- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Tata Motorsਵੱਲੋਂ ਜਲਦ ਹੀ Sierra EV ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿਰਮਾਤਾ ਵੱਲੋਂ ਇਸ ਐਸਯੂਵੀ ਨੂੰ ਮੰਗਲਵਾਰ ਯਾਨੀ ਕੱਲ੍ਹ ਰਸਮੀ ਤੌਰ 'ਤੇ ਦੇਸ਼ ਵਿਚ ਲਾਂਚ ਕੀਤਾ ਜਾਵੇਗਾ।

ਆਟੋ ਡੈਸਕ, ਨਵੀਂ ਦਿੱਲੀ : ਵਾਹਨ ਨਿਰਮਾਤਾ ਟਾਟਾ ਮੋਟਰਜ਼ ਵੱਲੋਂ ਕਈ ਸੈਗਮੈਂਟਾਂ 'ਚ ਵਾਹਨਾਂ ਦੀ ਵਿਕਰੀ ਕੀਤੀ ਜਾਂਦੀ ਹੈ। ਨਿਰਮਾਤਾ ਇਲੈਕਟ੍ਰਿਕ ਐਸਯੂਵੀ (Electric SUV) ਸੈਗਮੈਂਟ 'ਚ ਜਲਦ ਹੀ ਨਵੀਂ ਐਸਯੂਵੀ ਵਜੋਂ Tata Sierra EV ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਐਸਯੂਵੀ ਨੂੰ ਕੱਲ੍ਹ ਕਿਸ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ ਅਤੇ ਕਿਸ ਤਰ੍ਹਾਂ ਦੀਆਂ ਖ਼ੂਬੀਆਂ ਨਾਲ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਟਾਟਾ ਮੋਟਰਜ਼ ਵੱਲੋਂ ਜਲਦ ਹੀ ਸਿਏਰਾ ਈਵੀ (Sierra EV) ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿਰਮਾਤਾ ਵੱਲੋਂ ਇਸ ਐਸਯੂਵੀ ਨੂੰ ਕੱਲ੍ਹ ਰਸਮੀ ਤੌਰ 'ਤੇ ਦੇਸ਼ ਵਿੱਚ ਲਾਂਚ ਕੀਤਾ ਜਾਵੇਗਾ।
ਨਿਰਮਾਤਾ ਵੱਲੋਂ ਇਸ ਐਸਯੂਵੀ 'ਚ ਕਈ ਬਿਹਤਰੀਨ ਫੀਚਰਸ ਪੇਸ਼ ਕੀਤੇ ਜਾ ਸਕਦੇ ਹਨ। ਇਸ ਵਿਚ 10.25 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ, 12.3 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਅਤੇ ਅੱਗੇ ਬੈਠਣ ਵਾਲੇ ਯਾਤਰੀ ਲਈ ਵੱਖਰੀ 12.3 ਇੰਚ ਦੀ ਸਕ੍ਰੀਨ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਵਿੱਚ ਐਲਈਡੀ (LED) ਲਾਈਟਾਂ, ਐਲਈਡੀ ਡੀਆਰਐਲ (LED DRLs) ਅਤੇ ਪੈਨੋਰਮਿਕ ਸਨਰੂਫ ਵਰਗੇ ਫੀਚਰਸ ਮਿਲ ਸਕਦੇ ਹਨ।
ਇਸ ਐਸਯੂਵੀ 'ਚ 65kWh ਅਤੇ 75kWh ਦੇ ਬੈਟਰੀ ਵਿਕਲਪ ਦਿੱਤੇ ਜਾ ਸਕਦੇ ਹਨ। TATA ਨੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਹੈ ਕਿ Sierra EV ਰੀਅਰ-ਵ੍ਹੀਲ ਡ੍ਰਾਈਵ (RWD) ਅਤੇ ਆਲ-ਵ੍ਹੀਲ ਡ੍ਰਾਈਵ (AWD) ਦੋਵਾਂ ਵਰਜ਼ਨਾਂ 'ਚ ਆਵੇਗੀ।
ਨਿਰਮਾਤਾ ਵੱਲੋਂ ਇਸ ਐਸਯੂਵੀ ਨੂੰ ਰਸਮੀ ਤੌਰ 'ਤੇ 30 ਜੂਨ ਨੂੰ ਲਾਂਚ ਕੀਤਾ ਜਾਵੇਗਾ, ਉਦੋਂ ਹੀ ਇਸ ਦੀ ਕੀਮਤ ਦੀ ਸਹੀ ਜਾਣਕਾਰੀ ਮਿਲ ਸਕੇਗੀ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਭਾਰਤ ਵਿੱਚ 20 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਪੇਸ਼ ਕੀਤਾ ਜਾ ਸਕਦਾ ਹੈ।
ਟਾਟਾ ਵੱਲੋਂ ਸਿਏਰਾ ਈਵੀ ਨੂੰ ਇਲੈਕਟ੍ਰਿਕ ਐਸਯੂਵੀ ਸੈਗਮੈਂਟ 'ਚ ਪੇਸ਼ ਕੀਤਾ ਜਾਵੇਗਾ। ਇਸ ਸੈਗਮੈਂਟ 'ਚ ਇਸ ਦਾ ਮੁਕਾਬਲਾ Mahindra XEV 9e, Mahindra XEV 9s, ਅਤੇ Kia Carens EV ਵਰਗੀਆਂ ਇਲੈਕਟ੍ਰਿਕ ਐਸਯੂਵੀ ਅਤੇ ਐਮਪੀਵੀ (MPVs) ਨਾਲ ਹੋਵੇਗਾ।