TikTok Ban In India : Google ਤੋਂ ਬਾਅਦ ਹੁਣ Apple ਨੇ ਵੀ ਆਪਣੇ ਐਪ ਸਟੋਰ ਤੋਂ Tiktok ਨੂੰ ਕੀਤਾ BLOCK
PUBG ਦੇ ਕਈ ਥਾਵਾਂ 'ਤੇ ਬੈਨ ਹੋਣ ਤੋਂ ਬਾਅਦ ਹੁਣ Google ਨੇ ਭਾਰਤ 'ਚ ਮਦਰਾਸ ਹਾਈਕਰੋਟਾਂ ਦੇ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਹਰਮਨ ਪਿਆਰੇ ਵੀਡੀਓ ਐਪ TikTok ਨੂੰ ਗੂਗਲ ਪਲੇ ਸਟੋਰ ਤੋਂ ਬਲਾਕ ਕਰ ਦਿੱਤਾ ਹੈ।
Publish Date: Wed, 17 Apr 2019 04:14 PM (IST)
Updated Date: Thu, 18 Apr 2019 02:22 PM (IST)
PUBG ਦੇ ਕਈ ਥਾਵਾਂ 'ਤੇ ਬੈਨ ਹੋਣ ਤੋਂ ਬਾਅਦ ਹੁਣ Google ਨੇ ਭਾਰਤ 'ਚ ਮਦਰਾਸ ਹਾਈਕਰੋਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹਰਮਨ ਪਿਆਰੇ ਵੀਡੀਓ ਐਪ TikTok ਨੂੰ ਗੂਗਲ ਪਲੇਅ ਸਟੋਰ ਤੋਂ ਬਲਾਕ ਕਰ ਦਿੱਤਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਹੁਣ ਤੋਂ ਕੋਈ ਵੀ ਭਾਰਤੀ ਯੂਜ਼ਰ ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਨਹੀਂ ਕਰ ਸਕੇਗਾ। ਤੁਹਾਨੂੰ ਦੱਸ ਦੇਈਏ ਕਿ ਹਾਈਕੋਰਟ ਨੇ bytendance ਕੰਪਨੀ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਕੰਪਨੀ ਨੇ TikTok ਐਪ 'ਤੇ ਬੈਨ ਖ਼ਤਮ ਕਰਨ ਦੀ ਬੇਨਤੀ ਕੀਤੀ ਸੀ।
Tiktok ਬੱਚਿਆਂ 'ਤੇ ਪਾ ਰਿਹਾ ਸੀ ਗ਼ਲਤ ਅਸਰ : ਕੋਰਟ
ਮਦਰਾਸ ਹਾਈਕੋਰਟ ਨੇ ਕੇਂਦਰ ਨੂੰ 3 ਅਪ੍ਰੈਲ ਨੂੰ ਕਿਹਾ ਸੀ ਕਿ ਉਹ TikTok 'ਤੇ ਬੈਨ ਲਗਾਏ। TikTok 'ਤੇ ਮੁੱਖ ਦੋਸ਼ ਇਹ ਲਗਾਇਆ ਗਿਆ ਹੈ ਕਿ ਇਹ ਐਪ ਐਡਲਟ ਕੰਟੈਂਟ ਪਰੋਸ ਰਹੀ ਹੈ। ਇਸ ਨਾਲ ਬੱਚਿਆਂ 'ਤੇ ਗਲਤ ਪ੍ਰਭਾਵ ਪੈ ਰਿਹਾ ਹੈ। ਇਸ ਨੂੰ ਲੈ ਕੇ ਇਕ ਵਿਅਕਤੀ ਨੇ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ। ਖ਼ਬਰਾਂ ਮੁਤਾਬਿਕ, ਇਸ ਲਈ ਕੇਂਦਰ ਨੇ Apple ਤੇ Google ਨੂੰ ਪੱਤਰ ਭੇਜਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਹਾਈਕੋਰਟ ਦੇ ਹੁਕਮ ਦੀ ਪਾਲਣਾ ਕਰਨ। ਇਸ ਪੱਤਰ 'ਚ TikTok 'ਤੇ ਬੈਨ ਲਗਾਉਣ ਨੂੰ ਕਿਹਾ ਗਿਆ ਸੀ ਕਿ ਇਸ ਹੁਕਮ ਤੋਂ ਬਾਅਦ ਹੁਣ Google ਨੇ TikTok ਨੂੰ ਆਪਣੇ ਪਲੇਅ ਸਟੋਰ ਤੋਂ ਬੈਨ ਕਰ ਦਿੱਤਾ ਹੈ। Google ਦਾ ਕਹਿਣਾ ਹੈ ਕਿ ਉਹ ਇਸ ਐਪ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਕੋਰਟ ਦੇ ਹੁਕਮ ਮੁਤਾਬਿਕ ਇਸ ਐਪ ਨੂੰ ਬੈਨ ਕਰ ਰਿਹਾ ਹੈ।
TikTok ਨੇ ਬੰਦ ਕੀਤੇ ਕੁਝ ਯੂਜ਼ਰਸ ਦੇ ਅਕਾਊਂਟ
ਕੁਝ ਸਮੇਂ ਪਹਿਲੇ ਕੰਪਨੀ ਨੇ ਕੁਝ ਯੂਜ਼ਰਸ ਦੇ ਅਕਾਊਂਟ ਨੂੰ ਬੰਦ ਕਰ ਦਿੱਤਾ ਸੀ। ਮੀਡੀਆ ਰਿਪੋਰਟ ਮੁਤਾਬਿਕ, ਕੁਝ Tiktok ਯੂਜ਼ਰਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਕਾਊਂਟ ਨੂੰ ਬੰਦ ਕਰ ਦਿੱਤਾ ਹੈ। ਕੁਝ ਯੂਜ਼ਰਸ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਕੁਝ ਵੀਡੀਓਜ਼ ਨੂੰ ਡਿਲੀਟ ਕੀਤਾ ਹੈ। ਯੂਜ਼ਰ ਦਾ ਕਹਿਣਾ ਹੈ ਕਿ ਇਹ ਵੀਡੀਓਜ਼ ਜਾਂ ਅਕਾਊਂਟ ਬਿਨਾਂ ਜਾਣਕਾਰੀ ਤੋਂ ਡਿਲੀਟ ਕੀਤੇ ਗਏ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ TikTok ਨੇ ਆਪਣੀ ਪ੍ਰਾਈਵੇਸੀ ਪਾਲਿਸੀ 'ਚ ਬਦਲਾਅ ਕੀਤੇ ਹਨ। ਇਸ ਤਹਿਤ 13 ਸਾਲ ਤੋਂ ਘੱਟ ਉਮਰ ਦੇ ਯੂਜ਼ਰਜ਼ ਦੇ ਅਕਾਊਂਟ ਬੰਦ ਕੀਤੇ ਜਾਣਗੇ। ਐਪ ਯੂਜ਼ਰਜ਼ ਤੋਂ ਉਨ੍ਹਾਂ ਦੀ ਉਮਰ ਦੀ ਜਾਣਕਾਰੀ ਵੀ ਲਈ ਜਾਵੇਗੀ।