- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਕਾਰੀਆਂ ਨੇ ਲੋਕਾਂ ਨੂੰ ਅਜਿਹੇ ਆਕਰਸ਼ਕ ਦਾਅਵਿਆਂ 'ਤੇ ਭਰੋਸਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ ਜੋ ਬਿਨਾਂ ਕਿਸੇ ਅਧਿਕਾਰਤ ਸੂਚਨਾ ਦੇ ਮਹਿੰਗੇ ਪ੍ਰੋਡਕਟ ਜਾਂ ਲਾਭ ਦੇਣ ਦਾ ਵਾਅਦਾ ਕਰਦੇ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਰਕਾਰ ਸੰਬੰਧੀ ਕਿਸੇ ਵੀ ਮਿਲੀ ਜਾਣਕਾਰੀ 'ਤੇ ਭਰੋਸਾ ਕਰਨ ਤੋਂ ਪਹਿਲਾਂ ਅਧਿਕਾਰਤ ਚੈਨਲਾਂ ਰਾਹੀਂ ਉਸਦੀ ਪੁਸ਼ਟੀ ਕਰਨ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਗਰਮੀਆਂ ਅੱਜਕੱਲ੍ਹ ਪਹਿਲਾਂ ਦੀ ਤੁਲਨਾ 'ਚ ਕਾਫ਼ੀ ਗਰਮ ਹੁੰਦੀਆਂ ਜਾ ਰਹੀਆਂ ਹਨ। ਇਸ ਲਈ AC ਹੁਣ ਲਗਜ਼ਰੀ ਨਹੀਂ ਰਹੇ ਬਲਕਿ ਜ਼ਰੂਰਤ ਬਣ ਗਏ ਹਨ। ਅਜਿਹੇ 'ਚ ਜੇਕਰ ਤੁਹਾਨੂੰ ਫ੍ਰੀ AC ਬਾਰੇ ਕੋਈ ਖ਼ਬਰ ਮਿਲਦੀ ਹੈ, ਤਾਂ ਇਹ ਆਸਾਨੀ ਨਾਲ ਤੁਹਾਡਾ ਧਿਆਨ ਖਿੱਚ ਸਕਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵਾਇਰਲ ਵੀਡੀਓ 'ਚ ਦਾਅਵਾ ਕੀਤਾ ਗਿਆ ਕਿ ਕੇਂਦਰ ਸਰਕਾਰ ਆਧਾਰ ਕਾਰਡ ਰਾਹੀਂ ਹਰ ਨਾਗਰਿਕ ਨੂੰ ਮੁਫ਼ਤ ਏਅਰ ਕੰਡੀਸ਼ਨਰ ਦੇ ਰਹੀ ਹੈ। ਇਸ ਆਫ਼ਰ ਤੋਂ ਖ਼ੁਸ਼ ਹੋ ਕੇ, ਕਈ ਲੋਕਾਂ ਨੇ ਆਨਲਾਈਨ ਦੱਸੀਆਂ ਗਈਆਂ ਹਦਾਇਤਾਂ ਨੂੰ ਫਾਲੋ ਵੀ ਕੀਤਾ। ਹਾਲਾਂਕਿ, ਫ੍ਰੀ ਵਿਚ AC ਪਾਉਣ ਦੀ ਬਜਾਏ, ਉਹ ਆਪਣੀ ਸਾਰੀ ਪਰਸਨਲ ਫਾਇਨਾਂਸ਼ੀਅਲ ਡਿਟੇਲ ਗੁਆ ਸਕਦੇ ਹਨ। ਸਰਕਾਰ ਨੇ ਹਾਲ ਹੀ 'ਚ ਸਾਫ਼ ਕੀਤਾ ਹੈ ਕਿ ਅਜਿਹੀ ਕੋਈ ਸਕੀਮ ਨਹੀਂ ਹੈ ਅਤੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਇਸ ਝਾਂਸੇ ਵਿੱਚ ਨਾ ਆਉਣ। ਆਓ ਜਾਣਦੇ ਹਾਂ ਇਸ ਸਕੈਮ ।
ਆਨਲਾਈਨ ਇਕ ਵਾਇਰਲ ਵੀਡੀਓ ਸਰਕੂਲੇਟ ਹੋ ਰਿਹਾ ਹੈ ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਆਧਾਰ ਕਾਰਡ ਧਾਰਕਾਂ ਲਈ ਫ੍ਰੀ AC ਯੋਜਨਾ ਦੀ ਘੋਸ਼ਣਾ ਕਰਦੇ ਹੋਏ ਦਿਖਾਈ ਦੇ ਰਹੇ ਹਨ। PIB ਦੀ ਫੈਕਟ ਚੈੱਕ ਯੂਨਿਟ ਨੇ ਇਸ ਦਾਅਵੇ ਨੂੰ ਗ਼ਲਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਬਦਲਿਆ ਗਿਆ ਹੈ ਤੇ ਕੇਂਦਰ ਸਰਕਾਰ ਅਜਿਹੀ ਕੋਈ ਯੋਜਨਾ ਨਹੀਂ ਚਲਾ ਰਹੀ।
ਇੰਨਾ ਹੀ ਨਹੀਂ, ਅਧਿਕਾਰੀਆਂ ਨੇ ਲੋਕਾਂ ਨੂੰ ਅਜਿਹੇ ਆਕਰਸ਼ਕ ਦਾਅਵਿਆਂ 'ਤੇ ਭਰੋਸਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ ਜੋ ਬਿਨਾਂ ਕਿਸੇ ਅਧਿਕਾਰਤ ਸੂਚਨਾ ਦੇ ਮਹਿੰਗੇ ਪ੍ਰੋਡਕਟ ਜਾਂ ਲਾਭ ਦੇਣ ਦਾ ਵਾਅਦਾ ਕਰਦੇ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਰਕਾਰ ਸੰਬੰਧੀ ਕਿਸੇ ਵੀ ਮਿਲੀ ਜਾਣਕਾਰੀ 'ਤੇ ਭਰੋਸਾ ਕਰਨ ਤੋਂ ਪਹਿਲਾਂ ਅਧਿਕਾਰਤ ਚੈਨਲਾਂ ਰਾਹੀਂ ਉਸਦੀ ਪੁਸ਼ਟੀ ਕਰਨ।
ਫਿਲਹਾਲ ਸਰਕਾਰ ਨੇ ਅਧਿਕਾਰਤ ਤੌਰ 'ਤੇ ਇਹ ਨਹੀਂ ਦੱਸਿਆ ਕਿ ਇਹ ਫ੍ਰੀ AC ਯੋਜਨਾ ਸਕੈਮ ਕਿਵੇਂ ਕੰਮ ਕਰਦਾ ਹੈ ਪਰ ਅਜਿਹੇ ਸਕੈਮ ਆਮ ਤੌਰ 'ਤੇ ਯੂਜ਼ਰਸ ਨੂੰ ਕਿਸੇ ਲਿੰਕ ਤੋਂ APK ਫਾਈਲ ਡਾਊਨਲੋਡ ਕਰਨ ਲਈ ਕਹਿੰਦੇ ਹਨ। ਇੱਕ ਵਾਰ ਜਦੋਂ ਤੁਸੀਂ ਐਪ ਡਾਊਨਲੋਡ ਅਤੇ ਇੰਸਟਾਲ ਕਰ ਲੈਂਦੇ ਹੋ ਤਾਂ ਹੈਕਰਜ਼ ਨੂੰ ਤੁਹਾਡੇ ਡਿਵਾਈਸ ਤੇ ਨਿੱਜੀ ਜਾਣਕਾਰੀ ਦਾ ਐਕਸੈਸ ਮਿਲ ਜਾਂਦਾ ਹੈ।
ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਦੇ-ਕਦੇ ਸਕੈਮਰਸ ਬੁਕਿੰਗ ਕਰਨ ਜਾਂ ਆਫ਼ਰ ਕੀਤੇ ਗਏ ਏਅਰ ਕੰਡੀਸ਼ਨਰ ਦੀ ਡਿਲੀਵਰੀ ਦੇ ਲਈ ਛੋਟੀ ਜਿਹੀ ਪੇਮੈਂਟ ਮੰਗ ਸਕਦੇ ਹਨ। ਅਕਸਰ ਉਹ ਦਾਅਵਾ ਕਰਦੇ ਹਨ ਕਿ ਪੈਸੇ ਵਾਪਸ ਮਿਲ ਜਾਣਗੇ ਅਤੇ ਇਹ ਰਜਿਸਟ੍ਰੇਸ਼ਨ ਜਾਂ ਆਈਟਮ ਦੀ ਡਿਲੀਵਰੀ ਦੀ ਲਾਗਤ ਨੂੰ ਕਵਰ ਕਰਨ ਲਈ ਹੁੰਦਾ ਹੈ।
ਇੱਕ ਹੋਰ ਤਰੀਕਾ ਹੈ ਜਿਸ ਵਿੱਚ ਯੂਜ਼ਰਸ ਨੂੰ ਫਾਰਮ ਭਰਨ ਅਤੇ ਬੈਂਕਿੰਗ ਡਿਟੇਲ, ਕਾਰਡ ਡਿਟੇਲ, ਆਧਾਰ ਨੰਬਰ ਤੇ ਦੂਜੀਆਂ (ਸੰਵੇਦਨਸ਼ੀਲ ਜਾਣਕਾਰੀਆਂ ਵਰਗੀ ਪਰਸਨਲ ਇਨਫਰਮੇਸ਼ਨ ਦੇਣ ਲਈ ਕਿਹਾ ਜਾਂਦਾ ਹੈ।
ਅਜਿਹੇ ਘੁਟਾਲਿਆਂ ਤੋਂ ਸੁਰੱਖਿਅਤ ਰਹਿਣਾ ਆਸਾਨ ਹੈ; ਤੁਹਾਨੂੰ ਬੱਸ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ: