- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਰਟਫੋਨ 'ਤੇ ਉਪਲਬਧ ਕੁਝ ਐਪਸ ਸੱਪ ਦਿਖਣ ਵਾਲੀਆਂ ਥਾਵਾਂ ਦੀ ਜਾਣਕਾਰੀ, ਖ਼ਤਰਨਾਕ ਇਲਾਕਿਆਂ ਦੀ ਪਛਾਣ ਅਤੇ ਐਮਰਜੈਂਸੀ ਵੇਲੇ ਜ਼ਰੂਰੀ ਸਲਾਹ ਦੇ ਕੇ ਲੋਕਾਂ ਨੂੰ ਪਹਿਲਾਂ ਤੋਂ ਹੀ ਅਲਰਟ ਰਹਿਣ 'ਚ ਮਦਦ ਕਰ ਰਹੀਆਂ ਹਨ। ਚਲੋ ਇਸ ਬਾਰੇ ਵਿਸਤਾਰ ਨਾਲ ਜਾਣਦੇ ਹਾਂ...

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਮੌਨਸੂਨ ਦਾ ਮੌਸਮ ਆਉਣ ਵਾਲਾ ਹੈ ਅਤੇ ਅਜਿਹੇ ਵਿਚ ਖੇਤਾਂ, ਜੰਗਲਾਂ ਤੇ ਪਿੰਡਾਂ ਦੇ ਇਲਾਕਿਆਂ 'ਚ ਸੱਪ ਨਿਕਲਣ ਦੀਆਂ ਘਟਨਾਵਾਂ ਕਾਫ਼ੀ ਜ਼ਿਆਦਾ ਵਧ ਜਾਂਦੀਆਂ ਹਨ। ਅਜਿਹੇ ਵਿਚ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਸੱਪਾਂ ਤੋਂ ਕਿਵੇਂ ਬਚਿਆ ਜਾਵੇ। ਹਾਲਾਂਕਿ, ਹੁਣ ਟੈਕਨਾਲੋਜੀ ਨੇ ਇਸ ਚਿੰਤਾ ਨੂੰ ਵੀ ਕੁਝ ਹੱਦ ਤਕ ਘਟਾ ਦਿੱਤਾ ਹੈ।
ਜੀ ਹਾਂ, ਸਮਾਰਟਫੋਨ 'ਤੇ ਉਪਲਬਧ ਕੁਝ ਐਪਸ ਸੱਪ ਦਿਖਣ ਵਾਲੀਆਂ ਥਾਵਾਂ ਦੀ ਜਾਣਕਾਰੀ, ਖ਼ਤਰਨਾਕ ਇਲਾਕਿਆਂ ਦੀ ਪਛਾਣ ਅਤੇ ਐਮਰਜੈਂਸੀ ਵੇਲੇ ਜ਼ਰੂਰੀ ਸਲਾਹ ਦੇ ਕੇ ਲੋਕਾਂ ਨੂੰ ਪਹਿਲਾਂ ਤੋਂ ਹੀ ਅਲਰਟ ਰਹਿਣ 'ਚ ਮਦਦ ਕਰ ਰਹੀਆਂ ਹਨ। ਚਲੋ ਇਸ ਬਾਰੇ ਵਿਸਤਾਰ ਨਾਲ ਜਾਣਦੇ ਹਾਂ...
ਇਨ੍ਹਾਂ ਐਪਸ ਵਿੱਚ Big 4 Mapper ਵਰਗੇ ਪਲੇਟਫਾਰਮ ਸਭ ਤੋਂ ਉੱਪਰ ਹਨ, ਜੋ ਕਾਫ਼ੀ ਹੱਦ ਤਕ ਇਸ ਤਰ੍ਹਾਂ ਦੀ ਸਹੀ ਜਾਣਕਾਰੀ ਦਿੰਦੇ ਹਨ। ਇਹ ਐਪ GPS ਅਤੇ ਲੋਕੇਸ਼ਨ ਟੈਕਨਾਲੋਜੀ ਦੀ ਮਦਦ ਨਾਲ ਉਨ੍ਹਾਂ ਇਲਾਕਿਆਂ ਦੀ ਮੈਪਿੰਗ (ਨਕਸ਼ਾ ਤਿਆਰ) ਕਰਦੀ ਹੈ, ਜਿੱਥੇ ਹਾਲ ਹੀ ਦੇ ਦਿਨਾਂ 'ਚ ਸੱਪ ਦੇਖੇ ਗਏ ਹਨ।
ਇਸ ਦੀ ਮਦਦ ਨਾਲ ਯੂਜ਼ਰਜ਼ ਆਪਣੇ ਆਸ-ਪਾਸ ਦੇ ਅਜਿਹੇ ਇਲਾਕਿਆਂ ਦੀ ਜਾਣਕਾਰੀ ਮੋਬਾਈਲ 'ਤੇ ਦੇਖ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਇਕ ਅੰਦਾਜ਼ਾ ਮਿਲ ਜਾਵੇਗਾ ਕਿ ਕਿਹੜੇ ਇਲਾਕਿਆਂ 'ਚ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਖ਼ਾਸ ਕਰਕੇ ਬਰਸਾਤ ਦੇ ਮੌਸਮ 'ਚ ਖੇਤਾਂ ਜਾਂ ਜੰਗਲ ਵੱਲ ਜਾਣ ਵਾਲੇ ਲੋਕਾਂ ਲਈ ਇਹ ਐਪ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੀ ਹੈ।
ਸੱਪਾਂ ਤੋਂ ਸੁਰੱਖਿਆ ਨਾਲ ਜੁੜੀਆਂ ਇਹ ਐਪਸ ਆਸ-ਪਾਸ ਦੇ ਇਲਾਕੇ 'ਚ ਸੱਪ ਦਿਖਣ ਦੀਆਂ ਰਿਪੋਰਟਾਂ ਦੇ ਅਧਾਰ 'ਤੇ ਸੰਭਾਵੀ ਖ਼ਤਰੇ ਵਾਲੇ ਇਲਾਕਿਆਂ ਦੀ ਜਾਣਕਾਰੀ ਦਿੰਦੀਆਂ ਹਨ। ਇਸ ਨਾਲ ਲੋਕ ਅਣਜਾਣੇ 'ਚ ਅਜਿਹੇ ਇਲਾਕਿਆਂ 'ਚ ਜਾਣ ਤੋਂ ਬਚ ਸਕਦੇ ਹਨ। ਕਈ ਐਪਸ ਤਾਂ ਵੱਖ-ਵੱਖ ਸੱਪਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਦੀ ਜਾਣਕਾਰੀ ਵੀ ਐਪ 'ਚ ਹੀ ਦਿਖਾਉਂਦੀਆਂ ਹਨ, ਜਿਸ ਨਾਲ ਲੋਕ ਆਮ ਅਤੇ ਜ਼ਹਿਰੀਲੀਆਂ ਪ੍ਰਜਾਤੀਆਂ ਵਿਚਕਾਰ ਅੰਤਰ ਨੂੰ ਸਮਝ ਸਕਦੇ ਹਨ।
ਇੰਨਾ ਹੀ ਨਹੀਂ, ਜੇਕਰ ਕਿਸੇ ਵਿਅਕਤੀ ਨੂੰ ਸੱਪ ਕੱਟ ਲੈਂਦਾ ਹੈ ਤਾਂ ਅਜਿਹੀਆਂ ਐਪਸ ਬੇਸਿਕ ਫਸਟ-ਏਡ ਨਾਲ ਜੁੜੀ ਜਾਣਕਾਰੀ ਦੇਣ ਦੇ ਨਾਲ-ਨਾਲ ਜਲਦ ਤੋਂ ਜਲਦ ਹਸਪਤਾਲ ਪਹੁੰਚਣ ਦੀ ਸਲਾਹ ਦਿੰਦੀਆਂ ਹਨ। ਨਾਲ ਹੀ, ਇਹ ਐਪਸ ਲੋਕਾਂ ਨੂੰ ਝਾੜ-ਫੂਕ ਜਾਂ ਘਰੇਲੂ ਨੁਸਖਿਆਂ 'ਤੇ ਭਰੋਸਾ ਕਰਨ ਦੀ ਬਜਾਏ ਤੁਰੰਤ ਡਾਕਟਰੀ ਇਲਾਜ ਲੈਣ ਲਈ ਵੀ ਜਾਗਰੂਕ ਕਰਦੀਆਂ ਹਨ।