- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟ 'ਚ ਸ਼ਾਮਲ ਫੀਚਰ ਦੇ ਇਕ ਸਕ੍ਰੀਨਸ਼ਾਟ ਤੋਂ ਪਤਾ ਲੱਗਦਾ ਹੈ ਕਿ ਵਾਰਨਿੰਗ ਮੈਸੇਜ ਵਿੱਚ ਉਸ ਦੇਸ਼ ਦਾ ਨਾਂ ਦਿਖਦਾ ਹੈ ਜਿੱਥੇ ਫੋਨ ਨੰਬਰ ਰਜਿਸਟਰਡ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਨੰਬਰ ਕੰਟੈਕਟ ਦੇ ਤੌਰ 'ਤੇ ਸੇਵ ਹੈ ਜਾਂ ਨਹੀਂ ਅਤੇ ਕੀ ਯੂਜ਼ਰ ਅਤੇ ਭੇਜਣ ਵਾਲੇ ਦੇ ਵਿਚਕਾਰ ਕੋਈ ਕਾਮਨ ਗਰੁੱਪ ਹੈ ਜਾਂ ਨਹੀਂ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : WhatsApp ਨੇ ਹਾਲ ਹੀ ਦੇ ਮਹੀਨਿਆਂ 'ਚ ਯੂਜ਼ਰਜ਼ ਨੂੰ ਸਕੈਮਜ਼ ਤੇ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਕਈ ਪ੍ਰਾਈਵੇਸੀ ਤੇ ਸਿਕਿਓਰਿਟੀ ਨਾਲ ਜੁੜੇ ਫੀਚਰਸ ਐਡ ਕੀਤੇ ਹਨ। ਹੁਣ ਰਿਪੋਰਟਾਂ ਮੁਤਾਬਕ Meta ਯੂਜ਼ਰਜ਼ ਨੂੰ ਰਿਸਕੀ ਕਨਵਰਸੇਸ਼ਨਸ ਦੀ ਪਛਾਣ ਕਰਨ 'ਚ ਮਦਦ ਕਰਨ ਲਈ ਇਕ ਨਵਾਂ ਸੇਫਟੀ ਫੀਚਰ ਰੋਲ ਆਊਟ ਕਰ ਰਿਹਾ ਹੈ। ਇਕ ਫੀਚਰ ਟ੍ਰੈਕਰ ਨੇ ਇਕ ਨਵਾਂ ਵਾਰਨਿੰਗ ਮੈਸੇਜ ਸਪਾਟ ਕੀਤਾ ਹੈ ਜੋ ਉਦੋਂ ਪਾਪ-ਅੱਪ ਹੁੰਦਾ ਹੈ ਜਦੋਂ ਯੂਜ਼ਰਜ਼ ਕਿਸੇ ਅਣਜਾਣ ਫੋਨ ਨੰਬਰ ਤੋਂ ਆਏ ਮੈਸੇਜਾਂ ਵਾਲੀ ਨਵੀਂ ਚੈਟ ਓਪਨ ਕਰਦੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਐਂਡਰਾਇਡ ਤੇ iOS ਦੋਵਾਂ ਯੂਜ਼ਰਜ਼ ਲਈ ਅਵੇਲੇਬਲ ਹੈ। ਇਹ ਯੂਜ਼ਰਜ਼ ਨੂੰ ਅਜਨਬੀਆਂ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਆਦਾ ਜਾਣਕਾਰੀ ਭਰਪੂਰ ਫੈਸਲਾ ਲੈਣ ਦੀ ਇਜਾਜ਼ਤ ਦਿੰਦਾ ਹੈ।
ਇਕ ਨਵੀਂ ਪੋਸਟ 'ਚ ਫੀਚਰ ਟ੍ਰੈਕਰ WABetaInfo ਨੇ iOS ਅਤੇ ਐਂਡਰਾਇਡ ਲਈ WhatsApp 'ਤੇ ਆਉਣ ਵਾਲੇ ਇਕ ਨਵੇਂ ਵਾਰਨਿੰਗ ਮੈਸੇਜ ਦੀ ਡਿਟੇਲਸ ਸ਼ੇਅਰ ਕੀਤੀ ਹੈ। ਇਹ ਨਵਾਂ ਫੀਚਰ ਉਦੋਂ ਯੂਜ਼ਰ ਨੂੰ ਅਲਰਟ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਜਦੋਂ ਉਹ ਕਿਸੇ ਅਣਜਾਣ ਵਿਅਕਤੀ ਨਾਲ ਕਨਵਰਸੇਸ਼ਨ ਓਪਨ ਕਰਦੇ ਹਨ। ਮਿਲੀ ਜਾਣਕਾਰੀ ਮੁਤਾਬਕ ਜਦੋਂ ਕਿਸੇ WhatsApp ਯੂਜ਼ਰ ਨੂੰ ਕਿਸੇ ਅਨਸੇਵਡ ਨੰਬਰ ਤੋਂ ਮੈਸੇਜ ਮਿਲੇਗਾ ਤਾਂ ਐਪ ਚੈਟ ਓਪਨ ਹੋਣ ਤੋਂ ਪਹਿਲਾਂ ਸਕ੍ਰੀਨ 'ਤੇ ਇਕ ਵਾਰਨਿੰਗ ਮੈਸੇਜ ਦਿਖਾਏਗਾ।
ਰਿਪੋਰਟ 'ਚ ਸ਼ਾਮਲ ਫੀਚਰ ਦੇ ਇਕ ਸਕ੍ਰੀਨਸ਼ਾਟ ਤੋਂ ਪਤਾ ਲੱਗਦਾ ਹੈ ਕਿ ਵਾਰਨਿੰਗ ਮੈਸੇਜ ਵਿੱਚ ਉਸ ਦੇਸ਼ ਦਾ ਨਾਂ ਦਿਖਦਾ ਹੈ ਜਿੱਥੇ ਫੋਨ ਨੰਬਰ ਰਜਿਸਟਰਡ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਨੰਬਰ ਕੰਟੈਕਟ ਦੇ ਤੌਰ 'ਤੇ ਸੇਵ ਹੈ ਜਾਂ ਨਹੀਂ ਅਤੇ ਕੀ ਯੂਜ਼ਰ ਅਤੇ ਭੇਜਣ ਵਾਲੇ ਦੇ ਵਿਚਕਾਰ ਕੋਈ ਕਾਮਨ ਗਰੁੱਪ ਹੈ ਜਾਂ ਨਹੀਂ।
ਇਸ ਅਲਰਟ 'ਚ ਇਕ ਮੈਸੇਜ ਹੁੰਦਾ ਹੈ ਜਿਸ ਵਿਚ ਲਿਖਿਆ ਹੁੰਦਾ ਹੈ, 'ਸਕੈਮਰ ਤੁਹਾਨੂੰ ਆਪਣੀ ਪਰਸਨਲ ਜਾਣਕਾਰੀ ਜਾਂ ਪਾਸਵਰਡ ਦੇਣ ਲਈ ਬਹਿਕਾ ਸਕਦੇ ਹਨ ਜਾਂ ਤੁਹਾਡੇ ਤੋਂ ਪੈਸੇ ਭੇਜਣ ਲਈ ਕਹਿ ਸਕਦੇ ਹਨ।'
ਇਨ੍ਹਾਂ ਜਾਣਕਾਰੀਆਂ ਨੂੰ ਵੈਰੀਫਾਈ ਕਰਨ ਤੋਂ ਬਾਅਦ ਯੂਜ਼ਰ ਚੈਟ ਜਾਰੀ ਰੱਖ ਸਕਦਾ ਹੈ ਜਾਂ ਚੈਟ ਕੈਂਸਲ ਕਰ ਸਕਦਾ ਹੈ। ਯੂਜ਼ਰ ਦੇ ਫੈਸਲੇ ਬਾਰੇ ਭੇਜਣ ਵਾਲੇ ਨੂੰ ਕੋਈ ਸੂਚਨਾ ਨਹੀਂ ਦਿੱਤੀ ਜਾਵੇਗੀ। WhatsApp ਦਾ ਇਹ ਨਵਾਂ ਫੀਚਰ ਅਣਜਾਣ ਸੋਰਸ ਤੋਂ ਆਉਣ ਵਾਲੇ ਸਪੈਮ, ਸਕੈਮ ਜਾਂ ਫਰਜ਼ੀ ਮੈਸੇਜ ਨੂੰ ਰੋਕਣ ਵਿੱਚ ਪਲੇਟਫਾਰਮ ਦੀ ਮਦਦ ਕਰ ਸਕਦਾ ਹੈ।
ਇਸ ਦੌਰਾਨ, Meta ਵ੍ਹਟਸਐਪ ਲਈ ਕਈ ਦੂਜੇ ਫੀਚਰਜ਼ 'ਤੇ ਵੀ ਕੰਮ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਨੂੰ ਜਲਦ ਹੀ ਇਕ ਡੈਡੀਕੇਟਿਡ ਵੁਆਇਸ ਨੋਟ ਵਿਜੇਟ ਮਿਲ ਸਕਦਾ ਹੈ ਜਿਸ ਨੂੰ ਹੋਮ ਸਕ੍ਰੀਨ 'ਤੇ ਰੱਖਿਆ ਜਾ ਸਕਦਾ ਹੈ। ਆਈਫੋਨ ਯੂਜ਼ਰਜ਼ ਲਈ ਇਕ 'ਵਿਊ-ਵੰਸ' ਟੈਕਸਟ ਮੈਸੇਜ ਫੀਚਰ ਦੀ ਟੈਸਟਿੰਗ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ।