ਬਚਣ ਲਈ 30 ਨਵੰਬਰ ਦੀ ਡੈੱਡਲਾਈਨ ਤੋਂ ਪਹਿਲਾਂ ਕਦਮ ਚੁੱਕਣਾ ਚਾਹੀਦਾ ਹੈ।